16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਾਭਾ : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਕਸੀਜਨ ਕੰਸਨਟ੍ਰੈਟਰ, 5 ਬੈੱਡ...

ਨਾਭਾ : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਕਸੀਜਨ ਕੰਸਨਟ੍ਰੈਟਰ, 5 ਬੈੱਡ ਨਾਭਾ ਸਿਵਲ ਹਸਪਤਾਲ ਨੂੰ ਦਿੱਤੇ

ਕੋਰੋਨਾ ਕਾਲ ਵਿੱਚ ਫਰੰਟ ਲਾਈਨ ਤੇ ਕੰਮ ਕਰਦੇ ਡਾਕਟਰਾਂ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਸਨਮਾਨਤ ਕੀਤਾ

ਨਾਭਾ (ਸੁਖਚੈਨ ਲੁਬਾਣਾ) : ਨਾਭਾ ਵਿਖੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਆਕਸੀਜਨ ਕੋਨਸੀਨਟਰੇਟਰ ਬੈੱਡ 5 ਨਾਭਾ ਸਿਵਲ ਹਸਪਤਾਲ ਅਤੇ 5 ਸਬ ਤਹਿਸੀਲ ਭਾਦਸੋਂ ਵਿਖੇ ਦੇਣ ਤੇ ਇਸ ਤੋਂ ਅਲਾਵਾ ਕੋਰੋਨਾ ਵਾਇਰਸ ਵਿੱਚ ਫਰੰਟ ਲਾਈਨ ਤੇ ਕੰਮ ਕਰਦੇ ਡਾਕਟਰਾਂ ਅਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਨੂੰ ਸਨਮਾਨਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਕੇਂਦਰ ਸਰਕਾਰ ਨੂੰ ਵੈਕਸੀਅਨ ਤੇ ਝਾੜ ਪਾਉਂਦੇ ਹੋਏ ਧਰਮਸੋਤ ਨੇ ਕਿਹਾ ਕਿ ਦੇਸ਼ ਵਿਚ ਵੈਕਸੀਨ ਦੀ ਘਾਟ ਦੇ ਚਲਦਿਆਂ ਹੀ ਸੁਪਰੀਮ ਕੋਰਟ ਨੂੰ ਦਖ਼ਲ ਦੇਣਾ ਪਿਆ, ਮੋਦੀ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਰੈਲੀਆਂ ਛੱਡ ਕੇ ਵੈਕਸੀਨ ਦੀ ਘਾਟ ਨੂੰ ਪੂਰਾ ਕਰਨ।

ਸੁਖਬੀਰ ਬਾਦਲ ਦੇ ਵੱਲੋਂ ਕਿਹਾ ਗਿਆ ਹੈ ਕਿ ਕੈਪਟਨ ਆਪਣੀ ਕੁਰਸੀ ਬਚਾਉਣ ਲਈ ਤਹਿਸੀਲਦਾਰ ਅਤੇ ਡੀਐੱਸਪੀ ਦੀ ਨੌਕਰੀ ਐਮਐਲਏ ਦੇ ਬੇਟਿਆਂ ਨੂੰ ਦੇ ਰਿਹਾ ਹੈ। ਜਿਸ ਤੇ ਸੁਖਬੀਰ ਬਾਦਲ ਦੇ ਸਵਾਲ ਦਾ ਜਵਾਬ ਦਿੰਦਿਆਂ ਧਰਮਸੋਤ ਨੇ ਕਿਹਾ ਕਿ ਛੱਜ ਤਾਂ ਬੋਲੇ ਨਾਲ ਛਾਣਨੀ ਵੀ ਬੋਲੇ ਉਨ੍ਹਾਂ ਸੁਖਬੀਰ ਬਾਦਲ ਤੇ ਸ਼ਖਤ ਤੇਵਰ ਦਿਖਾਉਂਦਿਆਂ ਕਿਹਾ ਕਿ 10 ਸਾਲ ਜਿਹਨਾਂ ਨੇ ਪੰਜਾਬ ਨੂੰ ਲੁੱਟਿਆ ਹੈ ਉਹ ਅਜਿਹੀਆਂ ਗੱਲਾਂ ਕਰ ਰਹੇ ਹਨ। ਜਿਨ੍ਹਾਂ ਨੂੰ ਅਸੀਂ ਨੌਕਰੀਆਂ ਦੇਰ ਰਹੇ ਹਾਂ ਉਨ੍ਹਾਂ ਨੇ ਦੇਸ਼ ਲਈ ਅਤੇ ਪੰਜਾਬ ਲਈ ਸ਼ਹੀਦੀਆਂ ਦਿੱਤੀਆਂ ਹਨ, ਪਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਬਿਕਰਮ ਮਜੀਠੀਆ ਅਤੇ ਹਰਸਿਮਰਤ ਕੋਰ ਬਾਦਲ ਉਹ ਲੋਕ ਬੋਲ ਰਹੇ ਹਨ। ਬਾਦਲ ਪਰਿਵਾਰ ਸ਼ਹੀਦਾਂ ਦਾ ਅਪਮਾਨ ਕਰ ਰਹੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਇਨ੍ਹਾਂ ਦਾ ਸਨਮਾਨ ਕਰ ਰਿਹਾ ਹੈ। ਧਰਮਸੋਤ ਨੇ ਕਿਹਾ ਕਿ ਪੰਜਾਬ ਵਿਚ ਕਿਸੇ ਨੂੰ ਵੀ ਗ਼ੈਰਕਾਨੂੰਨੀ ਨੌਕਰੀ ਨਹੀਂ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਜਲਦ ਹੀ ਇੱਕ ਲੱਖ ਤੋਂ ਵੱਧ ਸਰਕਾਰੀ ਨੌਕਰੀਆਂ ਦੇ ਰਹੇ ਹਾਂ।

ਨਵਜੋਤ ਸਿੰਘ ਸਿੱਧੂ ਲਗਾਤਾਰ ਆਪਣੀ ਹੀ ਪਾਰਟੀ ਦੇ ਖਿਲਾਫ ਬਾਗ਼ੀ ਸੁਰ ਦਿਖਾ ਰਹੇ ਹਨ ਜਿਸ ਤੇ ਧਰਮਸੋਤ ਨੇ ਕਿਹਾ ਕਿ ਹਰ ਘਰ ਦੇ ਵਿਚ ਹਰ ਤਰ੍ਹਾਂ ਦੇ ਬੰਦੇ ਹੁੰਦੇ ਹਨ ਪਰ ਮੈਂ ਕਿਸੇ ਨੂੰ ਕੁਝ ਵੀ ਨਹੀਂ ਕਹਿਣਾ। ਨਵਜੋਤ ਸਿੰਘ ਸਿੱਧੂ ਇਕ ਚੰਗੇ ਇਨਸਾਨ ਹਨ ਪਰ ਜਦੋਂ ਪੰਜਾਬ ਵਿੱਚ ਬੇਅਦਬੀਆਂ ਹੋਈਆਂ ਉਦੋਂ ਇਨ੍ਹਾਂ ਦੀ ਅਕਾਲੀਆਂ ਦੇ ਨਾਲ ਸਾਂਝ ਸੀ।

ਸੁਰਜੀਤ ਧੀਮਾਨ ਦੇ ਵੱਲੋਂ ਆਪਣੀ ਹੀ ਪਾਰਟੀ ਤੇ ਸਵਾਲ ਚੁੱਕਦਿਆਂ ਅਤੇ ਬੇਅਦਬੀ ਮੁੱਦਿਆਂ ਤੇ ਸਾਡੇ ਚਾਰ ਸਾਲ ਬੀਤ ਜਾਣ ਦੇ ਬਾਵਜੂਦ ਕਾਰਵਾਈ ਨਾ ਕੀਤੇ ਜਾਣ ਕੈਪਟਨ ਅਮਰਿੰਦਰ ਸਿੰਘ ਨੂੰ ਬਦਲ ਦੇਣਾ ਚਾਹੀਦਾ ਹੈ ਉਸ ਦਾ ਜਵਾਬ ਦਿੰਦਿਆਂ ਧਰਮਸੋਤ ਨੇ ਕਿਹਾ ਕਿ ਇਹ ਨਾ ਹੀ ਮੇਰੇ ਲੇਬਲ ਦੀ ਗੱਲ ਹੈ ਅਤੇ ਨਾ ਹੀ ਤੁਹਾਡੇ ਲੈਵਲ ਦੀ ਇਹ ਪਾਰਟੀ ਹਾਈ ਕਮਾਂਡ ਦਾ ਫੈਸਲਾ ਹੋਵੇਗਾ। ਪਰ ਪੰਜਾਬ ਦੇ ਲੋਕ ਖੁਸ਼ ਹਨ।

ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਵੈਂਟੀਲੇਟਰ ਤੇ ਹੈ ਜਿਸ ਦਾ ਧਰਮਸੋਤ ਨੇ ਜਵਾਬ ਦਿੰਦਿਆਂ ਕਿਹਾ ਕਿ ਕੌਣ ਹੈ ਰਾਘਵ ਚੱਢਾ ਮੈਂ ਉਨ੍ਹਾਂ ਨੂੰ ਨਹੀਂ ਜਾਣਦਾ।

ਦਿੱਲੀ ਵਿੱਚ ਐਮਪੀ ਅਤੇ ਐਮਐਲਏ ਦੀਆਂ ਹੋ ਰਹੀਆਂ ਬੈਠਕਾਂ ਨੂੰ ਲੈ ਕੇ ਧਰਮਸੋਤ ਨੇ ਕਿਹਾ ਕਿ ਕੋਈ ਵੀ ਕਲੇਸ਼ ਨਹੀਂ ਹੈ। ਪ੍ਰੈੱਸ ਹੀ ਮੁੱਦਿਆਂ ਨੂੰ ਉਛਾਲ ਦੀ ਹੈ। ਕੀ ਕਲੇਸ਼ ਹੈ। ਕੋਈ ਵੀ ਕਲੇਸ਼ ਨਹੀਂ ਹੈ ਸਰਕਾਰ ਚੱਲ ਰਹੀ ਹੈ। ਜਦੋਂ ਪੱਤਰਕਾਰਾਂ ਵੱਲੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤਿੰਨ ਮੈਂਬਰੀ ਕਮੇਟੀ ਕਿਉਂ ਬਣਾਈ ਗਈ ਹੈ ਜਿੱਥੇ ਐਮਐਲਏ ਤੇ ਮੰਤਰੀ ਜਾ ਰਹੇ ਹਨ। ਇਹ ਸਾਡੀ ਭਾਈਚਾਰਕ ਮੀਟਿੰਗ ਹੈ।

Today Now News

RELATED ARTICLES
- Advertisment -

POPULAR POSTS