16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਿਉਂਸਿਪਲ ਇੰਪਲਾਈਜ਼ ਫੇਡਰੇਸ਼ਨ, ਨਗਰ ਨਿਗਮ, ਮੋਗਾ ਵੱਲੋ ਕਿਸਾਨਾਂ ਦੇ ਹੱਕ ਵਿੱਚ ਇੱਕ...

ਮਿਉਂਸਿਪਲ ਇੰਪਲਾਈਜ਼ ਫੇਡਰੇਸ਼ਨ, ਨਗਰ ਨਿਗਮ, ਮੋਗਾ ਵੱਲੋ ਕਿਸਾਨਾਂ ਦੇ ਹੱਕ ਵਿੱਚ ਇੱਕ ਵਿਸ਼ਾਲ ਰੋਸ ਰੈਲੀ ਕੱਢੀ ਗਈ

ਇਸ ਰੋਸ ਰੈਲੀ ਵਿੱਚ ਮੋਦੀ ਸਰਕਾਰ ਦੀਆਂ ਕਿਸਾਨੀ ਵਿਰੋਧੀ ਅਤੇ ਲੋਕਮਾਰੂ ਨੀਤੀਆਂ ਦਾ ਵਿਰੋਧ ਕੀਤਾ ਗਿਆ

ਮੋਗਾ (ਅਮਜਦ ਖਾਨ) : ਅੱਜ ਮਿਤੀ 18 .12 .2020 ਦਿਨ ਸ਼ੁਕਰਵਾਰ ਮਿਉਂਸਿਪਲ ਇੰਪਲਾਈਜ਼ ਫੇਡਰੇਸ਼ਨ, ਨਗਰ ਨਿਗਮ, ਮੋਗਾ ਵੱਲੋ ਕਿਸਾਨਾਂ ਦੇ ਹੱਕ ਵਿੱਚ ਇੱਕ ਵਿਸ਼ਾਲ ਰੋਸ ਰੈਲੀ ਕੱਢੀ ਗਈ। ਇਸ ਰੋਸ ਰੈਲੀ ਦੀ ਪ੍ਰਧਾਨਗੀ ਮਿਉਂਸਿਪਲ ਇੰਪਲਾਈਜ਼ ਫੇਡਰੇਸ਼ਨ ਦੇ ਚੇਅਰਮੈਨ ਸ਼੍ਰੀ ਰਜਿੰਦਰ ਨੰਦਾ, ਪ੍ਰਧਾਨ ਜਸਵੀਰ ਸਿੰਘ ਗਿੱਲ, ਆਫਿਸਰ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਤੇ ਜਨਰਲ ਸਕੱਤਰ ਸੇਵਕ ਰਾਮ ਫੌਜੀ, ਸਫਈ ਸੇਵਕ ਯੂਨੀਅਨ ਦੇ ਪ੍ਰਧਾਨ ਸਤਪਾਲ ਚਾਂਵਰੀਆ, ਸੀਵਰੇਜ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸਤਪਾਲ ਅੰਜਾਨ ਨੇ ਸਾਂਝੇ ਤੌਰ ਤੇ ਕੀਤੀ। ਇਸ ਰੋਸ ਰੈਲੀ ਵਿੱਚ ਮੋਦੀ ਸਰਕਾਰ ਦੀਆਂ ਕਿਸਾਨੀ ਵਿਰੋਧੀ ਅਤੇ ਲੋਕਮਾਰੂ ਨੀਤੀਆਂ ਦਾ ਵਿਰੋਧ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਧਾਨ ਜਸਵੀਰ ਸਿੰਘ ਗਿੱਲ ਅਤੇ ਜਨਰਲ ਸਕੱਤਰ ਸੇਵਕ ਰਾਮ ਫੌਜੀ, ਚੇਅਰਮੈਨ ਸ਼੍ਰੀ ਰਜਿੰਦਰ ਨੰਦਾ, ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸਤਪਾਲ ਚਾਂਵਰੀਆ, ਸੀਵਰੇਜ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸਤਪਾਲ ਅੰਜਾਨ ਨੇ ਕਿਹਾ ਕਿ ਕਿਸਾਨ ਸਾਡੇ ਦੇਸ਼ ਦਾ ਅੰਨਦਾਤਾ ਹੈ ਅਤੇ ਕਿਸਾਨ ਸਾਡੇ ਦੇਸ਼ ਦਾ ਢਿੱਡ ਭਰਦੇ ਹਨ ਅਤੇ ਮੋਦੀ ਸਰਕਾਰ ਵੱਲੋ ਲਿਆਂਦੇ ਗਏ ਕਾਲੇ ਕ਼ਾਨੂਨ ਦੇਸ਼ ਦੀ ਕਿਸਾਨੀ ਲਈ ਬਹੁਤ ਵੱਡਾ ਖਤਰਾ ਹਨ ਕਿਉਕਿ ਇਹਨਾਂ ਕਾਨੂੰਨਾਂ ਦਾ ਅਸਰ ਆਮ ਪਬਲਿਕ ਤੇ ਵੀ ਪਵੇਗਾ। ਉਹਨਾਂ ਮੰਗ ਕੀਤੀ ਕਿ ਇਹਨਾਂ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕੀਤਾ ਜਾਵੇ। ਜੇਕਰ ਸਰਕਾਰ ਵੱਲੋ ਕਾਲੇ ਕਾਨੂੰਨ ਵਾਪਸ ਨਾ ਲਏ ਗਏ ਤਾਂ ਆਉਣ ਵਾਲੇ ਸਮੇ ਵਿੱਚ ਸੰਘਰਸ਼ ਹੋਰ ਤਿੱਖਾ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਅਫਸਰ ਇੰਪਲਾਈਜ਼ ਯੂਨੀਅਨ ਦੇ ਚੇਅਰਮੈਨ ਬਲਜੀਤ ਸਿੰਘ ਢਿੱਲੋ, ਸੀਨੀਅਰ ਆਗੂ ਸਰਬਜੀਤ ਸਿੰਘ ਮਾਨ, ਸੀਨੀਅਰ ਵਾਈਸ ਪ੍ਰਧਾਨ ਸਰਜੀਤ ਸਿੰਘ ਆਹਲੂਵਾਲੀਆ, ਲਿਕੇ ਕੁਮਾਰ, ਜਨਰਲ ਸਕੱਤਰ ਰਵੀ ਚਾਂਵਰੀਆ, ਪ੍ਰੈਸ ਸਕੱਤਰ ਜਗਜੀਤ ਸਿੰਘ, ਕੈਸ਼ੀਅਰ ਸੁਨੀਲ ਕੁਮਾਰ, ਵਾਈਸ ਪ੍ਰਧਾਨ ਲਲਿਤ ਕੁਮਾਰ, ਸਖ਼ਾਈ ਸੇਵਕ ਯੂਨੀਅਨ ਦੇ ਚੇਅਰਪਰਸਨ ਡੁਲਗਚ, ਡਿਪਟੀ ਚੇਅਰਮੈਨ ਲਾਲ ਚੰਦ ਡੁਲਗਚ, ਸਖ਼ਾਈ ਸੇਵਕ ਯੂਨੀਅਨ ਦੇ ਚੇਅਰਮੈਨ ਰਵੀ ਸਾਰਵਾਣ ਚੀਫ ਜਨਰਲ ਸਕੱਤਰ, ਫਇਰ ਬ੍ਰਿਗੇਡ ਯੂਨੀਅਨ ਦੇ ਪ੍ਰਧਾਨ ਅਮਰ ਸਿੰਘ, ਅਰਵਿੰਦਰ ਸਿੰਘ, ਸੁਨੀਲ ਕੁਮਾਰ, ਵਾਟਰ ਸਪਲਾਈ ਯੂਨੀਅਨ ਤੋਜ਼ ਕਰਮ ਸਿੰਘ, ਸੁਖਮੰਦਰ ਸਿੰਘ, ਜਸਪਾਲ ਸਿੰਘ ਪਟਵਾਰੀ ਨਗਰ ਨਿਗਮ, ਮੋਗਾ ਅਤੇ ਨਗਰ ਨਿਗਮ ਦੇ ਸਮੂਹ ਕਰਮਚਾਰੀਆਂ ਨੇ ਇਸ ਰੋਸ ਰੈਲੀ ਵਿੱਚ ਹਿੱਸਾ ਲਿੱਤਾ

Today Now News

RELATED ARTICLES
- Advertisment -

POPULAR POSTS