16.8 C
Chandigarh

TODAY NOW NEWS

Friday, March 20, 2026
Homeਚੰਡੀਗੜ੍ਹਨਵਜੋਤ ਸਿੱਧੂ ਨੇ ਪੰਜਾਬ ਮਾਡਲ ਦੇ ਨਾਂ ਤੇ ਇਹ ਤਾਂ...

ਨਵਜੋਤ ਸਿੱਧੂ ਨੇ ਪੰਜਾਬ ਮਾਡਲ ਦੇ ਨਾਂ ਤੇ ਇਹ ਤਾਂ ਆਪਣਾ ਚੋਣ ਮੈਨੀਫੈਸਟੋ ਜਾਰੀ – ਪੜ੍ਹੋ ਪ੍ਰੈੱਸ ਕਾਨਫ਼ਰੰਸ ਕਰਕੇ ਕੀ ਕਿਹਾ ?

ਚੰਡੀਗੜ੍ਹ, 11 ਜਨਵਰੀ 2022

ਪੰਜਾਬ ਦੇ ਪੁਨਰ-ਉਥਾਨ ਲਈ ਸਭ ਤੋਂ ਅਹਿਮ ਮੁੱਦਾ ਆਮਦਨ ਪੈਦਾ ਕਰਨਾ ਹੈ : ਪੰਜਾਬ ਕਾਂਗਰਸ ਪ੍ਰਧਾਨ

ਅੱਜ ਪੰਜਾਬ ਕਾਂਗਰਸ ਪ੍ਰਧਾਨ ਨੇ ‘ਪੰਜਾਬ ਮਾਡਲ’ ਦੇ ਪਹਿਲੇ ਨੁਕਤੇ ਦੀ ਸ਼ੁਰੂਆਤ ਕਰਦਿਆਂ ਇਸ ਉੱਪਰ ਵਿਸਥਾਰ ਵਿਚ ਵਿਚਾਰ ਪੇਸ਼ ਕੀਤੇ। ਇਹ ਨੁਕਤਾ ਸੂਬੇ ਦੇ ਸਾਧਨਾਂ ਤੋਂ ਹੋਣ ਵਾਲੀ ਆਮਦਨ ਨਾਲ ਘਰ ਭਰਨ ਵਾਲੇ ਮਾਫੀਆ ਅਤੇ ਹੋਰਾਂ ਲੋਕਾਂ ਤੋਂ ਸਰਕਾਰੀ ਆਮਦਨ ਨੂੰ ਪੰਜਾਬ ਦੇ ਖਜ਼ਾਨੇ ਤੱਕ ਵਾਪਸ ਲਿਆਉਣ ਵਾਲੇ ਸਾਧਨਾਂ ਨੂੰ ਦਰਸਾਉਂਦਾ ਹੈ।
ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਿਛਲੇ 25-30 ਸਾਲਾਂ ‘ਚ ਬਾਦਲਾਂ ਅਤੇ ਕੈਪਟਨ ਦੇ ਸ਼ਾਸਨ  ਨਾਲ ਨਿੱਜੀ ਜੇਬਾਂ ਭਰੀਆਂ ਜਾ ਰਹੀਆਂ ਹਨ। ਰਾਜ ਦੇ ਸਾਧਨਾਂ ਨੂੰ ਸਰਕਾਰੀ ਖ਼ਜ਼ਾਨੇ ਤੱਕ ਵਾਪਸ ਲਿਆਉਣ ਦਾ ਇੱਕੋ-ਇੱਕ ਰਸਤਾ, ਠੇਕੇਦਾਰੀ ਪ੍ਰਣਾਲੀ ਨੂੰ ਖਤਮ ਕਰਨਾ ਅਤੇ ਰਾਜ ਦੇ ਮਹੱਤਵਪੂਰਨ ਸਰੋਤਾਂ ਅਤੇ ਮਾਲੀਏ ਦੇ ਸੋਮਿਆਂ ਉੱਪਰ ਸਰਕਾਰੀ ਕੰਟਰੋਲ ਸਥਾਪਤ ਕਰਨਾ ਹੈ।
ਪੰਜਾਬ, ਜੋ ਕਦੇ ਸਭ ਤੋਂ ਖੁਸ਼ਹਾਲ ਸੂਬਾ ਸੀ, ਅੱਜ ਦੇਸ਼ ਦਾ ਸਭ ਤੋਂ ਵੱਧ ਕਰਜ਼ਈ ਸੂਬਾ ਹੈ। ਰਾਜ ਦੇ ਖਰਚੇ ਦਾ 50% ਮਹਿੰਗੇ ਕਰਜ਼ੇ ਦੁਆਰਾ ਪੂਰਿਆ ਜਾ ਰਿਹਾ ਹੈ। ਰਾਜ ਆਪਣੇ ਮਾਲੀਏ ਦਾ 30-40% ਸਿਰਫ਼ ਪੁਰਾਣੇ ਕਰਜ਼ੇ ਦਾ ਵਿਆਜ ਮੋੜਣ ਉੱਤੇ ਖਰਚ ਕਰਦਾ ਹੈ।
ਪੰਜਾਬ ਕਾਂਗਰਸ ਪ੍ਰਧਾਨ ਨੇ ਇਸ ਗੱਲ ਨੂੰ ਉਜਾਗਰ ਕੀਤਾ ਕਿ ਪੰਜਾਬ ਦੀਆਂ ਬਹੁਤੀਆਂ ਮੌਜੂਦਾ ਸਮੱਸਿਆਵਾਂ ਦਾ ਹੱਲ ਆਮਦਨ ਪੈਦਾ ਕਰਨੀ ਹੈ। ਉਨ੍ਹਾਂ ਕਿਹਾ ਜੇਕਰ ਸੂਬੇ ਦੇ ਖਜ਼ਾਨੇ ਵਿੱਚ ਪੈਸਾ ਹੁੰਦਾ ਤਾਂ ਸੂਬੇ ਵਿੱਚ ਇੱਕ ਵੀ ਰੋਸ ਪ੍ਰਦਰਸ਼ਨ ਨਾ ਹੁੰਦਾ।
ਅੱਗੇ ਉਨ੍ਹਾਂ ਕਿਹਾ ਕਿ ਰਾਜ ਦੇ ਆਮਦਨ ਦੇ ਵਸੀਲੇ ਪੰਜਾਬ ਦੇ ਲੋਕਾਂ ਦੀ ਸੰਪਤੀ ਹਨ। ਇਸ ਲਈ ਉਨ੍ਹਾਂ ਸਾਧਨਾਂ ਤੋਂ ਆਮਦਨ ਸਰਕਾਰੀ ਖਜ਼ਾਨੇ ਵਿੱਚ ਆਉਣੀ ਚਾਹੀਦੀ ਹੈ ਅਤੇ ਇਸ ਆਮਦਨ ਨੂੰ ਲੋਕਾਂ ਦੀ ਭਲਾਈ ਵਿਚ ਨਿਵੇਸ਼ ਕੀਤਾ ਜਾਣਾ ਚਾਹੀਦਾ ਹੈ। ਵੱਡੇ ਪੱਧਰ ‘ਤੇ ਫੈਲੇ ਭ੍ਰਿਸ਼ਟਾਚਾਰ ਦਾ ਅਸਲ ਕਾਰਨ ਜਨਤਕ ਵਿੱਤ ਦਾ ਕੁਪ੍ਰਬੰਧ, ਪਾਰਦਰਸ਼ਤਾ, ਜਵਾਬਦੇਹੀ ਦੀ ਘਾਟ ਅਤੇ ਸੱਤਾ ਦਾ ਕੇਂਦਰੀਕਰਨ ਹੈ, ਜਿਸਨੇ ਫੰਡਾਂ ਨੂੰ ਨਿੱਜੀ ਜੇਬਾਂ ਵੱਲ ਮੋੜਨ ਵਿੱਚ ਮਦਦ ਕੀਤੀ ਹੈ।
‘ਪੰਜਾਬ ਮਾਡਲ’ ਦਾ ਅਰਥ ਲੋਕਾਂ ਲਈ ਪੂਰਨ ਤੇ ਪ੍ਰਤੱਖ ਦਿਸਦੀ ਪਾਰਦਰਸ਼ਤਾ ਅਤੇ ਜਵਾਬਦੇਹੀ ਸਥਾਪਤ ਕਰਨਾ ਹੈ। ਇਸੇ ਤਹਿਤ ਰਾਜ ਅਤੇ ਇਸਦੇ ਨਿਗਮਾਂ ਦੀ ਵਿੱਤੀ ਸਥਿਤੀ ਨੂੰ ਆਨਲਾਈਨ ਪੋਰਟਲ ਰਾਹੀਂ ਜਨਤਕ ਕੀਤਾ ਜਾਵੇਗਾ।
ਪਿਛਲੇ 25 ਸਾਲਾਂ ਤੋਂ ਰਾਜ ਦੀ ਵਿੱਤੀ ਮੰਦਹਾਲੀ ਜਨਤਕ ਅਤੇ ਸਿਆਸੀ ਬਹਿਸ ਦੇ ਕੇਂਦਰ ਵਿੱਚ ਰਹੀ ਹੈ। ਇਸ ਬਾਰੇ ਸਭ ਸ਼ਿਕਾਇਤਾਂ ਕਰਦੇ ਹਨ ਪਰ ਕਿਸੇ ਨੇ ਵੀ ਇਸ ਸਮੱਸਿਆ ਦੇ ਹੱਲ ਲਈ ਕੋਈ ਏਜੰਡਾ ਨਹੀਂ ਦਿੱਤਾ। ‘ਪੰਜਾਬ ਮਾਡਲ’ ਇਸ ਸਮੱਸਿਆ ਦੇ ਹੱਲ ਦੀ ਦਿਸ਼ਾ ਵਿਚ ਇੱਕ ਯਤਨ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕੋਲ ‘ਪੰਜਾਬ ਮਾਡਲ’ ਤੋਂ ਬਿਹਤਰ ਏਜੰਡਾ ਹੈ ਤਾਂ ਉਹ ਉਸਦਾ ਸਵਾਗਤ ਕਰਦੇ ਹਨ ਅਤੇ ਉਸ ਪਿੱਛੇ ਚੱਲਣ ਲਈ ਤਿਆਰ ਹਨ।
‘ਪੰਜਾਬ ਮਾਡਲ’ ਦੇ ਪਹਿਲੇ ਨੁਕਤੇ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਸਿਰਫ਼ ਵੱਡੇ-ਵੱਡੇ ਦਾਅਵੇ ਹੀ ਨਹੀਂ ਹਨ, ਸਗੋਂ ਸੂਬੇ ਦੇ ਵਿਕਾਸ ਅਤੇ ਖੁਸ਼ਹਾਲੀ ਲਈ ਕਈ ਸਾਲਾਂ ਦੀ ਖੋਜ ਅਤੇ ਅਧਿਐਨ ਨਾਲ ਤਿਆਰ ਕੀਤਾ ਗਿਆ ਇੱਕ ਮਨੋਰਥ-ਪੱਤਰ ਹੈ। ਪੰਜਾਬ ਕੁੱਝ ਤਾਕਤਵਰ ਲੋਕਾਂ ਦੁਆਰਾ ਪੈਦਾ ਕੀਤੇ ਭ੍ਰਿਸ਼ਟਾਚਾਰ ਦੇ ਸੰਕਟ ਤੋਂ ਇਲਾਵਾ ਅੱਜ ਦੋ ਸਭ ਤੋਂ ਮਹੱਤਵਪੂਰਨ ਵਿਆਪਕ ਮੁੱਦਿਆਂ – ਬੇਰੁਜ਼ਗਾਰੀ ਅਤੇ ਲੋੜੀਂਦੇ ਆਮਦਨ ਸਾਧਨਾਂ ਦੀ ਘਾਟ ਨਾਲ ਜੂਝ ਰਿਹਾ ਹੈ। ‘ਪੰਜਾਬ ਮਾਡਲ’ ਇਸ ਸੰਕਟ ਅਤੇ ਸਮੱਸਿਆਂਵਾਂ ਨਾਲ ਲੜਨ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਹੋਰ ਬਹੁਤ ਕੁੱਝ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ:
‘ਪੰਜਾਬ ਮਾਡਲ’ ਦੀ ਪਹਿਲੀ ਅਤੇ ਪ੍ਰਮੁੱਖ ਭੂਮਿਕਾ ਇਹ ਹੈ :
1. ਸ਼ਰਾਬ ਕਾਰਪੋਰੇਸ਼ਨ
2. ਰੇਤ ਮਾਈਨਿੰਗ ਕਾਰਪੋਰੇਸ਼ਨਾਂ
3. ਕੇਬਲ ਨਿਯਮ
4. ਟਰਾਂਸਪੋਰਟ ਕਾਰਪੋਰੇਸ਼ਨਾਂ ਦੀ ਤਰੱਕੀ;
5. ਇਸ਼ਤਿਹਾਰ ਨੀਤੀ
ਜਿਸ ਵਿਚ ਸਮੂਹਿਕ ਤੌਰ ’ਤੇ ਲਗਭਗ 50,000 ਕਰੋੜ ਵਾਧੂ ਮਾਲੀਆ ਪੈਦਾ ਕਰਨ ਦੀ ਸੰਭਾਵਨਾ ਹੈ। ਜਿਸਨੂੰ ਜੇਕਰ ਕੇਂਦਰ ਦੀਆਂ ਸਕੀਮਾਂ ਨਾਲ ਜੋੜਿਆ ਜਾਵੇ ਤਾਂ ਇਹ 1 ਲੱਖ ਕਰੋੜ ਵਿੱਚ ਬਦਲ ਜਾਵੇਗਾ।
ਸੂਬੇ ਦੀ ਆਮਦਨ ਵਧਾਉਣ ਦੀ ਇਸ ਵਿਆਪਕ ਵਿਉਂਤ ਬਾਰੇ ਵਿਸਥਾਰ ਵਿੱਚ ਦੱਸਦਿਆਂ ਪੰਜਾਬ ਕਾਂਗਰਸ ਪ੍ਰਧਾਨ ਨੇ ਇਹ ਉਜਾਗਰ ਕੀਤਾ ਕਿ ਨਾ ਸਿਰਫ਼ ਇਹ ਕਾਰਪੋਰੇਸ਼ਨਾਂ ਰਾਜ ਲਈ ਵਾਧੂ ਆਮਦਨ ਸੋਮੇ ਪੈਦਾ ਕਰਨਗੀਆਂ, ਸਗੋਂ ਇਹ ਪੰਜਾਬ ਦੇ ਲੋਕਾਂ ਲਈ ਰੁਜ਼ਗਾਰ ਦੇ ਭਰਪੂਰ ਮੌਕੇ ਵੀ ਪੈਦਾ ਕਰਨਗੀਆਂ।
ਸ਼ਰਾਬ ਨੀਤੀ :
‘ਪੰਜਾਬ ਮਾਡਲ’ ਅਧੀਨ ਪੰਜਾਬ ਵਿੱਚ ਸ਼ਰਾਬ ਵੇਚਣ ਅਤੇ ਸ਼ਰਾਬ ਉਦਯੋਗ ਨੂੰ ਨਿਯਮਤ ਕਰਨ ਲਈ ਰਾਜ ਆਪਣਾ ਇੱਕ ਸ਼ਰਾਬ ਨਿਗਮ ਬਣਾਏਗਾ।
– ਸੁਚਾਰੂ ਢੰਗ ਨਾਲ ਮਾਲੀਆ ਇਕੱਠਾ ਕਰਨ ਲਈ ਆਬਕਾਰੀ ਅਤੇ ਵੈਟ ਵਰਗੀ ਢੁਕਵੀਂ ਟੈਕਸ ਪ੍ਰਣਾਲੀ ਸ਼ੁਰੂ ਕੀਤੀ ਜਾਵੇਗੀ। ਕਿਉਂਕਿ, ਵੈਟ ਨੂੰ ਜੀ.ਐਸ.ਟੀ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਹੈ, ਇਸ ਲਈ, ਇਹ ਰਾਜ ਦੀ ਆਪਣੀ ਆਮਦਨ ਲਈ ਬਹੁਤ ਮਹੱਤਵਪੂਰਨ ਹੈ ਜੋ ਕੇਂਦਰ ਸਰਕਾਰ ਦੀ ਜੇਬ ਵਿੱਚ ਨਹੀਂ ਜਾਵੇਗਾ ਅਤੇ ਆਬਕਾਰੀ ਲੀਕੇਜ਼ ਨੂੰ ਰੋਕੇਗਾ।
– ਰਾਜ ਦੁਆਰਾ ਚਲਾਏ ਜਾਣ ਵਾਲੇ ਕਾਰਪੋਰੇਸ਼ਨ ਦਾ ਰਾਜ ਭਰ ਵਿੱਚ ਆਪਣਾ ਉਤਪਾਦਨ ਅਤੇ ਸਰਕਾਰ ਦੁਆਰਾ ਚਲਾਈਆਂ ਜਾਣ ਵਾਲੀਆਂ ਡਿਸਟਿਲਰੀਆਂ ਹੋਣਗੀਆਂ। ਇਹ ਤਾਮਿਲਨਾਡੂ ਵਰਗੇ ਸੂਬਿਆਂ ਵਾਂਗ ਰਾਜ ਦੇ ਮਾਲੀਏ ਨੂੰ ਨਿੱਜੀ ਜੇਬਾਂ ਵਿਚ ਜਾਣ ਅਤੇ ਨਜ਼ਾਇਜ ਸ਼ਰਾਬ ਦੀ ਸਪਲਾਈ ਨੂੰ ਰੋਕਣ ਲਈ ਸਭ ਤੋਂ ਵੱਧ ਕਾਰਗਰ ਸਾਬਤ ਹੋਵੇਗਾ।

Today Now News

RELATED ARTICLES
- Advertisment -

POPULAR POSTS