
ਫਿਰੋਜ਼ਪੁਰ—,ਅੱਜ ਪੂਰੀ ਦੁਨੀਆਂ ਵਿੱਚ ਨਾਰੀ ਦਿਵਸ ਮਨਾਇਆ ਜਾ ਰਿਹਾ ਹੈ।ਅੱਜ ਦੇ ਦਿਨ ਉਹਨਾਂ ਮਹਾਨ ਔਰਤਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਜਿੰਨਾ ਨੇ ਆਪਣੇ ਸਮਾਜ ਅਤੇ ਪਰਿਵਾਰ ਦੇ ਸਵਾਰਥਾਂ ਤੋਂ ਉਪਰ ਉੱਠ ਕੇ ਸਮੁੱਚੀ ਮਾਨਵਤਾ ਦੀ ਭਲਾਈ ਲਈ ਕਾਰਜ ਕੀਤੇ ਜਾਂ ਕਰ ਰਹੀਆਂ ਹਨ।ਅਜਿਹੀ ਹੀ ਇੱਕ ਸਨਮਾਨਤ ਸ਼ਖ਼ਸੀਅਤ ਹਨ ਸ੍ਰੀ ਮਤੀ ਅਮਰਜੀਤ ਕੌਰ ਛਾਬੜਾ।ਸ੍ਰੀਮਤੀ ਅਮਰਜੀਤ ਕੌਰ ਛਾਬੜਾ ਸਰਹੱਦੀ ਜਿਲ੍ਹਾ ਫਿਰੋਜ਼ਪੁਰ ਦੇ ਕਸਬੇ ਮੱਖੂ ਦੇ ਵਸਨੀਕ ਹਨ ਜਿੱਥੇ ਉਹ ਆਪਣੇ ਪਰਿਵਾਰ ਜਿਨ੍ਹਾਂ ਵਿੱਚ ਉਹਨਾਂ ਦੇ ਪਤੀ ਸ ਦਵਿੰਦਰ ਸਿੰਘ ਛਾਬੜਾ,ਦੋ ਬੇਟੀਆਂ ਪਰਨੀਤ ਕੌਰ,ਅਵਨੀਤ ਕੌਰ ਅਤੇ ਬੇਟਾ ਅਨਮੋਲ ਛਾਬੜਾ ਨਾਲ ਰਹਿੰਦੇ ਹਨ। ਓਹਨਾਂ ਦੀਆਂ ਬੇਟੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਐਮ ਬੀ ਏ ਦੀ ਪੜਾਈ ਅਤੇ ਬੇਟਾ ਜ਼ੀਰਾ ਵਿੱਚ 10+2 ਦੀ ਪੜ੍ਹਾਈ ਕਰ ਰਿਹਾ ਹੈ। ਇਸ ਪਰਿਵਾਰ ਵਿਚ ਓਹਨਾਂ ਦੇ ਪਤੀ ਮੱਖੂ ਵਿੱਚ ਹੀ ਪਲਾਈਵੁੱਡ ਦੀ ਦੁਕਾਨ ਕਰਦੇ ਹਨ।
ਸ੍ਰੀਮਤੀ ਅਮਰਜੀਤ ਕੌਰ ਛਾਬੜਾ ਜੀ ਸੰਸਾਰ ਦੀ ਸਿਰਮੌਰ ਸਮਾਜਸੇਵੀ ਸੰਸਥਾ ਸਰਬੱਤ ਦਾ ਭਲਾ ਚੈਰੀਟਬਲ ਟਰੱਸਟ ਦੀ ਜਿਲ੍ਹਾ ਯੂਨਿਟ ਵਿੱਚ ਬਤੌਰ ਜਿਲ੍ਹਾ ਉਪ ਪ੍ਰਧਾਨ ਅਤੇ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਸ ਤੋਂ ਇਲਾਵਾ ਅਤੇ ਓਹਨਾਂ ਦੇ ਪਤੀ ਸ ਦਵਿੰਦਰ ਸਿੰਘ ਛਾਬੜਾ ਵੀ ਉਹਨਾਂ ਦੇ ਨਾਲ ਇਸ ਸੰਸਥਾ ਦੇ ਮੱਖੂ ਤੋਂ ਮੁੱਖੀ ਵਜੋਂ ਉਹਨਾਂ ਦਾ ਪੂਰਾ ਸਾਥ ਦੇ ਰਹੇ ਹਨ ਜਦੋਂ ਵੀ ਕੋਈ ਲੋੜਵਦ ਉਹਨਾਂ ਕੋਲ ਮੱਦਦ ਲਈ ਆਉਂਦਾ ਹੈ ਚਾਹੇ ਪੜਾਈ ਦੀ ਹੋਵੇ, ਆਰਥਿਕਤਾ ਦੀ ,ਧੀ ਦੇ ਵਿਆਹ ਜਾਂ ਕੋਈ ਬਿਮਾਰੀ ਲਈ ਹੋਵੇ ਤਾਂ ਉਹ ਪਹਿਲਾਂ ਖੁਦ ਸਾਰੀ ਗੱਲ ਸਮਝਦੇ ਹਨ ਤੇ ਫਿਰ ਉਸ ਸਮੱਸਿਆ ਜਾਂ ਲੋੜ ਮੁਤਾਬਕ ਆਪਣੇ ਸੀਨੀਅਰਾਂ ਦੇ ਨਾਲ ਗੱਲ ਕਰਦੇ ਹਨ ਤੇ ਉਸ ਲੋੜਵੰਦਾਂ ਦੀ ਮੱਦਦ ਹੋ ਜਾਂਦੀ ਹੈ।ਇਸ ਤੋਂ ਇਲਾਵਾ ਉਹਨਾਂ ਦੀ ਬਦੌਲਤ ਮੱਖੂ ਵਿੱਚ ਹੀ ਸੰਸਥਾ ਵਲੋ ਫ੍ਰੀ ਸਿਲਾਈ ਅਤੇ ਕੰਪਿਊਟਰ ਸਿਖਲਾਈ ਸੈਂਟਰ ਖੋਲ੍ਹੇ ਹੋਏ ਹਨ ਜਿੱਥੇ ਹੁਣ ਤੱਕ ਸੈਕੜੇ ਸਿਖਿਆਰਥੀ ਸਿਖਲਾਈ ਪ੍ਰਾਪਤ ਕਰਕੇ ਆਪਣੀ ਰੋਜ਼ੀ ਰੋਟੀ ਚਲਾ ਰਹੇ ਹਨ ਇਸ ਤੋਂ ਇਲਾਵਾ ਉਹਨਾਂ ਦੀ ਦੇਖ ਰੇਖ ਹੇਠ ਮੱਖੂ ਅਤੇ ਫਿਰੋਜ਼ਪੁਰ ਵਿੱਚ ਦੋ ਆਧੁਨਿਕ ਸਾਜੋ ਸਮਾਨ ਨਾਲ ਲੈਸ ਮੈਡੀਕਲ ਲੈਬ ਵੀ ਖੋਲੀਆਂ ਹੋਈਆਂ ਹਨ ਜਿੱਥੇ ਬਹੁਤ ਘੱਟ ਰੇਟਾਂ ਤੇ ਮਨੁੱਖੀ ਸਰੀਰ ਦੇ ਟੈਸਟ ਕੀਤੇ ਜਾ ਰਹੇ ਹਨ।ਓਹਨਾ ਦੀ ਦੇਖ ਰੇਖ ਹੇਠ ਹੀ ਜਿਲ੍ਹੇ ਵਿੱਚ 200 ਦੇ ਕਰੀਬ ਲੋੜਵੰਦ ਪਰਿਵਾਰਾਂ ਨੂੰ ਮਹੀਨਾਵਾਰ ਆਰਥਿਕ ਸਹਾਇਤਾ ਦਿੱਤੀ ਜਾ ਰਹੀ ਹੈ।ਓਹਨਾ ਦੀ ਮਿਹਨਤ ਅਤੇ ਸੇਵਾ ਨੂੰ ਦੇਖਦੇ ਹੋਏ ਪੂਰੇ ਇਲਾਕੇ ਵਿੱਚ ਓਹਨਾ ਨੂੰ ਪੂਰਾ ਮਾਣ ਸਨਮਾਨ ਮਿਲਦਾ ਹੈ।ਕਿਸਾਨ ਅੰਦੋਲਨ ਵਿੱਚ ਵੀ ਓਹਨਾ ਨੇ ਦਿੱਲੀ ਬਾਰਡਰਾਂ ਤੇ ਖੁਦ ਜਾ ਕੇ ਆਪਣੀ ਟੀਮ ਦੀ ਅਗਵਾਈ ਕੀਤੀ ਤੇ ਕਿਸਾਨਾਂ ਨੂੰ ਜਰੂਰੀ ਵਸਤਾਂ ਲੰਗਰ , ਦਵਾਈਆਂ,ਗਰਮ ਕੱਪੜੇ ਆਦਿ ਦੀ ਸੇਵਾ ਕਰਕੇ ਅੱਤ ਦੀ ਸਰਦੀ ਵਿੱਚ ਅਤੇ ਤਪਦੀ ਗਰਮੀ ਦੀਆਂ ਰਾਤਾਂ ਸੜਕਾਂ ਤੇ ਲੰਘਾਈਆਂ।ਓਹਨਾ ਦੀ ਇਸ ਸੇਵਾ ਭਾਵਨਾ ਦਾ ਸਤਿਕਾਰ ਸੰਸਥਾ ਵਲੋਂ ਕੀਤਾ ਜਾਂਦਾ ਹੈ ਅਤੇ ਅਕਸਰ ਸੰਸਥਾ ਦੇ ਮੁੱਖੀ ਡਾ ਐਸ ਪੀ ਸਿੰਘ ਉਬਰਾਏ ਜੀ ਵਲੋਂ ਓਹਨਾ ਦੀ ਤਾਰੀਫ਼ ਕਰਕੇ ਕੀਤਾ ਜਾਂਦਾ ਹੈ। ਵਾਹਿਗੁਰੂ ਐਸ ਮਨੁੱਖਤਾ ਦੀ ਪਹਿਰੇਦਾਰ ਨੂੰ ਸਦਾ ਸਲਾਮਤ ਰੱਖੇ।
ਹਰਜਿੰਦਰ ਸਿੰਘ ਕਤਨਾ





