16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੁਕਤਸਰ ਪੁਲਿਸ ਦੀ ਵੱਡੀ ਕਾਮਯਾਬੀ : ਲੁੱਟਣ ਖੋਹਾਂ ਕਰਨ ਵਾਲੇ ਗਿਰੋਹ ਦੇ...

ਮੁਕਤਸਰ ਪੁਲਿਸ ਦੀ ਵੱਡੀ ਕਾਮਯਾਬੀ : ਲੁੱਟਣ ਖੋਹਾਂ ਕਰਨ ਵਾਲੇ ਗਿਰੋਹ ਦੇ ਦੋ ਮੇਂਬਰ ਗਿਰਫ਼ਤਾਰ

ਇੱਕ ਪਸਤੋਲ ਦੇਸੀ 315 ਬੋਰ, 02 ਰੋਂਦ ਜਿੰਦਾ, 315 ਬੋਰ ਵੀ ਬਰਾਮਦ ਹੋਏ

ਸ੍ਰੀ ਮਤੀ ਸੁਡਰਵਿਲੀ ਆਈ.ਪੀ.ਐਸ, ਐਸ.ਐਸ.ਪੀ, ਸ੍ਰੀ ਮੁਕਤਸਰ ਸਾਹਿਬ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਸਿੰਘ ਵੜਿੰਗ) : ਮਾਨਯੋਗ ਸ੍ਰੀ ਮਤੀ ਸੁਡਰਵਿਲੀ ਆਈ.ਪੀ.ਐਸ, ਐਸ.ਐਸ.ਪੀ, ਸੀ੍ਰ ਮੁਕਤਸਰ ਸਾਹਿਬ ਦੇ ਦਿਸ਼ਾ ਨਿਰਦਸ਼ ਅਨੁਸਾਰ, ਸ੍ਰੀ ਰਾਜਪਾਲ ਸਿੰਘ ਹੁੰਦਲ ਪੀ.ਪੀ.ਐਸ, ਐਸ.ਪੀ.(ਇੰਨਵੈ) ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਜ਼ਸਮੀਤ ਸਿੰਘ ਉਪ ਕਪਤਾਨ ਪੁਲਿਸ, (ਇੰਨਵੈ) ਸ੍ਰੀ ਮੁਕਤਸਰ ਸਾਹਿਬ ਜੀ ਦੀ ਅਗਵਾਈ ਹੇਠ ਇੰਸਪੈਕਟਰ ਸੁਖਜੀਤ ਸਿੰਘ ਇੰਚਾਰਜ ਸੀ.ਆਈ.ਏ, ਸਟਾਫ ਸ੍ਰੀ ਮੁਕਤਸਰ ਸਾਹਿਬ ਨੂੰ ਉਸ ਵਕਤ ਵੱਡੀ ਸਫਲਤਾ ਹਾਸਲ ਹੋਈ ਜਦੋਂ ਸ:ਥ: ਜ਼ੋਗਿੰਦਰਪਾਲ ਸਿੰਘ 549/ਸ:ਮ:ਸ ਸਮੇਤ ਸਾਥੀ ਕਰਮਚਾਰੀਆਂ ਦੇ ਬਾ ਸਵਾਰੀ ਸਰਕਾਰੀ ਗੱਡੀ ਨੰਬਰ PB-30Y-0861 ਦੇ ਸ਼ੱਕੀ ਪੁਰਸ਼ਾ ਅਤੇ ਵਹੀਕਲਾਂ ਦੇ ਸਬੰਧ ਵਿੱਚ ਕੋਟਕਪੂਰਾ ਰੋਡ ਪਿੰਡ ਉਦੇਕਰਨ ਦੇ ਮੋਡ ਨਜਦੀਕ ਸਥਿਤ ਸੀ ਤਾਂ ਸ਼ਹਿਰ ਮੁਕਤਸਰ ਸਾਹਿਬ ਦੀ ਤਰਫੋਂ ਇੱਕ ਕਾਰ ਰੰਗ ਨੀਲਾ ਬਲੈਨੋ ਆਉਦੀ ਦਿਖਾਈ ਦਿੱਤੀ ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆਂ ਤਾਂ ਕਾਰ ਚਾਲਕ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਪਾਰਟੀ ਵੱਲੋਂ ਸ਼ੱਕ ਦੀ ਬਿਨਾਂ ਪਰ ਰੋਕ ਕੇ ਚੈੱਕ ਕੀਤਾ ਗਿਆ ਤਾਂ ਕਾਰ ਚਾਲਕ ਨੇ ਆਪਣਾ ਨਾਮ ਗੌਰਵ ਅੰਮੀ ਉਰਫ ਗੋਰਾ ਪੁੱਤਰ ਗੋਪਾਲ ਦਾਸ ਵਾਸੀ ਗਲੀ ਨੰਬਰ 3, ਮਕਾਨ ਨੰਬਰ 990, ਆਰੀਆ ਨਗਰ, ਫਾਜਿਲਕਾ ਦੱਸਿਆ ਅਤੇ ਕੰਡਕਟਰ ਵਾਲੀ ਸੀਟ ਤੇ ਬੈਠੇ ਲੜਕੇ ਨੇ ਆਪਣਾ ਨਾਮ ਅਕਾਸ਼ਦੀਪ ਸਿੰਘ ਉਰਫ ਮੋਨੂੰ ਪੁੱਤਰ ਪ੍ਰੇਮ ਬਾਬੂ ਵਾਸੀ ਬੈਕ ਸਾਇਡ ਮੰਗੇ ਦਾ ਪੰਪ, ਪ੍ਰੇਮ ਨਰਸਰੀ, ਸ੍ਰੀ ਮੁਕਤਸਰ ਸਾਹਿਬ ਦੱਸਿਆ।ਕਾਰ ਦੇ ਕਾਗਜਾਤ ਚੈੱਕ ਕਰਵਾਉਣ ਲਈ ਕਹਿਣ ਤੇ ਉਕਤ ਵਿਅਕਤੀ ਕਾਰ ਬਲੈਨੋ ਨੰਬਰੀ PB-30R-3132 ਸਬੰਧੀ ਕੋਈ ਕਾਗਜਾਤ ਨਹੀਂ ਦਿਖਾ ਸਕੇ।ਸ਼ੱਕ ਦੀ ਬਿਨਾ ਪਰ ਚੈੱਕ ਕਰਨ ਤੇ ਗੌਰਵ ਅੰਮੀ ਉਰਫ ਗੋਰੇ ਕੋਲੋਂ ਇੱਕ ਪਸਤੋਲ ਦੇਸੀ 315 ਬੋਰ, 02 ਰੋਂਦ ਜਿੰਦਾ, 315 ਬੋਰ ਬਰਾਮਦ ਹੋਏ ਅਤੇ ਜਿਸ ਦੇ ਸਬੰਧ ਵਿੱਚ ਮੁਕੱਦਮਾ ਨੰਬਰ 277 ਮਿਤੀ 29.10.20 ਅ/ਧ 25/54/59 ਅਸਲਾ ਐਕਟ ਅਤੇ 411 ਹਿੰ:ਦੰ: ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦਰਜ ਰਜਿਸਟਰ ਕਰਕੇ ਦੋਸ਼ੀਆਨ ਨੂੰ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਗਿਫਤਾਰ ਕੀਤਾ ਗਿਆ।ਦੌਰਾਨੇ ਪੁੱਛਗਿੱਛ ਉਕਤ ਦੋਸ਼ੀਆਂ ਨੇ ਮੰਨਿਆ ਕਿ ਉਹਨਾਂ ਨੇ ਮ੍ਰਿਤਕ ਰਣਜੀਤ ਸਿੰਘ ਉਫਰ ਰਾਣਾ ਨਾਲ ਮਿਲ ਕੇ ਕਰੀਬ 15-20 ਦਿਨ ਪਹਿਲਾਂ ਸੰਗਰੂਰ ਤੋਂ ਹਥਿਆਰਾਂ ਦੀ ਨੋਕ ਤੇ ਉਕਤ ਕਾਰ ਬਲੈਨੋ ਅਤੇ 02 ਲੱਖ ਰੁਖਏ ਨਕਦੀ ਖੋਹ ਕੀਤੀ ਸੀ।

ਗਿਫਤਾਰ ਦੋਸ਼ੀ :
1) ਗੌਰਵ ਅੰਮੀ ਉਰਫ ਗੋਰਾ ਪੁੱਤਰ ਗੋਪਾਲ ਦਾਸ ਵਾਸੀ ਗਲੀ ਨੰਬਰ 3, ਮਕਾਨ ਨੰਬਰ 990, ਆਰੀਆ ਨਗਰ, ਫਾਜਿਲਕਾ।
2) ਅਕਾਸ਼ਦੀਪ ਸਿੰਘ ਉਰਫ ਮੋਨੂੰ ਪੁੱਤਰ ਪ੍ਰੇਮ ਬਾਬੂ ਵਾਸੀ ਬੈਕ ਸਾਇਡ ਮੰਗੇ ਦਾ ਪੰਪ, ਪ੍ਰੇਮ ਨਰਸਰੀ, ਸ੍ਰੀ ਮੁਕਤਸਰ ਸਾਹਿਬ।
ਗਿਫਤਾਰੀ ਦੀ ਜਗ੍ਹਾ : ਕੋਟਕਪੂਰਾ ਰੋਡ ਪਿੰਡ ਉਦੇਕਰਨ ਦੇ ਮੋਡ ਨਜਦੀਕ

ਬ੍ਰਾਮਦਗੀ :
01 ਕਾਰ ਸਵਿਫਟ ਡਜਾਇਰ ਨੰਬਰ PB-13-BB-5589
01 ਪਿਸਤਲ 32 ਬੋਰ ਅਤੇ 13 ਜਿੰਦਾ ਰੋਂਦ

01 ਪਿਸਤੋਲ 315 ਬੋਰ, ਸਮੇਤ 02 ਜਿੰਦਾ ਰੌਂਦ 315 ਬੋਰ
01 ਕਾਰ ਬਲੈਨੋ ਨੰਬਰ PB-30R-3132 ਲੱਗਿਆ ਹੋਇਆ
Today Now News

RELATED ARTICLES
- Advertisment -

POPULAR POSTS