ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ ਤੇ ਇਹ ਬਾਰਿਸ਼ ਨਰਮੇ ਦੀ ਬਿਜਾਈ ਲਈ ਲਾਹੇਵੰਦ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਦੇਰ ਰਾਤ ਤੋਂ ਹਲਕਾ ਮਲੋਟ ਅਤੇ ਲੰਬੀ ਵਿਚ ਵਿਚ ਲਗਾਤਾਰ ਰੁਕ ਰੁਕ ਕੇ ਬਾਰਿਸ਼ ਹੋ ਰਹੀ ਹੈ ਜਿਸ ਨੇ ਜਿਥੇ ਆਮ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਦਿਤੀ ਹੈ ਉਥੇ ਇਸ ਬਾਰਸ ਦਾ ਫ਼ਸਲਾਂ ਦੀ ਬਿਜਾਈ ਤੇ ਕਾਫੀ ਲਾਭ ਹੋਣ ਦੇ ਆਸਾਰ ਹਨ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕੇ ਇਸ ਬਾਰਸ ਨਾਲ ਨਰਮੇ ਦੀ ਅਤੇ ਝੋਨੇ ਦੀ ਬਿਜਾਈ ਵਿਚ ਕਾਫੀ ਲਾਭ ਮਿਲੇਗਾ ਕਿਸਾਨਾਂ ਦਾ ਕਹਿਣਾ ਹੈ ਕੇ ਗਰਮੀ ਕਾਰਨ ਪੈ ਰਹੀ ਲੋਅ ਨਾਲ ਬੀਜੇ ਨਰਮੇ ਦੀ ਫਸਲ ਸੜ੍ਹ ਰਹੀ ਸੀ ਜਿਸ ਨਾਲ ਉਘੇ ਨਰਮੇ ਨੂੰ ਕਾਫੀ ਲਾਭ ਹੈ ਜੋ ਨਰਮੇ ਦੀ ਬਿਜਾਈ ਕਰਣੀ ਬਾਕੀ ਜਾ ਅਜੇ ਕੀਤੀ ਹੋਈ ਹੈ ਉਸ ਨੂੰ ਨੁਕਸਾਨ ਹੈ ਇਸ ਤੋਂ ਇਲਾਵਾ ਝੋਨੇ ਦੀ ਪਨੀਰੀ ਅਤੇ ਹਰੇ ਚਾਰੇ ਨੂੰ ਵੀ ਬਾਰਸ ਦਾ ਕਾਫੀ ਲਾਭ ਹੈ ।





