16.8 C
Chandigarh

TODAY NOW NEWS

Friday, March 20, 2026
HomePOLITICSਨਾਭਾ : 23 ਵਾਰਡਾਂ ਤੇ ਹੋ ਰਹੀਆਂ ਚੋਣਾਂ ਲਈ ਸਾਧੂ ਸਿੰਘ ਧਰਮਸੋਤ...

ਨਾਭਾ : 23 ਵਾਰਡਾਂ ਤੇ ਹੋ ਰਹੀਆਂ ਚੋਣਾਂ ਲਈ ਸਾਧੂ ਸਿੰਘ ਧਰਮਸੋਤ ਵੱਲੋਂ ਦੇਰ ਰਾਤ ਤੱਕ ਚੋਣ ਪ੍ਰਚਾਰ

ਕਾਂਗਰਸ ਪਾਰਟੀ ਵਿਕਾਸ ਦੇ ਮੁੱਦੇ ਤੇ ਚੋਣਾਂ ਲੜ ਰਹੀ ਹੈ : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ

ਨਾਭਾ (ਸੁਖਚੈਨ ਲੁਬਾਣਾ) : ਸਥਾਨਕ ਸਰਕਾਰਾਂ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਹਰ ਸਿਆਸੀ ਪਾਰਟੀ ਦੇ ਆਗੂਆਂ ਵੱਲੋਂ ਆਪਣੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਕੇ ਉਨ੍ਹਾਂ ਨੂੰ ਜਿੱਤ ਦੇ ਵੱਲ ਲਿਜਾਇਆ ਜਾ ਰਿਹਾ ਹੈ। ਜਿਸ ਦੇ ਤਹਿਤ ਨਾਭਾ ਵਿਖੇ 23 ਵਾਰਡਾਂ ਤੇ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਦੇਰ ਰਾਤ ਤੱਕ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਕਾਂਗਰਸ ਪਾਰਟੀ ਵਿਕਾਸ ਦੇ ਮੁੱਦੇ ਤੇ ਚੋਣਾਂ ਲੜ ਰਹੀ ਹੈ ਅਤੇ ਵਿਕਾਸ ਦੇ ਮੁੱਦੇ ਤੇ ਹੀ ਜਿੱਤ ਪ੍ਰਾਪਤ ਕਰੇਗੀ। ਜਦੋਂ ਧਰਮਸੋਤ ਨੂੰ ਪੁੱਛਿਆ ਕਿ ਅਕਾਲੀ ਦਲ ਚੋਣਾਂ ਵਿੱਚ ਪੈਰਾਮਿਲਟਰੀ ਫੋਰਸ ਦੀ ਮੰਗ ਕਰ ਰਹੀ ਹੈ ਕਿ ਕਾਂਗਰਸ ਧੱਕਾ ਕਰੇਗੀ ਤਾਂ ਧਰਮਸੋਤ ਨੇ ਕਿਹਾ ਕਿ ਅਸੀਂ ਨਾ ਧੱਕਾ ਕੀਤਾ ਨਾ ਕਰਨਾ ਕਿਉਂਕਿ ਅਸੀਂ ਵੋਟਰਾਂ ਤੇ ਵਿਸ਼ਵਾਸ ਕਰਦੇ ਹਾ।

ਇਸ ਮੌਕੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮੈਂ ਆਪਣੀਆਂ 6 ਚੋਣਾਂ ਲੜ ਚੁੱਕਾ ਹਾਂ ਪਰ ਜੋ ਹੁਣ ਪਿਆਰ ਮਿਲਿਆ ਹੈ ਉਹ ਕਦੇ ਵੀ ਨਹੀਂ ਮਿਲਿਆ। ਧਰਮਸੋਤ ਨੇ ਕਿਹਾ ਕਿ ਅਸੀਂ ਕੰਮ ਦੇ ਨਾਮ ਤੇ ਵੋਟਾਂ ਮੰਗੀਆਂ ਹਨ ਅਤੇ ਕੰਮ ਦੇ ਨਾਂ ਤੇ ਹੀ ਵੋਟਰ ਸਤਿਕਾਰ ਦੇ ਰਹੇ ਹਨ।ਧਰਮਸੋਤ ਨੇ ਕਿਹਾ ਕਿ ਅਕਾਲੀ ਦਲ ਅਤੇ ਆਪ ਪਾਰਟੀ ਨੂੰ ਲੋਕਾਂ ਨੇ ਰਿਜੈਕਟ ਕਰ ਦਿੱਤਾ ਹੈ। ਅਕਾਲੀ ਦਲ ਵੱਲੋਂ ਚੋਣਾਂ ਵਿੱਚ ਪੈਰਾਮਿਲਟਰੀ ਫੋਰਸ ਦੀ ਮੰਗ ਕਰਨ ਤੇ ਧਰਮਸੋਤ ਨੇ ਕਿਹਾ ਕਿ ਅਸੀਂ ਨਾ ਧੱਕਾ ਕੀਤਾ ਨਾ ਕਰਨਾ ਕਿਉਂਕਿ ਅਸੀਂ ਵੋਟਰਾਂ ਤੇ ਵਿਸ਼ਵਾਸ ਰੱਖਦੇ ਹਾਂ ਅਤੇ ਵੋਟਰ ਹੀ ਫੈਸਲਾ ਕਰਨਗੇ। ਧਰਮਸੋਤ ਨੂੰ ਪੁੱਛਿਆ ਕਿ ਬੀਜੇਪੀ ਦੇ ਆਗੂ ਗਵਰਨਰ ਨੂੰ ਮਿਲ ਕੇ ਆਏ ਹਨ ਕਿ ਜੋ ਅਟੈਕ ਹੋ ਰਹੇ ਹਨ ਉਹ ਉਸ ਦੇ ਪਿੱਛੇ ਕਾਂਗਰਸ ਦਾ ਹੱਥ ਹੈ ਤਾਂ ਧਰਮਸੋਤ ਨੇ ਬੀਜੇਪੀ ਨੂੰ ਜਵਾਬ ਦਿੰਦੇ ਕਿਹਾ ਕਿ ਬੀਜੇਪੀ ਵੀ ਹੰਕਾਰੀ ਪਈ ਹੈ ਅਤੇ ਮੋਦੀ ਵੀ ਹੰਕਾਰਿਆ ਪਿਆ ਹੈ ।

ਇਸ ਮੌਕੇ ਤੇ ਕਾਂਗਰਸ ਪਾਰਟੀ ਦੀ ਉਮੀਦਵਾਰ ਮਮਤਾ ਮਿੱਤਲ ਨੇ ਕਿਹਾ ਕਿ ਅਸੀਂ ਵਿਕਾਸ ਦੇ ਮੁੱਦੇ ਤੇ ਵੋਟਾਂ ਮੰਗ ਰਿਹਾ ਕਿਉਂਕਿ ਅਸੀਂ ਜੋ ਵਿਕਾਸ ਕਰਾਇਆ ਹੈ ਉਹ ਅਜੇ ਤਕ ਕਿਸੇ ਨੇ ਨਹੀਂ ਕਰਾਇਆ ਅਤੇ ਅਸੀਂ ਅੱਗੇ ਤੋਂ ਵੀ ਵਿਕਾਸ ਕਰਵਾਉਂਦੇ ਰਹਾਂਗੇ।

ਇਸ ਮੌਕੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਨੀਸ਼ ਕੁਮਾਰ ਸ਼ੈਂਟੀ ਨੇ ਕਿਹਾ ਕਿ ਅਸੀਂ ਜੋ ਵਿਕਾਸ ਕਰਵਾਏ ਹਨ ਉਹ ਕਰੀਬ 90 ਪ੍ਰਤੀਸ਼ਤ ਪੂਰੇ ਹੋ ਗਏ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਅਪੀਲ ਕਰਦੇ ਹਾਂ ਕਿ ਜਿੰਨੇ ਵੀ ਕਾਂਗਰਸ ਦੇ ਉਮੀਦਵਾਰ ਹਨ ਉਨ੍ਹਾਂ ਨੂੰ ਜਤਾਇਆ ਜਾਵੇ ਅਤੇ ਜੋ ਅਧੂਰੇ ਕੰਮ ਹੈ ਉਨ੍ਹਾਂ ਨੂੰ ਵੀ ਛੇਤੀ ਹੀ ਨੇਪਰੇ ਚਾੜ੍ਹਿਆ ਜਾਵੇਗਾ

Today Now News

RELATED ARTICLES
- Advertisment -

POPULAR POSTS