17.1 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਤਰਨ ਤਾਰਨ ਦੇ ਮਹੁੱਲਾ ਮੁਰਾਦਪੁਰਾ ਵਿਖੇ ਵਿਸ਼ਾਲ ਨਾਮਕ ਨੋਜਵਾਨ ਦਾ ਭੇਦਭਰੀ ਹਾਲਤ...

ਤਰਨ ਤਾਰਨ ਦੇ ਮਹੁੱਲਾ ਮੁਰਾਦਪੁਰਾ ਵਿਖੇ ਵਿਸ਼ਾਲ ਨਾਮਕ ਨੋਜਵਾਨ ਦਾ ਭੇਦਭਰੀ ਹਾਲਤ ਵਿੱਚ ਕੱਤਲ।

ਪੁਲਿਸ ਵੱਲੋ ਮੋਕੇ ਤੇ ਪਹੁੰਚ ਕੇ ਜਾਂਚ ਕੀਤੀ ਸ਼ੁਰੂ ।

ਤਰਨ ਤਾਰਨ (ਰਿੰਪਲ ਗੋਲਣ) : ਤਰਨ ਤਾਰਨ ਦੇ ਮਹੁੱਲਾ ਮੁਰਾਦਪੁਰ ਵਿਖੇ ਵਿਸ਼ਾਲ ਨਾਮਕ ਨੋਜਵਾਨ ਦਾ ਬੀਤੀ ਰਾਤ ਭੇਦਭਰੀ ਹਾਲਤ ਵਿੱਚ ਕੱਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ।ਮ੍ਰਿਤਕ ਬੀਤੀ ਰਾਤ ਘਰੋ ਆਪਣੇ ਪਿਤਾ ਨੂੰ ਨਜਦੀਕ ਦਾਣਾ ਮੰਡੀ ਵਿੱਚ ਰੋਟੀ ਦੇਣ ਗਿਆਂ ਸੀ ਲੇਕਿਨ ਰਾਤ ਨੂੰ ਵਾਪਸ ਘਰ ਨਹੀ ਆਇਆਂ । ਮ੍ਰਿਤਕ ਦੀ ਲਾਸ਼ ਸਵੇਰੇ ਮਹੁੱਲੇ ਦੇ ਇੱਕ ਖਾਲੀ ਪਏ ਪਲਾਟ ਵਿੱਚ ਉੱਘੀਆ ਝਾੜੀਆਂ ਵਿੱਚੋ ਮਿਲੀ ਹੈ । ਮ੍ਰਿਤਕ ਦੇ ਪਰਿਵਾਰਕ ਮੈਬਰਾਂ ਵੱਲੋ ਪੁਲਿਸ ਨੂੰ ਸੂਚਿਤ ਕੀਤਾ ਗਿਆਂ । ਪੁਲਿਸ ਵੱਲੋ ਮੋਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ । ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਦੱਸਿਆਂ ਕਿ ਬੀਤੀ ਰਾਤ ਉਹ ਰੋਟੀ ਦੇਣ ਲਈ ਮੰਡੀ ਗਿਆ ਸੀ ਲੇਕਿਨ ਰਾਤ ਨੂੰ ਘਰ ਵਾਪਸ ਨਹੀ ਆਇਆ । ਸਵੇਰੇ ਉਸਦੀ ਲਾਸ਼ ਝਾੜੀਆਂ ਵਿੱਚ ਰੱਸੀ ਨਾਲ ਬੱਧੀ ਹੋਈ ਮਿਲੀ ਹੈ । ਉਹਨਾਂ ਨੇ ਦੱਸਿਆਂ ਕਿਸੇ ਨਾਲ ਉਹਨਾਂ ਦੀ ਦੁਸ਼ਮਣੀ ਨਹੀ ਹੈ ਫਿਰ ਵੀ ਉਹਨਾਂ ਦਾਅਵਾ ਕੀਤਾ ਕਿ ਵਿਸ਼ਾਲ ਦਾ ਕਿਸੇ ਨੇ ਕੱਤਲ ਕੀਤਾ ਹੈ । ਉੱਧਰ ਮੋਕੇ ਤੇ ਪਹੁੰਚੇ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆਂ ਕਿ ਪਰਿਵਾਰਕ ਮੈਬਰਾਂ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ । ਜਾਂਚ ਤੋ ਬਾਅਦ ਜੋ ਤੱਥ ਸਾਹਮਣੇ ਆਉਣਗੇ ਉਸ ਹਿਸਾਬ ਨਾਲ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ ।

Today Now News

RELATED ARTICLES
- Advertisment -

POPULAR POSTS