16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਜਥੇਦਾਰ ਜੋਸ਼ੀਲਾ ਦਾ ਨਾਮ ਬੱਸ ਸਟੈਂਡ ਤੋ ਗਾਈਬ ਕਰਨਾ ਕਾਂਗਰਸ ਦੀ...

ਜਥੇਦਾਰ ਜੋਸ਼ੀਲਾ ਦਾ ਨਾਮ ਬੱਸ ਸਟੈਂਡ ਤੋ ਗਾਈਬ ਕਰਨਾ ਕਾਂਗਰਸ ਦੀ ਕੋਝੀ ਚਾਲ

ਬਰਨਾਲਾ ਦੇ ਵਿਕਾਸ ਵਿੱਚ ਜੱਥੇਦਾਰ ਦਾ ਅਹਿਮ ਰੋਲ,ਸਾਬਕਾ ਸੈਨਿਕ ਵਿੰਗ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਬਰਨਾਲਾ ਸ਼ਹਿਰ ਦੇ ਆਲੀਸ਼ਾਨ ਬੱਸ ਸਟੈਂਡ ਲਈ ਜਮੀਨ ਦਾਨ ਕਰਨ ਵਾਲੇ ਤੇ ਬਰਨਾਲ ਸ਼ਹਿਰ ਦਾ ਸਭ ਤੋਂ ਵੱਧ ਵਿਕਾਸ ਕਰਨ ਵਾਲੇ ਸ਼ਿਰੋਮਣੀ ਅਕਾਲੀ ਦਲ ਦੇ ਇਮਾਨਦਾਰ ਅਤੇ ਨਿਧੜਕ ਆਗੂ ਸਵ, ਜਥੇਦਾਰ ਕਰਤਾਰ ਸਿੰਘ ਜੋਸ਼ੀਲਾ ਦਾ ਨਾਂ ਬਰਨਾਲਾ ਬੱਸ ਸਟੈਂਡ ਦੇ ਸਾਰੇ ਬੋਰਡਾਂ ਤੋ ਗਾਇਬ ਕਰਨਾ ਮੌਜ਼ੂਦਾ ਕਾਂਗਰਸ ਪਾਰਟੀ ਦੀ ਕੋਈ ਕੋਝੀ ਸਾਜ਼ਿਸ਼ ਵੱਲ ਇਸ਼ਾਰਾ ਕਰਦੀ ਹੈ ਜਿਹੜੀ ਕੇ ਬਹੁਤ ਹੀ ਮੰਦਭਾਗੀ ਅਤੇ ਨਿੰਦਣਯੋਗ ਹੈ।ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆ ਸਾਬਕਾ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਸ਼ਿਰੋਮਣੀ ਅਕਾਲੀ ਦਲ ਵੱਲੋਂ ਬਰਨਾਲਾ ਬੱਸ ਸਟੈਂਡ ਦਾ ਨਾਂ ਜਥੇਦਾਰ ਕਰਤਾਰ ਸਿੰਘ ਜੋਸ਼ੀਲਾ ਬੱਸ ਸਟੈਂਡ ਬਰਨਾਲਾ ਰੱਖਿਆ ਸੀ ਅਤੇ ਓਹਨਾ ਦੀ ਬਦੌਲਤ ਹੀ ਅੱਜ ਸਥਾਨਕ ਬੱਸ ਸਟੈਂਡ ਏਰੀਏ ਦਾ ਪੱਤੀ ਰੋਡ ਏਰੀਏ ਤਰਕਸ਼ੀਲ ਚੌਂਕ ਸੰਧੂ ਪੱਤੀਆਂ ਦਾ ਵਿਕਾਸ ਹੋਇਆ ਕਿਉਕਿ ਓਹ ਸਾਬਕਾ ਮੁੱਖ ਮੰਤਰੀ ਸਵ ਸੁਰਜੀਤ ਸਿੰਘ ਬਰਨਾਲਾ ਦੀ ਸੱਜੀ ਬਾਂਹ ਸਨ।ਓਹਨਾ ਦੇ ਨਾ ਨੂੰ ਮੌਜੂਦਾ ਸਰਕਾਰ ਵੱਲੋ ਅਤੇ ਪ੍ਰਸਾਸ਼ਨ ਵੱਲੋ ਇਸ ਤਰਾ ਨਜ਼ਰਅੰਦਾਜ਼ ਕਰਨਾ ਬਹੁਤ ਹੀ ਨਿੰਦਣਯੋਗ ਹੈ ਮੈ ਸਮੁੱਚੀ ਜਿਲ੍ਹਾ ਜਥੇਬੰਦੀ ਅਤੇ ਪਾਰਟੀ ਹਾਈ ਕਮਾਂਡ ਦੇ ਧਿਆਨ ਵਿੱਚ ਲਿਆਵਾਂਗਾ ਅਤੇ ਜੇਕਰ ਪ੍ਰਸਾਸ਼ਨ ਨੇ ਉਸ ਦਰਵੇਸ ਸਿਆਸਤਦਾਨ ਦੇ ਨਾਮ ਨਾਲ ਖਿਲਵਾੜ ਬੰਦ ਨਾ ਕੀਤਾ ਅਤੇ ਬੋਰਡਾਂ ਵਿੱਚ ਲੋੜੀਂਦੀ ਤਬਦੀਲੀ ਨਾ ਕੀਤੀ ਤਾਂ ਸ਼ਿਰੋਮਣੀ ਅਕਾਲ ਦਲ ਸੰਘਰਸ਼ ਕਰਨ ਤੋ ਗੁਰੇਜ ਨਹੀਂ ਕਰੇਗਾ ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਸਰਬਜੀਤ ਸਿੰਘ, ਗੁਰਤੇਜ ਸਿੰਘ, ਲੈਫ ਭੋਲਾ ਸਿੰਘ ਸਿੱਧੂ, ਫਲਾਇੰਗ ਅਫ਼ਸਰ ਗੁਰਦੇਵ ਸਿੰਘ ,ਹੌਲਦਾਰ ਦੀਵਾਨ ਸਿੰਘ ਪ੍ਰਿਤਪਾਲ ਸਿੰਘ ,ਗੁਰਪਿਆਰ ਸਿੰਘ ,ਬਲਜਿੰਦਰ ਸਿੰਘ ਟੀਟੂ ,ਜਰਨੈਲ ਸਿੰਘ ਸ਼ਾਲੂ ,ਗੁਰਮੀਤ ਸਿੰਘ ਦੂਲੋ ,ਬਲਵਿੰਦਰ ਸਿੰਘ ਸਮਾਓ, ਗੁਰਦੇਵ ਸਿੰਘ ਮੱਕੜ ,ਕਰਮਪਾਲ ਸਿੰਘ ਚੀਮਾ ਕਨੇਡਾ, ਗੁਰਮੀਤ ਸਿੰਘ ਧੋਲਾ, ਜਸਪਾਲ ਸਿੰਘ ਹੈਪੀ ਹਾਜ਼ਰ ਸਨ

Today Now News

RELATED ARTICLES
- Advertisment -

POPULAR POSTS