ਸਾਰੀ ਘਟਨਾ ਕ੍ਰਮ ਨੂੰ ਲੈ ਕੇ ਸਵਾਲ ਪੁੱਛੇ ਜਾਣ ਤੇ ਐਸ.ਡੀ.ਐਮ. ਨੇ ਝਾੜਿਆ ਆਪਣਾ ਪੱਲਾ

ਨਾਭਾ (ਸੁਖਚੈਨ ਲੁਬਾਣਾ) : ਨਾਭਾ ਵਿਖੇ 22 ਵਾਰਡਾਂ ਤੇ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਜਿਥੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ ਤਾਂ ਅਖੀਰਲੇ ਸਮੇਂ ਦੌਰਾਨ ਵਾਰਡ ਨੰਬਰ 4 ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਧੱਕੇਸ਼ਾਹੀ ਦੇ ਦੋਸ਼ ਲੱਗੇ ਹਨ ਅਤੇ ਧੱਕੇਸ਼ਾਹੀ ਦੇ ਦੌਰਾਨ ਖੂਬ ਲੜਾਈ ਹੋਈ। ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰ ਵੱਲੋਂ ਧੱਕੇਸ਼ਾਹੀ ਦੇ ਦੋਸ਼ ਲਗਾਏ ਹਨ। ਇਸ ਸੰਬੰਧੀ ਜਦੋਂ ਐਸ.ਡੀ.ਐਮ ਵੱਲੋਂ ਇਸ ਸਬੰਧੀ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਸ ਸਾਰੀ ਘਟਨਾ ਕ੍ਰਮ ਨੂੰ ਲੈ ਕੇ ਪੱਲਾ ਝਾੜ ਲਿਆ। ਪਰ ਇਸ ਲੜਾਈ ਵਿੱਚ ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰ ਦੀਆਂ ਲੜਕੀਆਂ ਵੱਲੋਂ ਦਲੇਰੀ ਦਿਖਾਉਂਦੇ ਹੋਏ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦਿੱਤਾ ਅਤੇ ਦਰਵਾਜ਼ੇ ਦੇ ਅੱਗੇ ਡਟ ਕੇ ਖੜ੍ਹੀਆਂ ਰਹੀਆਂ। ਪਰ 500 ਮੀਟਰ ਬੂਥ ਅੰਦਰ ਚੱਲ ਕੇ ਸ਼ਰਾਰਤੀ ਅਨਸਰ ਬੂਥ ਕੈਪਚਰਿੰਗ ਕਰਨ ਲਈ ਕਿਵੇਂ ਆ ਗਏ। ਇਹ ਪੁਲਸ ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ।
ਇਸ ਮੌਕੇ ਤੇ ਆਜ਼ਾਦ ਉਮੀਦਵਾਰ ਗੌਤਮ ਬਾਤਿਸ਼ ਨੇ ਕਿਹਾ ਕਿ ਕਾਂਗਰਸ ਵੱਲੋਂ ਸਾਡੇ ਨਾਲ ਧੱਕੇਸ਼ਾਹੀ ਕੀਤੀ ਗਈ ਹੈ ਅਤੇ ਇਹ ਮੈਨੂੰ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਹਨ ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਮੇਰੇ ਅਤੇ ਮੇਰੇ ਪਰਿਵਾਰ ਦੀ ਹਿਫ਼ਾਜ਼ਤ ਕੀਤੀ ਜਾਵੇ।
ਇਸ ਮੌਕੇ ਤੇ ਅਕਾਲੀ ਦਲ ਪਾਰਟੀ ਤੇ ਉਮੀਦਵਾਰ ਅਸ਼ਵਨੀ ਚੋਪੜਾ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਹੈ ਅਤੇ ਇਨ੍ਹਾਂ ਵੱਲੋਂ ਲੋਕਤੰਤਰ ਦਾ ਘਾਣ ਕੀਤਾ ਗਿਆ ਹੈ।
ਇਸ ਸਾਰੇ ਮਾਮਲੇ ਸਬੰਧੀ ਜਦੋਂ ਰਿਟਰਨਿੰਗ ਅਫ਼ਸਰ ਕਮ ਐਸਡੀਐਮ ਕਾਲਾ ਰਾਮ ਕਾਂਸਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇੱਥੇ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਹੋਈ ਜੋ ਥੋੜ੍ਹਾ ਮੋਟਾ ਰੌਲਾ ਪਿਆ ਹੈ।ਉਹ ਬੂਥ ਦੇ ਬਾਹਰ ਪਿਆ ਹੈ ਇਹ ਕਹਿ ਕੇ ਉਹਨਾਂ ਨੇ ਆਪਣਾ ਪੱਲਾ ਝਾੜ ਲਿਆ।





