ਬਲਵਿੰਦਰ ਕੌਰ ਦੀ ਮੌਤ ਨਾਲ ਪਰਿਵਾਰ ਪਿਆ ਵੱਡਾ ਘਾਟਾ : ਪਿੱਛੇ ਦੋ ਛੋਟੇ-ਛੋਟੇ ਬੱਚੇ ਅਤੇ ਪਤੀ ਨੂੰ ਛੱਡ ਗਈ ਹੈ

ਨਾਭਾ (ਸੁਖਚੈਨ ਲੁਬਾਣਾ) : ਪੰਜਾਬ ਵਿੱਚ ਲਗਾਤਾਰ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ, ਦੂਜੇ ਪਾਸੇ ਫਰੰਟ ਲਾਈਨ ਤੇ ਕੰਮ ਕਰ ਰਹੇ ਕਰਮਚਾਰੀ ਆਪਣੀ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ ਅਤੇ ਉਹ ਵੀ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਫਰੰਟ ਲਾਈਨ ਤੇ ਕੰਮ ਕਰ ਰਹੀ ਸਟਾਫ ਨਰਸ ਬਲਵਿੰਦਰ ਕੌਰ (47) ਜਿਸ ਦੀ ਆਈਸੋਲੇਸ਼ਨ ਵਾਰਡ ਵਿੱਚ ਡਿਊਟੀ ਸੀ ਅਤੇ ਡਿਊਟੀ ਦੌਰਾਨ ਹੀ ਉਹ ਕੋਰੋਨਾ ਪੌਜਿਟਿਵ ਹੋ ਗਈ, ਜਿਸ ਦੀ ਅੱਜ ਮੌਤ ਹੋ ਗਈ। ਬਲਵਿੰਦਰ ਕੌਰ ਦੀ ਮੌਤ ਤੋਂ ਬਾਅਦ ਜਿੱਥੇ ਹਸਪਤਾਲ ਦੇ ਸਟਾਫ ਵਿੱਚ ਸੋਗ ਦੀ ਲਹਿਰ ਹੈ ਉਥੇ ਹੀ ਪਰਿਵਾਰ ਵਿੱਚ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ। ਮ੍ਰਿਤਕਾ ਆਪਣੇ ਪਿੱਛੇ ਪਤੀ 16 ਸਾਲ ਦੀ ਲੜਕੀ ਅਤੇ 14 ਸਾਲ ਦਾ ਬੇਟਾ ਛੱਡ ਗਈ ਹੈ।
ਇਸ ਮੌਕੇ ਤੇ ਮ੍ਰਿਤਕਾ ਦੇ ਪਤੀ ਜਗਜੀਤ ਸਿੰਘ ਨੇ ਕਿਹਾ ਕਿ ਮੇਰੀ ਪਤਨੀ ਫਰੰਟ ਲਾਈਨ ਤੇ ਕੰਮ ਕਰ ਰਹੀ ਸੀ ਅਤੇ ਜਿਸ ਦੀ ਬੀਤੇ ਦਿਨੀਂ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਅਤੇ ਉਹ ਬਿਮਾਰ ਹੋ ਗਈ ਜਿਸ ਕਰਕੇ ਉਸ ਦੀ ਅੱਜ ਮੌਤ ਹੋ ਗਈ। ਮੇਰੀ ਪਤਨੀ ਦੇ ਸਿਰ ਤੇ ਹੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਸੀ ਅਤੇ ਮੈਂ ਘਰ ਵਿੱਚ ਬੱਚਿਆਂ ਨੂੰ ਹੀ ਸੰਭਾਲਦਾ ਸੀ ਅਤੇ ਹੁਣ ਘਰ ਵਿੱਚ ਕਮਾਉਣ ਵਾਲਾ ਕੋਈ ਨਹੀਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਸਾਡੀ ਮਾਲੀ ਮਦਦ ਕੀਤੀ ਜਾਵੇ।
ਇਸ ਮੌਕੇ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਨਰਿੰਦਰ ਮੋਹਨ ਸ਼ਰਮਾ ਨੇ ਕਿਹਾ ਕਿ ਬਲਵਿੰਦਰ ਕੌਰ ਆਈਸੋਲੇਸ਼ਨ ਵਾਰਡ ਦੇ ਵਿਚ ਡਿਊਟੀ ਦੇ ਦੌਰਾਨ ਕੋਰੋਨਾ ਪੌਜ਼ਟਿਵ ਆ ਗਈ ਸੀ। ਜਿਸ ਦੀ ਡਿਊਟੀ ਐਸੋਸੀਏਸ਼ਨ ਵਾਰਡ ਵਿੱਚ ਸੀ ਅੱਜ ਉਸ ਦੀ ਮੌਤ ਹੋ ਗਈ ਅਸੀਂ ਤਾਂ ਸਰਕਾਰ ਵੱਲੋਂ ਮੰਗ ਕਰਦੇ ਹਾਂ ਕਿ ਜੋ ਸਰਕਾਰ ਨੇ ਵਾਅਦਾ ਕੀਤਾ ਹੈ ਕਿ 50 ਲੱਖ ਰੁਪਏ ਪਰਿਵਾਰ ਨੂੰ ਮਾਲੀ ਸਹਾਇਤਾ ਦਿੱਤੀ ਜਾਵੇਗੀ, ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਮਾਲੀ ਮੱਦਦ ਮ੍ਰਿਤਕਾ ਦੇ ਪਰਿਵਾਰ ਨੂੰ ਦਿੱਤੀ ਜਾਵੇ।
ਇਸ ਮੌਕੇ ਤੇ ਪਿੰਡ ਵਾਸੀ ਕੁਲਵੰਤ ਸਿੰਘ ਨੇ ਕਿਹਾ ਕਿ ਸਟਾਫ ਨਰਸ ਬਲਵਿੰਦਰ ਕੌਰ ਜੋ ਕਿ ਤਨਦੇਹੀ ਨਾਲ ਆਪਣੀ ਡਿਊਟੀ ਨਿਭਾ ਰਹੀ ਸੀ ਅਤੇ ਜਿਸ ਦੀ ਬੀਤੇ ਦਿਨ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ ਅਤੇ ਜਿਸਦੀ ਕੋਰੋਨਾ ਨਾਲ ਮੌਤ ਹੋ ਗਈ ਇਹ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ, ਸਰਕਾਰ ਇਸ ਪਰਿਵਾਰ ਦੀ ਮਾਲੀ ਮਦਦ ਕਰੇ ਕਿਉਂਕਿ ਬੱਚੇ ਬਹੁਤ ਛੋਟੇ ਹਨ।






