16.8 C
Chandigarh

TODAY NOW NEWS

Friday, March 20, 2026
HomeBREAKING NEWSਸਰਦੂਲਗੜ੍ਹ ਚ ਮਾਤਾ ਪੁਸ਼ਪਾ ਦੇਵੀ ਨੇ ਸਰੀਰਦਾਨੀ ਹੋਣ ਦਾ ਮਾਣ ਖੱਟਿਆਸਰਦੂਲਗੜ੍ਹ ਚ...

ਸਰਦੂਲਗੜ੍ਹ ਚ ਮਾਤਾ ਪੁਸ਼ਪਾ ਦੇਵੀ ਨੇ ਸਰੀਰਦਾਨੀ ਹੋਣ ਦਾ ਮਾਣ ਖੱਟਿਆ
ਸਰਦੂਲਗੜ੍ਹ ਚ 56ਵੀ ਬੌਡੀ ਦਾਨ ਹੋਈ

ਮਾਨਸਾ12 ਮਾਰਚ ਗੁਰਜੰਟ ਸਿੰਘ ਬਾਜੇਵਾਲੀਆ/ਬਲਾਕ ਸਰਦੂਲਗਡ਼੍ਹ ਦੀ ਡੇਰਾ ਸ਼ਰਧਾਲੂ ਮਾਂਤਾ ਪੁਸ਼ਪਾ ਦੇਵੀ ਇਸ਼ਾ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ।ਸਾਧ ਸੰਗਤ ਨੂੰ ਯਾਦ ਰਹੇ ਕਿ ਪ੍ਰਕਾਸ਼ ਚੰਦ ਇੰਸਾਂ ਗਾਮੀਵਾਲਾ ਦੀ 28 ਮਾਰਚ ਨੂੰ 2021 ਨੂੰ ਉਨ੍ਹਾਂ ਦੀ ਮੌਤ ਉਪਰੰਤ ਇਕ ਸਾਲ ਪਹਿਲਾਂ ਜਿੱਥੇ ਉਨ੍ਹਾਂ ਦਾ ਮਿ੍ਤਿਕ ਸਰੀਰ ਵੀ ਪਰਿਵਾਰ ਨੇ ਦਾਨ ਕੀਤਾ ਸੀ ।ਉਸੇ ਤਹਿਤ ਅਜ ਓਹਨਾ ਦੀ ਧਰਮਪਤਨੀ ਪੁਸ਼ਪਾ ਦੇਵੀ ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਤੇ ਉਸ ਦੇ ਪਰਿਵਾਰਕ ਮੈਂਬਰਾਂ ਸਪੁੱਤਰਾਂ ਸਤੀਸ਼ ਕੁਮਾਰ,ਰਾਕੇਸ਼ ਕੁਮਾਰ ,ਧੀਆਂ ਆਸ਼ਾ ਰਾਣੀ ਸੰਗੀਤਾ ਰਾਣੀ ਨੇ ਆਪਣੀ ਸਤਿਕਾਰਯੋਗ ਮਾਤਾ ਦੇ ਜਿਊਂਦੇ ਜੀਅ ਮਰਨ ਉਪਰੰਤ ਆਪਣਾ ਮਿਰਤਕ ਸਰੀਰ ਦਾਨ ਕਰਨ ਦੀ ਇੱਛਾ ਨੂੰ ਪੂਰੀ ਕਰਦਿਆਂ ਉਨ੍ਹਾਂ ਦਾ ਮ੍ਰਿਤਕ ਸਰੀਰ ਵਰਲਡ ਕਾਲਜ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਹਸਪਤਾਲ ਜ਼ੋਰਾਵਰ ਝੱਜਰ ਵਿਖੇ ਰਵਾਨਾ ਕੀਤਾ ਗਿਆ।ਜਿਸ ਨੂੰ ਹਰੀ ਝੰਡੀ ਸਰਦੂਲਗੜ੍ਹ ਪੁਲਿਸ ਸਟੇਸ਼ਨ ਦੀ ਇੰਸਪੈਕਟਰ ਬੇਅੰਤ ਕੌਰ ਅਤੇ ਸੁਰੇਸ਼ ਕੁਮਾਰ ਨੰਦਗੜੀਆ
ਚੇਅਰਮੈਨ ਮਾਰਕੀਟ ਕਮੇਟੀ ਮਾਨਸਾ ਨੇ ਦਿੱਤੀ।ਜ਼ਿਕਰਯੋਗ ਹੈ ਕਿ ਬਲਾਕ ਸਰਦੂਲਗੜ੍ਹ ਵਲੋਂ ਏਹ 56 ਵਾ ਸਰੀਰ ਦਾਨ ਹੋਇਆ ਹੈ।ਇਸ ਮੌਕੇ ਪੁੱਜੇ ਥਾਣਾ ਸਰਦੂਲਗੜ੍ਹ ਦੀ ਇੰਸਪੈਕਟਰ ਬੇਅੰਤ ਕੌਰ ਨੇ ਕਿਹਾ ਭਾਗਾਂ ਵਾਲੇ ਵਿਰਲੇ ਹੀ ਲੋਕ ਹੁੰਦੇ ਹਨ ਜੋ ਜਿਊਂਦੇ ਜੀਅ ਮਨੁੱਖਤਾ ਦੀ ਸੇਵਾ ਕਰਦੇ ਹਨ ਅਤੇ ਮਰਨ ਤੋਂ ਉਪਰੰਤ ਵੀ ਲੋੜਵੰਦਾਂ ਦੇ ਕੰਮ ਆਉਂਦੇ ਹਨ।ਇਸ ਮੌਕੇ ਬਸਪਾ ਦੇ ਸੂਬਾ ਆਗੂ ਕੁਲਦੀਪ ਸਿੰਘ ਸਰਦੂਲਗੜ੍ਹ , ਇਲਾਕੇ ਦੀਆਂ ਨਾਮਵਰ ਹਸਤੀਆਂ ਤੋਂ ਇਲਾਵਾ ਵੱਡੀ ਗਿਣਤੀ ਚ ਡੇਰਾ ਸ਼ਰਧਾਲੂ ਅਤੇ ਰਿਸ਼ਤੇਦਾਰ ਸੱਜਣ ਦੋਸਤ ਮਿੱਤਰ ਹਾਜ਼ਰ ਸਨ । ਇਸ ਮੌਕੇ ਬਲਾਕ ਭੰਗੀਦਾਸ ਗੁਰਦੇਵ ਇੰਸਾਂ,25 ਮੈਂਬਰ ਨਾਇਬ ਇੰਸਾਂ,15 ਮਿੱਠੂ ਇੰਸਾਂ,15 ਮੁਨਸ਼ੀ ਇੰਸਾਂ,15 ਵਿਸ਼ਨੂੰ ਇੰਸਾਂ,15 ਸੰਦੀਪ ਇੰਸਾਂ, 15 ਗੁਰਚਰਨ ਕੁਸਲਾ,15 ਪਾਲ ਇੰਸਾਂ, ਪਰਦੀਪ ਇੰਸਾਂ,ਗਰੀਨ ਐਸ ਮੈਂਬਰ
ਸੋਨੀ ਇੰਸਾਂ,ਲੱਭੀ ਇੰਸਾਂ ,ਜਸਵਿੰਦਰ ਇੰਸਾਂ,ਰਜਿੰਦਰ ਇੰਸਾਂ,
ਭੈਣ ਮਮਤਾ ਇੰਸਾਂ,ਅੰਜੂ ਇੰਸਾਂ,ਸ਼ਿਮਲਾ ਇੰਸਾਂ ,ਰਾਜ ਇੰਸਾਂ ਆਦਿ ਹਾਜਰ ਸਨ।

Today Now News

RELATED ARTICLES
- Advertisment -

POPULAR POSTS