16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਗਰ ਕੌਂਸਲ ਬਰਨਾਲਾ ਦੇ ਐਕਟਿੰਗ ਪਰਧਾਨ ਵਜੋਂ ਨਰਿੰਦਰ ਗਰਗ ਨੀਟਾ ਨੇਂ ਕੁਰਸੀ...

ਨਗਰ ਕੌਂਸਲ ਬਰਨਾਲਾ ਦੇ ਐਕਟਿੰਗ ਪਰਧਾਨ ਵਜੋਂ ਨਰਿੰਦਰ ਗਰਗ ਨੀਟਾ ਨੇਂ ਕੁਰਸੀ ਸੰਭਾਲੀ

ਮੇਰੇ ਮੋਢਿਆ ਤੇ ਜੋ ਜਿੰਮੇਵਾਰੀ ਪਾਈ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਵਾਂਗਾਂ : ਨੀਟਾ

ਬਰਨਾਲਾ (ਕਰਨਪਰੀਤ ਧੰਦਰਾਲ) : ਜਿੱਥੇ ਕੱਲ ਭਾਰੀ ਸ਼ੋਰ-ਸਰਾਭੇ ਤਹਿਤ ਨਗਰ ਕੋਸ਼ਲ ਬਰਨਾਲਾ ਵਿਖੇ ਕਾਂਗਰਸੀ ਐਮ.ਸ਼ੀਜ ਵਿੱਚੋਂ ਪਸ਼ਾਸਨਿਕ ਅਧਿਕਾਰੀ ਐਸ.ਡੀ ਐਮ.ਦੀ ਰਹਿਨੁਮਾਈ ਹੇਠ ਵਾਰਡ ਨੰਬਰ ਤੋਂ ਜਿੱਤੇ ਐਮ.ਸੀ ਗੁਰਜੀਤ ਸਿੰਘ ਰਾਮਣਵਾਸੀਆ ਨੂੰ ਨਗਰ ਕੋਸ਼ਲ ਬਰਨਾਲਾ ਦਾ ਪਰਧਾਨ ਅਤੇ ਨਰਿੰਦਰ ਗਰਗ ਨੀਟਾ ਨੂੰ ਮੀਤ ਪਰਧਾਨ ਚੁਣਿਆ ਗਿਆ ਜਿਸ ਤਹਿਤ ਸਭ ਤੋਂ ਪਹਿਲਾਂ ਬਾਜੀ ਮਾਰਦਿਆਂ ਨਰਿੰਦਰ ਗਰਗ ਨੀਟਾ ਨੇਂ ਨਗਰ ਕੋਸ਼ਲ ਸਟਾਫ ਦੀ ਹਾਜਰੀ ਵਿੱਚ ਆਪਣੀ ਕਰਸੀ ਸੰਭਾਲਦਿਆਂ ਹੀ ਕੰਮਕਾਰ ਸੁਰੂ ਕਰ ਦਿੱਤਾ। ਨਰਿੰਦਰ ਨੀਟਾ ਨੇਂ ਕਿਹਾ ਕਿ ਪੰਜਾਬ ਕਾਂਗਰਸ ਦੇ ਮੀਤ ਪਰਧਾਨ ਅਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਵੱਲੋਂ ਮੇਰੇ ਮੋਢਿਆ ਤੇ ਜੋ ਜਿੰਮੇਵਾਰੀ ਪਾਈ ਗਈ ਹੈ ਉਸਨੂੰ ਤਨਦੇਹੀ ਨਾਲ ਨਿਭਾਵਾਂਗਾਂ। ਵਿਕਾਸ ਪੁਰਸ ਕੇਵਲ ਢਿੱਲੋਂ ਦੀ ਅਗਵਾਈ ਵਿੱਚ ਬਰਨਾਲਾ ਸਹਿਰ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਜਿਸ ਦੇ ਚੱਲਦਿਆਂ ਨਗਰ ਕੋਸ਼ਲ ਦੇ ਸੁਪਰਡੈਂਟ ਹਰਪਰੀਤ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਹੋਰ ਕੰਮਾਂ ਕਾਰਾਂ ਸਬੰਧੀ ਵਿਚਾਰ ਚਰਚਾ ਕੀਤੀ ਅਤੇ ਸਟਾਫ ਨੂੰ ਸਖਤ ਹਿਦਾਇਤਾਂ ਤਹਿਤ ਕੰਮਾਂ ਕਾਰਾਂ ਲਈ ਆਉਂਦੇ ਸ਼ਹਿਰ ਨਿਵਾਸੀਆਂ ਨੂੰ ਕੋਈ ਵੀ ਦਿੱਕਤ ਨਾਂ ਆਉਣ ਸਬੰਧੀ ਤਾਕੀਦ ਕੀਤੀ। ਪੰਜਾਬ ਸਰਕਾਰ ਵੱਲੋਂ ਹਰ ਵਰਗ ਲਈ ਦਿੱਤੀਆਂ ਜਾਂਦੀਆਂ ਸਹੂਲਤਾਂ ਨੂੰ ਉਨਾਂ ਤੱਕ ਪਹੁੰਚਾਉਣ ਲਈ ਵੀ ਪੇਰਿਤ ਕੀਤਾ ਅਤੇ ਕਿਹਾ ਕਿ ਅਣਗਹਿਲੀ ਕਰਨ ਵਾਲੈਕਿਸੇ ਵੀ ਅਧਿਕਾਰੀ ਨੂੰ ਬਖਸਿਆ ਨਹੀਂ ਜਾਵੇਗਾ।

Today Now News

RELATED ARTICLES
- Advertisment -

POPULAR POSTS