ਐਕਟਿਵ ਕੇਸਾ ਦੀ ਗਿਣਤੀ 717 ਹੈ , ਤੇ 1551 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ ।

ਹੁਸ਼ਿਆਰਪੁਰ (ਦਲਜੀਤ ਅਜਨੋਹਾ) : ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ ੧੭੨੨ ਨਵੇਂ ਸੈਪਲ ਲੈਣ ਨਾਲ ਅਤੇ 989 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 97 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 2338 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਕੁੱਲ ਸੈਪਲਾਂ ਦੀ ਗਿਣਤੀ 70542 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 66417 ਸੈਪਲ ਨੈਗਟਿਵ, ਜਦ ਕਿ 2045 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ । 106 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 70 ਹੈ । ਐਕਟਿਵ ਕੇਸਾ ਦੀ ਗਿਣਤੀ 717 ਹੈ , ਤੇ 1551 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ । ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਦੇ 97 ਕੇਸ ਜਿਨਾਂ ਵਿੱਚ ਹੁਸ਼ਿਆਰਪੁਰ ਸ਼ਹਿਰ ਨਾਲ 24 , ਗੰੜਸ਼ੰਕਰ , ਮੁਕੇਰੀਆਂ ਅਤੇ ਦਸੂਹਾਂ ਸ਼ਹਿਰੀ ਖੇਤਰ ਨਾਲ ਸਬੰਧਿਤ 21 ਕੇਸ ਜਦ ਕਿ ਬਾਕੀ 52 ਕੇਸ ਦਿਹਾਤੀ ਸਿਹਤ ਸੰਸਥਾਵਾੰ ਨਾਲ ਸਬੰਧਿਤ ਹਨ । ਇਸ ਤੋ ਇਲਾਵਾ 4 ਮੌਤਾਂ ਹੋਈਆਂ ਹਨ ਇਕ ਵਿਆਕਤੀ 59 ਸਾਲ ਵਾਸੀ ਚੱਕ ਸਾਦੂ ਜੋਹਲ ਹਸਪਤਾਲ ਜਲੰਧਰ ਜੇਰੇ (2)70 ਸਾਲਾ ਵਿਆਕਤੀ ਵਾਸੀ ਪੁਆਰ ਮੁਕੇਰੀਆਂ ਜੇਰੇ ਇਲਾਜ ਅਮਨਦੀਪ ਹਸਪਤਾਲ ਪਠਾਨਕੋਟ. (3) 65 ਸਾਲਾ ਔਰਤ ਵਾਸੀ ਗੋਰੀਆਂ ਐਮ ਐਚ ਜਲੰਧਰ ( 4) 76 ਸਾਲਾ ਵਿਆਕਤੀ ਗੁਰੂ ਨਾਨਕ ਐਵਨਿਊ ਫਹਿਤੇਗੜ ਹੁਸ਼ਿਆਰਪੁਰ ਜੇਰੇ ਇਲਾਜ ਗੁਰੂ ਨਾਨਕ ਦੇਵ ਹਸਪਤਾਲ ਅਮ੍ਰਿੰਤਸਰ ਸੀ , ਇਹ ਚਾਰੇ ਮਰੀਜ ਕੋਰੋਨਾ ਪੇਜੇਟਿਵ ਸੀ । ਉਹਨਾਂ ਲੋਕਾ ਨੂੰ ਇਹ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।






