
ਚੰਡੀਗੜ੍ਹ ਅੱਜ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਫਿਰ ਪ੍ਰੈਸ ਕਾਨਫ਼ਰੰਸ ਕੀਤੀ ਗਈ। ਸਿੱਧੂ ਨੇ ਪ੍ਰੈਸ ਕਾਨਫ਼ਰੰਸ ਦੌਰਾਨ ਆਪਣੀ ਹੀ ਸਰਕਾਰ ਨੂੰ ਜਿੱਥੇ ਘੇਰਿਆ, ਉਥੇ ਹੀ ਬੇਅਦਬੀ ਮਾਮਲੇ ਤੇ ਕਈ ਤਰ੍ਹਾਂ ਦੇ ਸਵਾਲ ਚੁੱਕੇ।
ਨਵਜੋਤ ਸਿੱਧੂ ਨੇ ਆਖਿਆ ਕਿ, ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਇਸੇ ਸਾਲ ਦੇ ਅਪ੍ਰੈਲ ਮਹੀਨੇ ਵਿੱਚ ਪੁਰਾਣੀ ਜਾਂਚ ਕਮੇਟੀ ਨੂੰ ਰੱਦ ਕਰ ਦਿੱਤਾ ਗਿਆ ਸੀ ਅਤੇ ਨਵੀਂ ਸਿੱਟ ਦਾ ਗਠਨ ਕੀਤਾ ਗਿਆ ਸੀ।
ਸਿੱਧੂ ਨੇ ਕਿਹਾ ਕਿ, 6 ਮਹੀਨੇ ਦੇ ਵਿੱਚ-ਵਿੱਚ ਹਾਈਕੋਰਟ ਨੇ ਉਕਤ ਸਿੱਟ ਨੂੰ ਜਾਂਚ ਪੂਰੀ ਕਰਨ ਦੇ ਆਦੇਸ਼ ਦਿੱਤੇ ਸਨ, ਪਰ ਅੱਜ 6 ਮਹੀਨੇ ਤੋਂ ਜਿਆਦਾ ਸਮਾਂ ਲੰਘ ਜਾਣ ਦੇ ਬਾਵਜੂਦ ਵੀ ਸੂਬਾ ਸਰਕਾਰ ਸੁਹਿਰਦ ਨਹੀਂ ਹੈ ਅਤੇ ਸਰਕਾਰ ਵੱਲੋਂ ਉਕਤ ਮਾਮਲੇ ਵਿੱਚ ਚਾਰਜ਼ਸ਼ੀਟ ਨਹੀਂ ਪਾਈ ਗਈ।
ਉਨ੍ਹਾਂ ਨੇ ਦੋਸ਼ ਲਗਾਇਆ ਕਿ, 129 ਨਵੰਬਰ ਮੁਕੱਦਮੇ ਵਿੱਚ ਸਾਬਕਾ ਡੀਜੀਪੀ ਪੰਜਾਬ ਸੁਮੇਧ ਸੈਣੀ ਨੂੰ ਬਲੈਂਕੇਟ ਬੇਲ ਦਿਵਾਉਣ ਵਿੱਚ ਸ਼ਾਮਲ ਐਡਵੋਕੇਟ ਜਨਰਲ ਦਾ ਹੱਥ ਸੀ, ਜਿਸ ਨੇ ਸੈਣੀ ਨੂੰ ਬੇਲ ਦੁਆਈ। ਸਿੱਧੂ ਨੇ ਆਪਣੀ ਸਾਰੀ ਪ੍ਰੈਸ ਕਾਨਫਰੰਸ ਵਿੱਚ ਜਿੱਥੇ ਆਪਣੀ ਸਰਕਾਰ ਨੂੰ ਘੇਰਿਆ, ਉਥੇ ਹੀ ਐਡਵੋਕੇਟ ਜਨਰਲ ਦੀ ਵੀ ਚੰਗੀ ਲਾਹ ਪਾਹ ਕੀਤੀ



