ਸਮੇਂ ਰਹਿੰਦੇ ਹੀ ਵਾਰਡਨ ਨੇ ਉਸ ਨੂੰ ਬਚਾਇਆ : ਗੈਂਗਸਟਰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ

ਨਾਭਾ (ਸੁਖਚੈਨ ਲੁਬਾਣਾ) : ਪੰਜਾਬ ਦੀਆਂ ਜੇਲਾਂ ਵਿੱਚ ਗੈਂਗਸਟਰਾਂ ਵੱਲੋਂ ਕੁੱਟਮਾਰ ਅਤੇ ਮੋਬਾਇਲ ਮਿਲਣ ਦੀਆਂ ਘਟਨਾਵਾਂ ਆਮ ਹੀ ਵੇਖਣ ਨੂੰ ਮਿਲੀ ਰਹੀਅ ਹਨ। ਜੇਕਰ ਗੈਂਗਸਟਰਾਂ ਵੱਲੋਂ ਜੇਲ੍ਹ ਵਿਚ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤੁਸੀਂ ਵੀ ਹੈਰਾਨ ਹੋ ਜਾਵੋਗੇ। ਇਸੇ ਤਰ੍ਹਾਂ ਦੀ ਤਾਜ਼ਾ ਘਟਨਾ ਵੇਖਣ ਨੂੰ ਮਿਲੀ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਗੈਂਗਸਟਰ ਸੁਖਪਾਲ ਸਿੰਘ ਵੱਲੋਂ ਆਪਣੀ ਬੈਰਕ ਵਿਚ ਲੱਗੇ ਪੱਖੇ ਨਾਲ ਫਾਹਾ ਲੈਣ ਦੀ ਕੋਸ਼ਿਸ਼ ਕੀਤੀ ਸਮੇਂ ਰਹਿੰਦੇ ਹੀ ਵਾਰਡਨ ਵੱਲੋਂ ਉਸ ਨੂੰ ਬਚਾਅ ਗਿਆ। ਗੈਂਗਸਟਰ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ । ਗੈਂਗਸਟਰ ਨੇ ਆਪਣੀ ਪਤਨੀ ਅਤੇ ਸਹੁਰਾ ਪਰਿਵਾਰ ਤੋਂ ਦੁਖੀ ਹੋ ਕੇ ਆਤਮਹੱਤਿਆ ਕਰਨ ਦੇ ਇਲਜ਼ਾਮ ਲਗਾਏ ਹਨ। ਉਸ ਨੇ ਦੱਸਿਆ ਕਿ ਉਸਦੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ ਅਤੇ ਉਸ ਦੀ ਸੱਤ ਸਾਲ ਦੀ ਬੇਟੀ ਵੀ ਉਸ ਦੀ ਪਤਨੀ ਦੇ ਨਾਲ ਹੈ, ਉਹ ਬੇਟੀ ਨੂੰ ਵੇਚ ਨਾ ਦੇਵੇ।
ਇਸ ਮੌਕੇ ਤੇ ਗੈਂਗਸਟਰ ਸੁਖਪਾਲ ਸਿੰਘ ਨੇ ਦੱਸਿਆ ਕਿ ਇਹ ਆਤਮਹੱਤਿਆ ਮੈਂ ਇਸ ਲਈ ਕਰ ਰਿਹਾ ਸੀ ਕਿਉਂਕਿ ਮੈਂ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਤੋਂ ਦੁਖੀ ਹਾਂ ਕਿਉਂਕਿ ਮੇਰੀ ਪਤਨੀ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸੰਬੰਧ ਹਨ। ਮੇਰੀ ਪਤਨੀ ਦੇ ਕੋਲ ਸੱਤ ਸਾਲ ਦੀ ਬੱਚੀ ਵੀ ਹੈ ਅਤੇ ਉਹ ਮੇਰੀ ਬੱਚੀ ਨੂੰ ਵੇਚਣਾ ਚਾਹੁੰਦੀ ਹੈ ਅਤੇ ਮੈਂ ਆਪਣੀ ਲਾਈਫ ਤੋਂ ਬਹੁਤ ਦੁਖੀ ਹਾਂ ਜਿਸ ਕਰਕੇ ਹੀ ਮੈਂ ਕਦਮ ਚੁੱਕਿਆ ਹੈ।
ਇਸ ਮੌਕੇ ਤੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਨਾਜਰ ਸਿੰਘ ਨੇ ਕਿਹਾ ਕਿ ਅਸੀਂ ਇਸ ਨੂੰ ਹਸਪਤਾਲ ਲੈ ਕੇ ਆਏ ਹਨ ਇਹ ਬਿਲਕੁਲ ਠੀਕ ਹੈ ਇਹ ਆਪਣੀ ਪਤਨੀ ਕਰਕੇ ਪਰੇਸ਼ਾਨ ਰਹਿੰਦਾ ਹੈ ਇਸ ਕਰਕੇ ਇਸ ਨੇ ਇਹ ਕਦਮ ਚੁੱਕਿਆ ਪਰ ਸਮੇਂ ਇਸੇ ਰਹਿੰਦੇ ਇਸ ਨੂੰ ਦੇਖ ਲਿਆ ਗਿਆ ਅਤੇ ਇਸ ਨੂੰ ਬਚਾ ਲਿਆ ਗਿਆ ਹੈ।





