17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੁਕਤਸਰ : ਇੱਕ ਸ਼ੱਕੀ ਵਿਅਕਤੀ ਪਾਸੋਂ 25,800 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਮੋਟਰਸਾਇਕਲ...

ਮੁਕਤਸਰ : ਇੱਕ ਸ਼ੱਕੀ ਵਿਅਕਤੀ ਪਾਸੋਂ 25,800 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਮੋਟਰਸਾਇਕਲ ਬਰਾਮਦ

ਪਿਛਲੇ 4 ਦਿਨਾਂ ‘ਚ ਪੁਲਿਸ ਵੱਲੋਂ 24 ਐਨਡੀਪੀਐਸ ਦੇ ਮੁਕੱਦਮੇ ਦਰਜ਼ ਕਰ 23 ਮੁਲਜ਼ਮ ਕਾਬੂ : ਐਸ.ਐਸ.ਪੀ.

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਜ਼ਿਲ੍ਹਾ ਪੁਲਿਸ ਮੁੱਖੀ ਡੀ. ਸੁਡਰਵਿਲੀ ਸ੍ਰੀ ਮੁਕਤਸਰ ਸਾਹਿਬ ਦੀਆਂ ਹਦਾਇਤਾਂ ‘ਤੇ ਇੰਸ. ਸੁਖਜੀਤ ਸਿੰਘ ਇੰਚਾਰਜ ਸਟਾਫ ਸ੍ਰੀ ਮੁਕਤਸਰ ਸਾਹਿਬ ਅਤੇ ਐਸਆਈ ਲਵਮੀਤ ਕੌਰ ਮੁੱਖ ਅਫਸਰ ਥਾਣਾ ਕੋਟਭਾਈ ਦੀ ਅਗਵਾਈ ‘ਚ ਮਿਤੀ 01, 02 ਮਾਰਚ ਦੀ ਦਰਮਿਆਨੀ ਰਾਤ ਨੂੰ ਸੀਆਈਏ ਸਟਾਫ ਮੁਕਤਸਰ ਪੁਲਿਸ ਪਾਰਟੀ ਅਤੇ ਥਾਣਾ ਕੋਟਭਾਈ ਦੀ ਪੁਲਿਸ ਪਾਰਟੀ ਵੱਲੋਂ ਪਿੰਡ ਰੁਖਾਲਾ ਤੋਂ ਗੁਰੂਸਰ ਜਾਂਦੀ ਰੋਡ ‘ਤੇ ਇੱਕ ਸ਼ੱਕੀ ਵਿਅਕਤੀ ਪਰਮਿੰਦਰ ਸਿੰਘ ਉਰਫ ਗੱਗੂ ਪੁੱਤਰ ਬਚਿੱਤਰ ਸਿੰਘ ਵਾਸੀ ਪਿੰਡ ਸਮਾਘ ਥਾਣਾ ਕੋਟਭਾਈ ਨੂੰ ਰੋਕ ਕੇ ਉਸ ਪਾਸੋਂ 25,800 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਮੋਟਰਸਾਇਕਲ ਪਲਟੀਨਾ ਪੀਬੀ 30ਟੀ 3094 ਬਰਾਮਦ ਕੀਤੀਆਂ ਹਨ। ਜਿਸ ਦੇ ਸਬੰਧ ‘ਚ ਮੁਕੱਦਮਾ ਨੰਬਰ 26 ਮਿਤੀ 02.03.2021 ਨੂੰ ਅ/ਧ 22(ਸੀ)-61/85 ਐਨਡੀਪੀਐਸ ਐਕਟ ਥਾਣਾ ਕੋਟਭਾਈ ਦਰਜ਼ ਰਜਿਸਟਰ ਕੀਤਾ ਗਿਆ ਹੈ। ਉਕਤ ਮੁਲਜ਼ਮ ਨੂੰ ਅੱਜ ਅਦਾਲਤ ‘ਚ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਉਕਤ ਵਿਅਕਤੀ ਨਸ਼ੇ ਦੀ ਸਪਲਾਈ ਕਿੱਥੋਂ ਲੈਂਦਾ ਹੈ ਅਤੇ ਨਸ਼ੇ ਦੀ ਸਪਲਾਈ ਅੱਗੇ ਕਿੱਥੇ ਕਰਦਾ ਹੈ ਬਾਰੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ। ਇਸ ਤੋਂ ਇਲਾਵਾ ਐਸਐਸਪੀ ਦੱਸਿਆ ਕਿ ਮਿਤੀ 25.02.2021 ਤੋਂ ਪਿਛਲੇ 4 ਦਿਨਾਂ ‘ਚ ਪੁਲਿਸ ਵੱਲੋਂ 24 ਐਨਡੀਪੀਐਸ ਦੇ ਮੁਕੱਦਮੇ ਦਰਜ਼ ਰਜਿਸ਼ਟਰ ਕਰ ਕੇ ਪੁਲਿਸ ਵੱਲੋਂ 23 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਕੋਲੋ 38.992 ਕਿਲੋ ਪੋਸਤ, 20610 ਨਸ਼ੀਲੀਆ ਗੋਲੀਆਂ, 01 ਕਿਲੋ ਅਫੀਮ, 21 ਗ੍ਰਾਮ ਹੈਰੋਇਨ ਅਤੇ 68 ਸ਼ੀਸ਼ੀਆ ਬ੍ਰਾਮਦ ਕਰਨ ‘ਚ ਸਫਲਤਾ ਹਾਸਲ ਹੋਈ ਹੈ।

Today Now News

RELATED ARTICLES
- Advertisment -

POPULAR POSTS