17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਾਭਾ ਦਾ ਮੁੱਖ ਚੌਕ ਬੋੜਾ ਗੇਟ ਵਿਖੇ ਪੁਲਿਸ ਨਾਕੇ ਤੇ ਪੁਲਿਸ ਮੁਲਾਜ਼ਮ...

ਨਾਭਾ ਦਾ ਮੁੱਖ ਚੌਕ ਬੋੜਾ ਗੇਟ ਵਿਖੇ ਪੁਲਿਸ ਨਾਕੇ ਤੇ ਪੁਲਿਸ ਮੁਲਾਜ਼ਮ ਅਤੇ ਜੇਲ੍ਹ ਮੁਲਾਜ਼ਮ ਦੀ ਤਿੱਖੀ ਬਹਿਸਬਾਜ਼ੀ

ਪੁਲਿਸ ਮੁਲਾਜ਼ਿਮ ਨੇ ਬੈਟਰੀ ਨਾਲ ਮੇਰੀ ਕਾਰ ਦਾ ਸ਼ੀਸ਼ਾ ਤੋੜ ਦਿੱਤਾ, ਤੇ ਮੇਰੀ ਬੇਟੀ ਜ਼ਖਮੀ ਹੋ ਗਈ : ਜੇਲ ਮੁਲਾਜ਼ਿਮ

ਨਾਭਾ (ਸੁਖਚੈਨ ਲੁਬਾਣਾ) : ਪੰਜਾਬ ਪੁਲੀਸ ਆਪਣੇ ਕਾਰਨਾਮਿਆਂ ਦੇ ਚਲਦੇ ਅਕਸਰ ਸੁਰਖੀਆਂ ਬਟੋਰ ਰਹੀ ਹੈ। ਤਾਜ਼ਾ ਮਾਮਲਾ ਵੇਖਣ ਨੂੰ ਮਿਲਿਆ ਨਾਭਾ ਦੇ ਬੋੜਾ ਗੇਟ ਚੌਕ ਵਿਖੇ ਜਿੱਥੇ ਦੇਰ ਰਾਤ ਮੈਕਸੀਮਮ ਸਕਿਉਰਿਟੀ ਜੇਲ੍ਹ ਦਾ ਮੁਲਾਜ਼ਮ ਹਰਮਿੰਦਰ ਸਿੰਘ ਕਾਰ ਤੇ ਆਪਣੇ ਪਰਿਵਾਰ ਸਮੇਤ ਸੰਗਰੂਰ ਤੋਂ ਨਾਭਾ ਆ ਰਿਹਾ ਸੀ ਤਾਂ ਨਾਭਾ ਦੇ ਬੌੜਾਂ ਗੇਟ ਚੌਕ ਵਿਖੇ ਪਹੁੰਚਿਆ ਤਾਂ ਪੁਲੀਸ ਵੱਲੋਂ ਨਾਕਾ ਲਗਾਇਆ ਗਿਆ ਸੀ ਅਤੇ ਪੁਲੀਸ ਨੇ ਜੇਲ੍ਹ ਮੁਲਾਜ਼ਮ ਦੀ ਕਾਰ ਦਾ ਸ਼ੀਸ਼ਾ ਕਿਵੇਂ ਤੋੜ ਦਿੱਤਾ ਪੁਲੀਸ ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਜੇਲ੍ਹ ਮੁਲਾਜ਼ਮ ਨੇ ਦੋਸ਼ ਲਗਾਇਆ ਕਿ ਪੁਲੀਸ ਵੱਲੋਂ ਉਨ੍ਹਾਂ ਨੂੰ ਹੱਥ ਦਿੱਤਾ ਗਿਆ ਅਤੇ ਜਦੋਂ ਉਹ ਰੋਕਣ ਲੱਗਿਆ ਤਾਂ ਪੁਲੀਸ ਵੱਲੋਂ ਕਾਰ ਦੇ ਸ਼ੀਸ਼ੇ ਤੇ ਜ਼ੋਰ ਦੀ ਬੈਟਰੀ ਮਾਰੀ ਤਾਂ ਕਾਰ ਦਾ ਸ਼ੀਸ਼ਾ ਟੁੱਟ ਗਿਆ, ਜਿਸ ਦੌਰਾਨ ਜੇਲ੍ਹ ਮੁਲਾਜ਼ਮ ਹਰਮਿੰਦਰ ਸਿੰਘ ਦੀ 14 ਸਾਲਾ ਬੱਚੀ ਦੀ ਅੱਖ ਤੇ ਲੱਗਿਆ ਅਤੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਜੋ ਕਿ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਜੇਲ੍ਹ ਮੁਲਾਜ਼ਮ ਹਰਿਮੰਦਰ ਸਿੰਘ ਨੇ ਪੁਲੀਸ ਮੁਲਾਜ਼ਮ ਏ.ਐਸ.ਆਈ ਮੇਵਾ ਸਿੰਘ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਪਾਸੇ ਪੁਲੀਸ ਮੁਲਾਜ਼ਮ ਮੇਵਾ ਸਿੰਘ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਕਾਰ ਦਾ ਸ਼ੀਸ਼ਾ ਤਾਂ ਪਹਿਲਾਂ ਹੀ ਟੁੱਟਿਆ ਹੋਵੇਗਾ।

Today Now News

RELATED ARTICLES
- Advertisment -

POPULAR POSTS