17.1 C
Chandigarh

TODAY NOW NEWS

Thursday, March 19, 2026
HomeBREAKING NEWSਨਾਇਬ ਤਹਿਸੀਲਦਾਰ ਸਰਦੂਲਗੜ੍ਹ ਦਫਤਰ ਨੂੰ ਤਾਲਾ ਲਾ ਕੇ ਫਰਾਰ : ਐਡਵੋਕੇਟ ਉੱਡਤ

ਨਾਇਬ ਤਹਿਸੀਲਦਾਰ ਸਰਦੂਲਗੜ੍ਹ ਦਫਤਰ ਨੂੰ ਤਾਲਾ ਲਾ ਕੇ ਫਰਾਰ : ਐਡਵੋਕੇਟ ਉੱਡਤ

ਹੜਤਾਲ ਦਾ ਮਤਲਬ ਨਹੀ ਹੁੰਦਾ ਦਫਤਰ ਨੂੰ ਤਾਲਾ ਜੜਣਾ

ਮਾਨਸਾ 30ਮਾਰਚ ਗੁਰਜੰਟ ਸਿੰਘ ਬਾਜੇਵਾਲੀਆ/ ਸਰਦੂਲਗੜ੍ਹ ਤਹਿਸੀਲ ਵਿਚ ਨਾਇਬ ਤਹਿਸੀਲਦਾਰ ਦੇ ਦਫਤਰ ਨੂੰ ਸਵੇਰੇ ਤੋਂ ਹੀ ਤਾਲਾ ਲੱਗਿਆ ਮਿਲਿਆ ਤੇ ਤਹਿਸੀਲਦਾਰ ਤੇ ਉਸਦਾ ਅਮਲਾਂ ਫੈਲਾ ਦਫਤਰ ਨੂੰ ਤਾਲਾ ਜੜ ਕੇ ਆਪਣੇ ਘਰਾਂ ਵਿੱਚ ਮੌਜ ਮਸਤੀ ਕਰਦੇ ਰਹੇ , ਜਦੋ ਕਿ ਲੋਕ ਸਾਰਾ ਦਿਨ ਪ੍ਰੈਸਾਨ ਹੁੰਦੇ ਰਹੇ ਤੇ ਦਫਤਰ ਦੇ ਚੱਕਰ ਮਾਰਦੇ ਰਹੇ , ਇਹ ਜਾਣਕਾਰੀ ਪ੍ਰੈਸ ਬਿਆਨ ਰਾਹੀ ਦਿੰਦਿਆ ਸੀਪੀਆਈ ਐਮ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਹੜਤਾਲ ਦਾ ਮਤਲਬ ਇਹ ਨਹੀ ਹੁੰਦਾ ਕਿ ਅਫਸਰ ਦਫਤਰ ਨੂੰ ਤਾਲਾ ਲਾ ਕੇ ਘਰ ਬੈਠ ਜਾਣ ਤੇ ਲੋਕ ਪ੍ਰੇਸ਼ਾਨ ਹੁੰਦੇ ਰਹਿਣ । ਉਨ੍ਹਾਂ ਕਿਹਾ ਕਿ ਮਾਲ ਅਧਿਕਾਰੀਆਂ ਨੇ ਪਹਿਲਾਂ ਗਲਤ ਗਿਰਦਾਵਰੀਆ ਕੀਤੀਆਂ ਤੇ ਯੋਗ ਕਿਸਾਨਾਂ ਨੂੰ ਗੁੰਲਾਬੀ ਸੁੰਡੀ ਨਾਲ ਮਰੇ ਨਰਮੇ ਦੇ ਮੁਆਵਜੇ ਤੋ ਵਾਝਾ ਰੱਖਿਆ ਤੇ ਹੁਣ ਹੜਤਾਲ ਦਾ ਆਸਰਾ ਲੈ ਕੇ ਆਪਣੇ ਗਲਤ ਕੰਮ ਨੂੰ ਲਕਾਉਣ ਦਾ ਯਤਨ ਕਰ ਹਨ । ਉਨ੍ਹਾਂ ਕਿਹਾ ਕਿ ਤਹਿਸੀਲ ਦਫਤਰ ਸਰਦੂਲਗੜ੍ਹ ਭਿ੍ਸਟਾਚਾਰ ਦਾ ਅੱਡਾ ਬਣ ਚੁੱਕਾ ਹੈ ਤੇ ਨਵੀ ਸਰਕਾਰ ਨੂੰ ਚਾਹੀਦਾ ਹੈ ਕਿ ਇੱਥੇ ਲੰਮਾ ਸਮਾ ਡਿਊਟੀ ਦੇ ਰਹੇ ਅਧਿਕਾਰੀਆਂ ਨੂੰ ਇੱਥੋ ਚੱਲਦਾ ਕਰਨ ਤੇ ਨਵੇ ਯੋਗ ਅਧਿਕਾਰੀਆ ਦੀ ਨਿਯੁਕਤੀ ਕਰਨ , ਤਾਂ ਕਿ ਲੋਕਾਂ ਨੂੰ ਇਨਸਾਫ ਮਿਲ ਸਕੇ ਤੇ ਭਿ੍ਸਟ ਅਧਿਕਾਰੀਆਂ ਤੋਂ ਛੁਟਕਾਰਾ ਮਿਲ ਸਕੇ ।

Today Now News

RELATED ARTICLES
- Advertisment -

POPULAR POSTS