16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਨਾਭਾ : ਦੋ ਜਾਅਲੀ ਪੱਤਰਕਾਰਾਂ ਦੇ ਵੱਲੋਂ ਮੈਡੀਕਲ ਹਾਲ ਦੇ ਮਾਲਕ ਦੀ...

ਨਾਭਾ : ਦੋ ਜਾਅਲੀ ਪੱਤਰਕਾਰਾਂ ਦੇ ਵੱਲੋਂ ਮੈਡੀਕਲ ਹਾਲ ਦੇ ਮਾਲਕ ਦੀ ਵੀਡੀਓ ਬਣਾ ਕੇ ਬਲੈਕਮੇਲਿੰਗ

ਬਲੈਕ ਮੇਲਿੰਗ ਤੋਂ ਤੰਗ ਆ ਕੇ ਮੈਡੀਕਲ ਸ਼ਾਪ ਦੇ ਮਾਲਿਕ ਨੇ ਵਿਜੀਲੈਂਸ ਪਟਿਆਲਾ ਨੂੰ ਦਿੱਤੀ ਸ਼ਿਕਾਇਤ

ਨਾਭਾ (ਸੁਖਚੈਨ ਲੁਬਾਣਾ) : ਲੋਕਤੰਤਰ ਵਿੱਚ ਮੀਡੀਆ ਨੂੰ ਦੇਸ਼ ਦਾ ਚੌਥਾ ਥੰਮ੍ਹ ਵਜੋਂ ਜਾਣਿਆ ਜਾਂਦਾ ਹੈ ਮੀਡੀਆ ਲੋਕਾਂ ਦੇ ਮਸਲਿਆਂ ਨੂੰ ਸਰਕਾਰਾਂ ਤਕ ਪਹੁੰਚਾ ਕੇ ਹੱਲ ਕਰਵਾਉਂਦਾ ਹੈ ਅਤੇ ਇਕ ਚੰਗੇ ਸਮਾਜ ਦੀ ਸਿਰਜਣਾ ਕਰਦਾ ਹੈ। ਪੱਤਰਕਾਰੀ ਦੀ ਲਾਈਨ ਵਿੱਚ ਕੁਝ ਜਾਲੀ ਪੱਤਰਕਾਰ ਅਸਲ ਪੱਤਰਕਾਰਾਂ ਦਾ ਅਕਸ ਖ਼ਰਾਬ ਕਰਨ ਲੱਗ ਪਏ ਹਨ। ਇਸ ਤਰ੍ਹਾਂ ਦਾ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਨਾਭਾ ਦੀ ਸਬ ਤਹਿਸੀਲ ਭਾਦਸੋਂ ਵਿਖੇ ਜਿੱਥੇ ਕਿ ਦੋ ਜਾਅਲੀ ਪੱਤਰਕਾਰਾਂ ਦੇ ਵੱਲੋਂ ਮੈਡੀਕਲ ਹਾਲ ਦੇ ਮਾਲਕ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਦੇ ਸਨ। ਜਿਨ੍ਹਾਂ ਨੂੰ ਭਾਦਸੋਂ ਪੁਲੀਸ ਨੇ ਧਰ ਦਬੋਚਿਆ। ਇਨ੍ਹਾਂ ਦੋਵੇਂ ਜਾਅਲੀ ਪੱਤਰਕਾਰਾਂ ਦੇ ਵੱਲੋਂ ਪੂਰੀ ਮੈਡੀਕਲ ਹਾਲ ਦੇ ਮਾਲਕ ਦੀ ਵੀਡੀਓ ਬਣਾ ਕੇ ਉਸ ਕੋਲੋਂ 1 ਲੱਖ 30 ਹਜ਼ਾਰ ਰੁਪਏ ਬਲੈਕਮੇਲ ਕਰ ਲੈ ਗਏ ਅਤੇ ਉਸ ਤੋਂ ਇਲਾਵਾ ਹੋਰ ਪੈਸਿਆਂ ਦੀ ਮੰਗ ਕੀਤੀ ਜਾਣ ਲੱਗੀ। ਇਹ ਮਾਮਲਾ ਪਿਛਲੇ ਸਾਲ ਦਾ ਹੈ। ਜੋ ਕਿ ਪੁਰੀ ਮੈਡੀਕਲ ਹਾਲ ਦੇ ਮਾਲਕ ਵੱਲੋਂ ਵਿਜੀਲੈਂਸ ਨੂੰ ਇਸ ਦੀ ਸ਼ਿਕਾਇਤ ਕੀਤੀ ਸੀ ਅਤੇ ਉਸ ਤੋਂ ਬਾਅਦ ਇਹ ਮਾਮਲਾ ਦਰਜ ਹੋਇਆ ਹੈ।

ਨਾਭਾ ਦੀ ਸਬ ਤਹਿਸੀਲ ਭਾਦਸੋਂ ਵਿਖੇ ਪੂਰੀ ਮੈਡੀਕਲ ਹਾਲ ਤੇ ਬੀਤੇ ਸਾਲ ਦੋ ਪੱਤਰਕਾਰਾਂ ਵੱਲੋਂ ਮੈਡੀਕਲ ਹਾਲ ਦੇ ਮਾਲਕ ਕੋਲੋਂ ਪ੍ਰੈਗਨੈਂਸੀ ਕਿੱਟ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਗਏ ਤਾਂ ਉਨ੍ਹਾਂ ਵੱਲੋਂ ਵੀਡੀਓ ਬਣਾ ਕੇ ਉਸ ਨੂੰ ਹੀ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਕਿ ਇਹ ਤੁਸੀਂ ਗੈਰਕਾਨੂੰਨੀ ਕੰਮ ਕਰ ਰਹੇ ਹੋ ਅਤੇ ਉਸ ਤੋਂ ਬਾਅਦ ਦੋਵੇਂ ਜਾਅਲੀ ਪੱਤਰਕਾਰਾਂ ਦੀ ਬਲੈਕ ਮੇਲਿੰਗ ਤੋਂ ਤੰਗ ਆ ਕੇ ਮੈਡੀਕਲ ਸ਼ਾਪ ਦੇ ਮਾਲਿਕ ਨੇ ਵਿਜੀਲੈਂਸ ਪਟਿਆਲਾ ਨੂੰ ਇਨ੍ਹਾਂ ਦੀ ਸ਼ਿਕਾਇਤ ਕਰ ਦਿੱਤੀ ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਭਾਦਸੋਂ ਪੁਲੀਸ ਨੇ ਇਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਜਿਨ੍ਹਾਂ ਨੂੰ ਅੱਜ ਨਾਭਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।

ਇਸ ਬਾਬਤ ਜਾਣਕਾਰੀ ਦਿੰਦਿਆਂ ਪੁਰੀ ਮੈਡੀਕਲ ਹਾਲ ਦੇ ਮਾਲਕ ਅਤੇ ਸ਼ਿਕਾਇਤਕਰਤਾ ਨੇ ਕਿਹਾ ਕਿ ਦੋ ਜਾਅਲੀ ਪੱਤਰਕਾਰ ਬਣ ਕੇ ਸਾਡੀ ਦੁਕਾਨ ਤੇ ਆਏ ਅਤੇ ਪ੍ਰੈਗਨੈਂਸੀ ਕਿੱਟ ਦੇ ਬਾਰੇ ਜਾਣਕਾਰੀ ਲੈ ਕੇ ਵੀਡੀਓ ਬਣਾਉਣ ਲੱਗ ਪਏ ਤੇ ਸਾਨੂੰ ਬਲੈਕਮੇਲ ਕਰਨ ਲੱਗ ਪਏ। ਇਨ੍ਹਾਂ ਦੋਵੇਂ ਜਾਅਲੀ ਪੱਤਰਕਾਰਾਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਜਾਅਲੀ ਪੱਤਰਕਾਰ ਜੋ ਕਿ ਅਸਲ ਪੱਤਰਕਾਰਾਂ ਦੀ ਵੀ ਛਵੀ ਨੂੰ ਖ਼ਰਾਬ ਕਰ ਰਹੇ ਹਨ।

Today Now News

RELATED ARTICLES
- Advertisment -

POPULAR POSTS