17.1 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਕੱਈ ਨੇ ਬਾਰਿਸ਼ ਨਾਲ ਨੁਕਸਾਨੀਆਂ ਫਸਲਾਂ ਦਾ ਜਾਇਜ਼ਾ ਲਿਆ

ਨਕੱਈ ਨੇ ਬਾਰਿਸ਼ ਨਾਲ ਨੁਕਸਾਨੀਆਂ ਫਸਲਾਂ ਦਾ ਜਾਇਜ਼ਾ ਲਿਆ

ਮਾਨਸਾ, 3 ਅਗਸਤ :- ਹਲਕਾ ਮਾਨਸਾ ਦੇ ਪਿੰਡ ਖਿਆਲਾਂ ਕਲਾਂ ਵਿਖੇ ਸ਼੍ਰੋਮਣੀ ਅਕਾਲੀ ਦਲ ਹਲਕਾ ਮਾਨਸਾ ਦੇ ਇੰਚਾਰਜ ਜਗਦੀਪ ਸਿੰਘ ਨਕੱਈ ਵੱਲੋਂ ਬਾਰਿਸ਼ ਨਾਲ ਨੁਕਸਾਨੀਆਂ ਫਸਲਾਂ ਦਾ ਜਾਇਜਾ ਲਿਆ ਗਿਆ। ਪੀੜਤ ਕਿਸਾਨਾਂ ਵੱਲੋਂ ਹਲਕਾ ਇੰਚਾਰਜ ਨੂੰ ਫਸਲਾਂ ਦੇ ਨੁਕਸਾਨ ਬਾਰੇ ਦੱਸਿਆ ਗਿਆ। ਸ: ਨਕੱਈ ਨੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਇਹ ਨੁਕਸਾਨ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਧਿਆਨ ‘ਚ ਲਿਆਉਣਗੇ ਤਾਂ ਜੋ ਉਹ ਅੰਡਰ ਗਰਾਊਂਡ ਕੇਵਟੀਆਂ ਲਈ ਗ੍ਰਾਂਟ ਜਲਦੀ ਭਿਜਵਾ ਸਕਣ। ਪਿੰਡ ਦੇ ਅਕਾਲੀ ਵਰਕਰਾ ਮਹਿੰਦਰ ਸਿੰਘ, ਸੇਵਕ ਸਿੰਘ, ਵਿਨੋਦ ਸ਼ਰਮਾ ਨੇ ਦੱਸਿਆ ਕਿ ਕਿਸਾਨ ਵਿੰਦਰ ਸਿੰਘ, ਗੁਰਤੇਜ ਸਿੰਘ, ਬਿੱਕਰ ਸਿੰਘ, ਸੇਵਕ ਸਿੰਘ, ਸ਼ਿੰਗਾਰਾ ਸਿੰਘ, ਹਰਮਨਦੀਪ ਸਿੰਘ, ਜਗਸੀਰ ਸਿੰਘ, ਚੇਤ ਸਿੰਘ, ਗੁਰਨਾਇਬ ਸਿੰਘ, ਭੋਲਾ ਸਿੰਘ, ਧੰਨਾ ਸਿੰਘ, ਸ਼ਿੰਦਰ ਸਿੰਘ, ਮੇਜਰ ਸਿੰਘ, ਬੰਸਾ ਸਿੰਘ ਦੀ ਫਸਲ ਬਾਰਿਸ਼ ਦੇ ਪਾਣੀ ਨਾਲ ਨੁਕਸਾਨੀ ਗਈ ਹੈ।


Today Now News

RELATED ARTICLES
- Advertisment -

POPULAR POSTS