
ਬਰਨਾਲਾ,13 , ਅਗਸਤ/ਕਰਨਪ੍ਰੀਤ ਧੰਦਰਾਲ /- ਨਰਿੰਦਰ ਸਿੰਘ ਭਲੇਰੀਆ ਜਿਨਾਂ ਨੂੰ ਹਾਊਸਫੈਡ ਪੰਜਾਬ ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ ਹੈ ,ਹਲਕੇ ਦੇ ਸਮੂਚੇ ਕਾਂਗਰਸੀ ਆਗੂਆਂ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਹੈ ! ਇਸ ਸੰਬੰਧੀ ਟਕਸਾਲੀ ਕਾਂਗਰਸੀ ਤੇਜਾ ਸਿੰਘ ਦੰਦੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ,ਨਵਜੋਤ ਸਿੰਘ ਸਿੱਧੂ ਜੀ (ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ),ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ , ਸੁਖਜਿੰਦਰ ਸਿੰਘ ਰੰਧਾਵਾ ਜੀ(ਕੈਬਨਿਟ ਮੰਤਰੀ) ਗੁਰਪ੍ਰੀਤ ਸਿੰਘ ਕਾਂਗੜ(ਕੈਬਨਿਟ ਮੰਤਰੀ ਪੰਜਾਬ) ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਹਾਂ,ਜਿਨ੍ਹਾਂ ਸ: ਨਰਿੰਦਰ ਸਿੰਘ ਭਲੇਰੀਆ ਜੀ ਦੇ ਕਾਂਗਰਸ ਪਾਰਟੀ ਪ੍ਰਤੀ ਕੀਤੇ ਕਾਰਜਾਂ ਨੂੰ ਦੇਖਦੇ ਹੋਏ ਇਹ ਜਿੰਮੇਵਾਰੀ ਦਿੱਤੀ ਹੈ ਜਿਸ ਨੂੰ ਲੈ ਕੇ ਸਾਰਾ ਹਲਕਾ ਨਰਿੰਦਰ ਸਿੰਘ ਭਲੇਰੀਆ ਦੇ ਮੋਢੇ ਨਾਲ ਮੋਢਾ ਲੈ ਕੇ ਖੜਾ ਹੈ ਜਿਸ ਨਾਲ ਕਾਂਗਰਸ ਪਾਰਟੀ ਹੋਰ ਵੀ ਤਕੜੀ ਹੋ ਕੇ ਕੱਮ ਕਰੇਗੀ ! ਇਸ ਮੌਕੇ ਖੁਸ਼ੀ ਵਿਚ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ ਗਿਆ






