16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਤਰਨਤਾਰਨ ਪੁਲਿਸ ਨੇ ਬੀਤੀ 27 ਮਈ ਨੂੰ ਪੱਟੀ ਵਿਖੇ ਦੋ ਨੋਜਵਾਨਾਂ ਦੇ...

ਤਰਨਤਾਰਨ ਪੁਲਿਸ ਨੇ ਬੀਤੀ 27 ਮਈ ਨੂੰ ਪੱਟੀ ਵਿਖੇ ਦੋ ਨੋਜਵਾਨਾਂ ਦੇ ਗੋਲੀਆਂ ਮਾਰਕੇ ਹੋਏ ਕੱਤਲ ਦੀ ਗੁੱਥੀ ਸੁਲਝਾਈ

ਪੁਲਿਸ ਵੱਲੋਂ ਵਾਰਦਾਤ ਵਿੱਚ ਸ਼ਾਮਲ ਮਲਕੀਤ ਸਿੰਘ ਲੱਡੂ ਨਾਮ ਦੇ ਵਿਅਕਤੀ ਸਮੇਤ ਤਿੰਨ ਵਿਅਕਤੀ ਗਿਰਫ਼ਤਾਰ
ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਵੱਲੋਂ ਮੰਗੀ ਫਿਰੋਤੀ ਵਿੱਚ ਰੋੜਾ ਬਣਨ ਤੇ ਗੈਂਗਸਟਰ ਪ੍ਰੀਤ ਸੇਖੋਂ ਰਾਹੀਂ ਫਿਰੋਤੀ ਦੇ ਕੇ ਕਰਵਾਇਆ ਸੀ ਕੱਤਲ,
ਪ੍ਰੀਤ ਸੇਖੋਂ ਵੱਲੋਂ ਕੱਤਲ ਵਾਲੇ ਦਿਨ ਸੋਸ਼ਲ ਮੀਡੀਆ ਤੇ ਲਈ ਸੀ ਕੱਤਲ ਦੀ ਜ਼ਿੰਮੇਵਾਰੀ

ਤਰਨਤਾਰਨ (ਜਸਬੀਰ ਸਿੰਘ) : ਬੀਤੀ 27 ਮਈ ਨੂੰ ਤਰਨਤਾਰਨ ਦੇ ਸ਼ਹਿਰ ਪੱਟੀ ਵਿਖੇ ਕਾਰ ਸਵਾਰ ਵਿਅਕਤੀਆਂ ਵੱਲੋਂ ਅਮਨਦੀਪ ਸਿੰਘ ਫੋਜੀ ਅਤੇ ਪ੍ਰਭਜੀਤ ਸਿੰਘ ਪੂਰਨ ਨਾਮ ਦੇ ਦੋ ਨੋਜਵਾਨਾਂ ਦਾ ਗੋਲੀਆਂ ਮਾਰਕੇ ਕੱਤਲ ਕਰ ਦਿੱਤਾ ਗਿਆ ਸੀ ਪੁਲਿਸ ਵੱਲੋਂ ਉਕਤ ਕੱਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਘੱਟਣਾ ਵਿਚ ਸ਼ਾਮਲ ਮਲਕੀਤ ਸਿੰਘ ਲੱਡੂ ਸਮੇਂਤ ਤਿੰਨ ਵਿਅਕਤੀਆਂ ਨੂੰ ਗਿਰਫ਼ਤਾਰ ਕਰ ਉਨ੍ਹਾਂ ਪਾਸੋਂ ਦੋ ਵੈਪਨ ਵੀ ਬਰਾਮਦ ਕੀਤੇ ਹਨ ਉੱਕਤ ਕੱਤਲ ਕੇਸ ਬਾਰੇ ਜਾਣਕਾਰੀ ਦਿੰਦਿਆਂ ਤਰਨਤਾਰਨ ਪੁਲਿਸ ਦੇ ਐਸ ਐਸ ਪੀ ਧਰੁਮਣ ਐਚ ਨਿੰਬਲੇ ਨੇ ਦੱਸਿਆ ਕਿ ਮਲਕੀਤ ਸਿੰਘ ਲੱਡੂ ਦੇ ਹਰੀਕੇ ਦੇ ਪਰਮਜੀਤ ਸਿੰਘ ਆੜਤੀ ਨਾਲ ਸਬੰਧ ਸਨ ਪਰਮਜੀਤ ਦੇ ਗੈਂਗਸਟਰ ਲਖਬੀਰ ਸਿੰਘ ਲੰਡਾ ਨਾਲ ਸਬੰਧ ਸਨ ਲਖਬੀਰ ਸਿੰਘ ਲੰਡਾ ਅੱਜਕਲ੍ਹ ਵਿਦੇਸ਼ ਵਿੱਚ ਰਹਿੱਦਾ ਹੈ ਲਖਬੀਰ ਸਿੰਘ ਲੰਡਾ ਦੀ ਮਲਕੀਤ ਸਿੰਘ ਲੱਡੂ ਨਾਲ ਜਾਣ-ਪਛਾਣ ਵੀ ਪਰਮਜੀਤ ਆੜਤੀ ਰਾਹੀਂ ਹੋਈ ਸੀ ਲਖਬੀਰ ਸਿੰਘ ਲੰਡਾ ਦਾ ਸਾਰਾ ਕੰਮ ਕਾਰ ਪਰਮਜੀਤ ਸਿੰਘ ਆੜਤੀ ਹੀ ਦੇਖਦਾ ਹੈ ਪਿੱਛਲੇ ਦਿਨੀ ਲਖਬੀਰ ਸਿੰਘ ਲੰਡਾ ਵੱਲੋਂ ਫੋਨ ਤੇ ਕਿਸੇ ਕੋਲੋ ਫਿਰੋਤੀ ਮੰਗੀ ਗਈ ਸੀ ਲੇਕਿਨ ਅਮਨਦੀਪ ਸਿੰਘ ਫੋਜੀ ਅਤੇ ਉਸਦੇ ਸਾਥੀਆਂ ਨੇ ਫਿਰੋਤੀ ਦੇਣ ਵਾਲੇ ਵਿਅਕਤੀ ਨੂੰ ਰੋਕ ਦਿੱਤਾ ਗਿਆ ਸੀ ਅਤੇ ਲਖਬੀਰ ਸਿੰਘ ਲੰਡਾ ਦੇ ਘਰ ਤੇ ਫਾਇਰਿੰਗ ਵੀ ਕਰਵਾਈ ਗਈ ਸੀ ਜਿਸ ਦੀ ਰੰਜਿਸ਼ ਤਹਿਤ ਲਖਬੀਰ ਸਿੰਘ ਲੰਡਾ ਨੇ ਆਪਣੇ ਸਾਥੀ ਪ੍ਰੀਤ ਸੇਖੋਂ ਦੀ ਸਹਾਇਤਾ ਨਾਲ ਅਮਨਦੀਪ ਸਿੰਘ ਫੋਜੀ ਅਤੇ ਪ੍ਰਭਜੀਤ ਸਿੰਘ ਪੂਰਨ ਦਾ ਕੱਤਲ ਕਰਵਾਇਆ ਗਿਆ ਹੈ ਐਸ ਐਸ ਪੀ ਨੇ ਦੱਸਿਆ ਕਿ ਅਮਨਦੀਪ ਸਿੰਘ ਫੋਜੀ ਅਤੇ ਮਲਕੀਤ ਸਿੰਘ ਲੱਡੂ ਟਰੱਕ ਯੂਨੀਅਨ ਪੱਟੀ ਦੀ ਪ੍ਰਧਾਨਗੀ ਨੂੰ ਲੈ ਕੇ ਕਈ ਵਾਰ ਝਗੜ ਵੀ ਚੁੱਕੇ ਸਨ ਐਸ ਐਸ ਪੀ ਨੇ ਦੱਸਿਆ ਕਿ ਗਿਰਫ਼ਤਾਰ ਕੀਤੇ ਮਲਕੀਤ ਸਿੰਘ ਲੱਡੂ ਵੱਲੋਂ ਲਖਬੀਰ ਸਿੰਘ ਲੰਡਾ ਵੱਲੋਂ ਭੇਜੇ ਗਏ ਕਾਤਲਾਂ ਨੂੰ ਮਿਰਤਕ ਅਮਨਦੀਪ ਸਿੰਘ ਫੋਜੀ ਦੇ ਘਰ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਸੀ ਊਸੇ ਜਾਣਕਾਰੀ ਦੇ ਅਧਾਰ ਤੇ ਦੋਸ਼ੀਆਂ ਵੱਲੋਂ ਘੱਟਣਾ ਨੂੰ ਅੰਜਾਮ ਦਿੱਤਾ ਗਿਆ ਹੈ ਐਸ ਐਸ ਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਲੱਡੂ ਕੋਲੋਂ ਰਿਮਾਂਡ ਲੈ ਕੇ ਹੋਰ ਪੁਛਤਾਛ ਕੀਤੀ ਜਾ ਰਹੀ ਹੈ ਅਤੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਵੀ ਛਾਪੇਮਾਰੀ ਜਾਰੀ ਹੈ

Today Now News

RELATED ARTICLES
- Advertisment -

POPULAR POSTS