ਕਰੋਨਾ ਵਾਇਰਸ ਬਿਮਾਰੀ ਤੋਂ ਬਚਣ ਲਈ ਬਿਨ੍ਹਾਂ ਮਤਲਬ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ : ਐਸ.ਐਸ.ਪੀ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਪੰਜਾਬ ਸਰਕਾਰ ਅਤੇ ਮਾਨਯੋਗ ਡੀ.ਜੀ.ਪੀ ਪੰਜਾਬ ਜੀ ਵੱਲੋਂ ਪੰਜਾਬ ਅੰਦਰ ਲੋੜਵੰਦ ਪਰਿਵਾਰਾਂ ਨੂੰ ਘਰ ਘਰ ਰਾਸ਼ਨ ਪਹੁੰਚਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਸ੍ਰੀਮਤੀ ਡੀ.ਸੁਡਰਵਿਲੀ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਜੀ ਵੱਲੋਂ ਅਲੱਗ ਅਲੱਗ ਪੁਲਿਸ ਟੀਮਾਂ ਤਿਆਰ ਕੀਤੀ ਗਈਆ ਹਨ। ਇਨ੍ਹਾ ਪੁਲਿਸ ਟੀਮਾਂ ਵੱਲੋਂ ਹੈਲਪ ਲਾਇਨ ਨੰਬਰ ਜਰੀਏ ਜਰੂਰਤਮੰਦ ਪਰਿਵਾਰਾਂ ਦੇ ਘਰ ਘਰ ਜਾ ਕੇ ਖਾਣਾ ਪੁਹਚਾਇਆ ਜਾ ਰਿਹਾ ਹੈ। ਐਸ.ਐਸ.ਪੀ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਕਰੋਨਾ ਵਾਇਰਸ ਬਿਮਾਰੀ ਦੌਰਾਨ ਜੋ ਲੋੜਵੰਦ ਪਰਿਵਾਰ ਖਾਣਾ ਬਣਾਉਣ ਅਤੇ ਰਾਸ਼ਨ ਲੈ ਤੋਂ ਅਸਮਰੱਥ ਹਨ ਉਨ੍ਹਾਂ ਲੋੜਵੰਦ ਪਰਿਵਾਰ ਲਈ ਜਿਲ੍ਹਾਂ ਪੁਲਿਸ ਵੱਲੋਂ ਘਰ ਘਰ ਕੱਚਾ ਰਾਸ਼ਨ ਅਤੇ ਤਿਆਰ ਕੀਤਾ ਭੋਜਨ ਭੇਜਿਆ ਜਾ ਰਿਹਾ ਹੈ। ਐਸ.ਐਸ.ਪੀ ਜੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਰੋਨਾ ਵਾਇਰਸ ਬਿਮਾਰੀ ਤੋਂ ਲੜਨ ਲਈ ਆਪਾ ਸਾਰਿਆ ਨੂੰ ਜਰੂਰਤ ਮੰਦ ਪਰਿਵਾਰਾ ਦੀ ਮੱਦਦ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕੋਈ ਲੋੜਵੰਦ ਪਰਿਵਾਰ ਭੁੱਖਾ ਨਾ ਰਹਿ ਸਕੇ।
ਐਸ.ਐਸ.ਪੀ ਜੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਬਿਨ੍ਹਾਂ ਜਰੂਰਤ ਤੋਂ ਘਰ ਤੋਂ ਬਾਹਰ ਨਾ ਨਿਕਲੋ ਅਤੇ ਕੋਈ ਜਰੂਰੀ ਸਮਾਨ ਲੈਣ ਲਈ ਹੀ ਘਰ ਤੋਂ ਬਾਹਰ ਜਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਦਾ ਹੋਵੇ ਤਾਂ ਘਰ ਦਾ ਸਮਾਨ ਲੈ ਜਾਣ ਵੇਲੇ ਘਰ ਵਿੱਚੋਂ ਇੱਕ ਵਿਅਕਤੀ ਹੀ ਬਾਹਰ ਜਾਵੇ। ਉਨ੍ਹਾਂ ਕਿਹਾ ਕਿ ਮਾਸਕ ਦੀ ਵਰਤੋਂ ਜਰੂਰ ਕਰੋ ਅਤੇ ਬਿਨ੍ਹਾਂ ਕਿਸੇ ਜਰੂਰਤ ਤੋਂ ਪਬਲਿਕ ਥਾਂਵਾ ਨੂੰ ਨਾ ਛੂਹੋ ਅਤੇ ਆਪਣੇ ਹੱਥਾਂ ਨੂੰ ਸੈਨੇਟਾਇਜਰ ਨਾਲ ਸਾਫ ਕਰਦੇ ਰਹੋ। ਉਨ੍ਹਾਂ ਕਿਹਾ ਕਿ ਜੇਕਰ ਤੁਹਾਡੇ ਨਜ਼ਦੀਕ ਕੋਈ ਲੋੜਵੰਦ ਪਰਿਵਾਰ ਹੈ ਜਾਂ ਜੇਕਰ ਕਿਸੇ ਲੋੜਵੰਦ ਪਰਿਵਾਰ ਨੂੰ ਕੱਚਾ ਰਾਸ਼ਨ ਜਾਂ ਪੱਕਿਆ ਭੋਜਨ ਚਾਹੀਦਾ ਹੈ ਤਾਂ ਤੁਸੀ ਸਾਡੇ ਹੈਲ਼ਪ ਲਾਇਨ ਨੰਬਰ 112,181 ਤੇ ਫੋਨ ਕਰ ਸਕਦੇ ਹੋ। ਤੁਹਾਡੇ ਘਰ ਵਿੱਚ ਹੀ ਰਾਸ਼ਨ ਪਹੁੰਚਾਇਆ ਜਾਵੇਗਾ।





