16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨ2 ਅਕਾਲੀ ਵਰਕਰਾਂ ਦੇ ਕਤਲ ਮਾਮਲੇ ਵਿਚ ਪੁਲੀਸ ਨੇ ਸਰਪੰਚ ਸਮੇਤ 6...

2 ਅਕਾਲੀ ਵਰਕਰਾਂ ਦੇ ਕਤਲ ਮਾਮਲੇ ਵਿਚ ਪੁਲੀਸ ਨੇ ਸਰਪੰਚ ਸਮੇਤ 6 ਮੁਲਜ਼ਮਾਂ ਨੂੰ ਪੱਟੀ ਅਦਾਲਤ ਵਿੱਚ ਪੇਸ਼ ਕੀਤਾ

ਤਿੰਨ ਦਿਨ ਰਿਮਾਂਡ ਖ਼ਤਮ ਹੋਣ ਤੇ ਮੁੜ ਪੇਸ਼ ਕੀਤਾ ਗਿਆ : 2 ਮੁਲਜ਼ਮ ਪ੍ਰੋਟੈਕਸ਼ਨ ਵਾਰੰਟ ਅੰਮ੍ਰਿਤਸਰ ਤੋਂ ਲਿਆਂਦੇ ਗਏ

ਤਰਨਤਾਰਨ (ਰਿੰਪਲ ਗੋਲਣ) : ਪਿਛਲੇ ਦਿਨੀਂ ਪੱਟੀ ਸ਼ਹਿਰ ਵਿੱਚ ਅਕਾਲੀ ਵਰਕਰਾਂ ਦੇ ਹੋਏ ਦੋਹਰੇ ਕਤਲ ਕਾਂਡ ਵਿੱਚ ਜ੍ਹਿਲਾ ਤਰਨ ਤਾਰਨ ਪੁਲਿਸ ਵੱਲੋਂ ਤਫਤੀਸ਼ ਦੌਰਾਨ ਮਲਕੀਤ ਸਿੰਘ ਉਰਫ ਲੱਡੂ ਪੁੱਤਰ ਮੇਜਰ ਸਿੰਘ ਵਾਸੀ ਵਾਰਡ ਨੰਬਰ 13 ਬਾਬਾ ਜੀਵਨ ਸਿੰਘ ਬਸਤੀ,ਪੱਟੀ , ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਮਨਜੀਤ ਸਿੰਘ ਵਾਸੀ ਮਾਣੋਚਾਹਲ, ਪਰਮਜੀਤ ਸਿੰਘ ਉਰਫ ਪੰਮਾ ਵਾਸੀ ਹਰੀਕੇ ਅਤੇ ਸਰਪੰਚ ਰਾਜਵਿੰਦਰ ਸਿੰਘ ਉਰਫ ਰਾਜ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਜਿੰਨਾ ਨੂੰ ਅੱਜ ਨੂੰ ਜੱਜ ਅਮਨਦੀਪ ਸਿੰਘ ਦੀ ਮਾਨਯੋਗ ਅਦਾਲਤ ਪੱਟੀ ਵਿੱਚ ਤਿੰਨ ਦਿਨ ਰਿਮਾਂਡ ਖ਼ਤਮ ਹੋਣ ਤੇ ਮੁੜ ਪੇਸ਼ ਕੀਤਾ ਗਿਆ।
ਇਸ ਤੋਂ ਇਲਾਵਾ ਉਕਤ ਮੁਕੱਦਮੇ ਦੀ ਤਫਤੀਸ਼ ਲਈ ਭੁਪਿੰਦਰ ਸਿੰਘ ਉਰਫ ਭਿੰਦਾ ਪੁੱਤਰ ਮੇਵਾ ਸਿੰਘ ਵਾਸੀ ਗਹਿਰੀ ਥਾਣਾ ਸਰਾਏ ਅਮਾਨਤ ਖਾਂ ਜੋ ਕਿ ਲਖਬੀਰ ਸਿੰਘ ਉਰਫ ਲੰਡਾ ਦਾ ਸਾਥੀ ਹੈ ਅਤੇ ਜਸਵਿੰਦਰ ਸਿੰਘ ਉਰਫ ਹੈਪੀ ਪੁੱਤਰ ਖਜਾਨ ਸਿੰਘ ਵਾਸੀ ਸਾਂਘਣਾ ਥਾਣਾ ਚਾਟੀਵਿੰਡ ਜੋ ਕਿ ਪ੍ਰੀਤ ਸੇਖੋਂ ਦਾ ਭਰਾ ਹੈ, ਨੂੰ ਜੇਲ ਵਿੱਚੋਂ ਪ੍ਰੋਡੈਨਸ਼ਨ ਵਰੰਟ ਪਰ ਲਿਆ ਕਿ ਮਾਨਯੋਗ ਅਦਾਲਤ ਪੱਟੀ ਪੇਸ਼ ਕਰਵਾਇਆ ਗਿਆ।ਇਹਨਾਂ ਦੋਹਾਂ ਪਰ ਵੱਖ ਵੱਖ ਕਤਲ ਦੇ ਕੇਸ ਦਰਜ ਹਨ।ਜੋ ਇਹ ਅੰਮ੍ਰਿਤਸਰ ਜੇਲ ਵਿੱਚ ਬੰਦ ਸਨ। ਰਿਮਾਂਡ ਦੌਰਾਨ ਇਹਨਾਂ ਦੋਸ਼ੀਆਂ ਪਾਸੋਂ ਉਕਤ ਮੁਕੱਦਮਾ ਵਿੱਚ ਲੋੜੀਦੇ ਦੋਸ਼ੀ ਪ੍ਰੀਤ ਸੇਖੋਂ ਅਤੇ ਉਸਦੇ ਸਾਥੀਆਂ ਬਾਰੇ ਹੋਰ ਵੀ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਇਸ ਸੰਬੰਧੀ ਪੇਸ਼ ਕਰਵਾਉਣ ਆਏ ਸੀਆਈਏ ਸਟਾਫ ਐੱਸਐਚਓ ਬਲਵਿੰਦਰ ਸਿੰਘ ਨੇ ਕਿਹਾ ਕਿ ਅੱਜ 6 ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਵਾਇਆ ਗਿਆ ਜਿੰਨ੍ਹਾਂ ਨੂੰ ਮਾਣਯੋਗ ਅਦਾਲਤ ਵਲੋਂ 14 ਦਿਨ ਦੀ ਨਿਆਇਕ ਹਿਰਾਸਤ ਵਿਚ ਜੇਲ੍ਹ ਭੇਜ ਦਿੱਤਾ ਹੈ

Today Now News

RELATED ARTICLES
- Advertisment -

POPULAR POSTS