17.1 C
Chandigarh

TODAY NOW NEWS

Thursday, March 19, 2026
HomeBREAKING NEWSNavjot Sidhu ਦੀ ਪ੍ਰਧਾਨਗੀ ਤੋਂ ਛੁੱਟੀ ਤੈਅ!

Navjot Sidhu ਦੀ ਪ੍ਰਧਾਨਗੀ ਤੋਂ ਛੁੱਟੀ ਤੈਅ!

ਚੰਡੀਗੜ੍ਹ : ਪੰਜਾਬ ਕਾਂਗਰਸ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਚਰਨਜੀਤ ਚੰਨੀ ਦਿੱਲੀ ਰਵਾਨਾ ਹੋ ਗਏ ਨੇ, ਇਸ ਦੌਰਾਨ ਉਨ੍ਹਾਂ ਦੀ ਮੁਲਾਕਤ ਹਾਈਕਮਾਨ ਨਾਲ ਹੋ ਸਕਦੀ ਹੈ। ਇਸ ਵਿਚਕਾਰ ਖ਼ਬਰ ਹੈ ਕਿ ਸਿੱਧੂ ਦਾ ਅਸਤੀਫਾ ਮਨਜ਼ੂਰ ਹੋ ਸਕਦਾ ਹੈ।

ਉਨ੍ਹਾਂ ਦੀ ਜਗ੍ਹਾ ਰਵਨੀਤ ਬਿੱਟੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਪ੍ਰਧਾਨਗੀ ਦੀ ਦੌੜ ‘ਚ ਨਾਗਰਾ, ਜਾਖੜ ਅਤੇ ਪ੍ਰਤਾਪ ਬਾਜਵਾ ਦੇ ਵੀ ਨਾਮ ਸ਼ਾਮਿਲ ਹਨ।

ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਸਾਂਸਦ ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੀ ਦਿੱਲੀ ਲਈ ਰਵਾਨਾ ਹੋਏ ਹਨ।

ਗੌਰਤਲਬ ਹੈ ਕਿ ਚੰਨੀ ਸਰਕਾਰ ਵੱਲੋ ਨਵੇਂ DGP ਤੇ AG ਦੀਆਂ ਨਿਯੁਕਤੀਆਂ ਅਤੇ ਮੰਤਰੀ ਮੰਡਲ ਵਿੱਚ ਕੁੱਝ ਦਾਗੀ ਆਗੂਆਂ ਨੂੰ ਸ਼ਾਮਿਲ ਕੀਤੇ ਜਾਣ ਪਿੱਛੋਂ ਸਿੱਧੂ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਜਿਸ ਨੂੰ ਲੈ ਕੇ ਸਿੱਧੂ ਦੀ ਨਰਾਜ਼ਗੀ ਅਜੇ ਵੀ ਬਰਕਰਾਰ ਹੈ।

ਹਾਲਾਂਕਿ ਕਿ ਸਿੱਧੂ ਇਹ ਵੀ ਸਪਸ਼ਟ ਕਰ ਚੁੱਕੇ ਹਨ ਕਿ ਉਹ ਕਾਂਗਰਸ ‘ਚ ਹੀ ਰਹਿਣਗੇ। ਨਵਜੋਤ ਸਿੱਧੂ ਰਾਹੁਲ ਅਤੇ ਪ੍ਰਿਯੰਕਾ ਨਾਲ ਕਾਫੀ ਨੇੜਤਾ ਵੀ ਵਧਾ ਰਹੇ ਹਨ।

Today Now News

RELATED ARTICLES
- Advertisment -

POPULAR POSTS