17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਵਜੋਤ ਸਿੱਧੂ ਕੋਈ ਭੀ ਚਮਤਕਾਰ ਕਰਕੇ ਨਿਰਜਿੰਦ ਕਾਂਗਰਸ ਦੀ ਆਤਮਾ ਵਿੱਚ...

ਨਵਜੋਤ ਸਿੱਧੂ ਕੋਈ ਭੀ ਚਮਤਕਾਰ ਕਰਕੇ ਨਿਰਜਿੰਦ ਕਾਂਗਰਸ ਦੀ ਆਤਮਾ ਵਿੱਚ ਜਾਨ ਨਹੀਂ ਪਾ ਸਕਦੇ, ਇੰਜ ਸਿੱਧੂ

ਬਰਨਾਲਾ 20  ਜੁਲਾਈ (ਕਰਨਪ੍ਰੀਤ ਧੰਦਰਾਲ) – ਪੰਜਾਬ ਕਾਂਗਰਸ ਦੇ ਘਰ ਘਰ ਨੌਕਰੀ ਦੇ ਲਾਰਿਆਂ ਤੋਂ ਅੱਕਿਆ ਪੰਜਾਬ ਦਾ ਯੂਥ ਬਾਹਰ ਵੱਲ ਭੱਜ  ਰਿਹਾ ਮਹਿਗਾਈ ਛੜੱਪੇ ਮਾਰ ਕੇ ਵਧ ਰਹੀ ਹੈ ਡੀਜ਼ਲ ਪੈਟਰੋਲ ਦੀਆਂ ਕੀਮਤਾਂ 100 ਰੁਪਏ ਤੋ ਪਾਰ ਕਰ ਗਈਆਂ ਦਾਲਾ ਤੇਲ ਖੰਡ ਅਤੇ ਰੋਜ਼ਾਨਾ ਵਰਤੋਂ ਦੀਆਂ ਚੀਜਾਂ ਦੇ ਭਾ ਅਸਮਾਨੀ ਚੜ੍ਹ ਗਏ ਹਨ ਅਤੇ ਆਮ ਆਦਮੀ ਇਸ ਮਹਿਗਾਈ ਨਾਲ ਪਿਸ ਰਿਹਾ ਹੈ। ਤੇ ਸਿੱਧੂ ਨੇ ਕਾਂਗਰਸ ਦੇ ਡੁੱਬਦੇ ਜਹਾਜ ਚ ਚੜਕੇ ਕੋਈ ਮਾਰਕਾ ਨਹੀਂ ਮਾਰਿਆ ਨਵਜੋਤ  ਸਿੱਧੂ ਕੋਈ ਭੀ ਚਮਤਕਾਰ ਕਰਕੇ ਨਿਰਜਿੰਦ ਕਾਂਗਰਸ ਦੀ ਆਤਮਾ ਵਿੱਚ ਜਾਨ ਨਹੀਂ ਪਾ ਸਕਦੇ,!  ਇਹ ਵਿਚਾਰ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆ ਕਿਹਾ ਕੇ ਨਾ ਹੀ ਕੈਪਟਨ ਸਰਕਾਰ ਨੂੰ ਅਤੇ ਨਾ ਹੀ ਕਾਗਰਸ ਹਾਈ ਕਮਾਂਡ ਨੂੰ ਪੰਜਾਬ ਦੇ ਲੋਕਾਂ ਦੀ ਚਿੰਤਾ ਹੈ। ਇੰਜ ਸਿੱਧੂ ਨੇ ਕਿਹਾ ਪੰਜਾਬ ਦੇ ਸਮੁੱਚੇ ਪ੍ਰਸਾਸ਼ਨ ਨੂੰ ਜਿਵੇਂ ਅਧਰੰਗ ਦੀ ਬਿਮਾਰੀ ਹੋ ਗਈ ਹੋਵੇ ਸਾਰੇ ਕੰਮਾਂ ਵਿਚ ਖੜੋਤ ਆ ਗਈ ਪੁਲਸ ਦਿਨ ਰਾਤ ਬੇਰੁਜਗਾਰ ਅਧਿਆਪਕਾਂ ਅਤੇ ਹੋਰ ਨੌਜਵਾਨ ਮੁਲਾਜ਼ਮਾਂ ਨਾਲ ਉਲਝਾ ਰੱਖੀ ਹੈ ਅਤੇ ਸਮੁੱਚੇ ਪੰਜਾਬ ਅੰਦਰ ਕੁਰਪਸ਼ਨ ਦਾ ਬੋਲ ਬਾਲਾ ਹੈ ਜਿਵੇਂ ਰਾਜ ਵਿਚ ਜੰਗਲ਼ ਰਾਜ ਹੋਵੇ।ਇਹਨਾ ਰੇਤਾ ਬਜਰੀ ਅਤੇ ਸਰਾਬ ਨੂੰ ਕੁੱਝ ਕਾਂਗਰਸੀ ਆਗੂ ਮਾਫੀਆ ਬਣਾਕੇ ਮਖਿਆਲ ਵਾਂਗੂੰ ਚਿੰਬੜੇ ਹੋਏ ਹਨ ।ਇਸ ਮੌਕੇ ਲੈਫ ਭੋਲਾ ਸਿੰਘ ਵਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਸਰਬਜੀਤ ਸਿੰਘ ਹਰਭਜਨ ਸਿੰਘ ਦਰਸ਼ਨ ਸਿੰਘ ਉਗੋ ਹੌਲਦਾਰ ਜੰਗੀਰ ਸਿੰਘ ਸਵਰਨ ਸਿੰਘ ਜਗਮੇਲ ਸਿੰਘ ਹਰਜਿੰਦਰ ਸਿੰਘ ਅਤੇ ਹੋਰ ਸਾਬਕਾ ਫੋਜੀ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS