ਸਾਰੇ ਦੇਸ਼ ਦੇ ਵਕੀਲਾਂ ਨੂੰ ਇੱਕ ਜੁੱਟ ਹੋ ਕੇ ਪ੍ਰਸ਼ਾਂਤ ਭੂਸ਼ਨ ਦਾ ਸਾਥ ਦੇਣ ਲਈ ਕਿਹਾ ।

ਮਾਨਸਾ (ਗੁਰਜੰਟ ਸਿੰਘ ਸ਼ੀਹ) : ਪ੍ਰਸ਼ਾਂਤ ਭੂਸ਼ਨ ਨੂੰ ਰਾਜਨੀਤੀ ਨਾ ਕਰਨ ਲਈ ਕਹਿਣ ਵਾਲੇ ਜਸਟਿਸ ਅਰੁਨ ਮਿਸ਼ਰਾ ਕਾਫੀ ਵਾਰ ਕਰ ਚੁੱਕੇ ਹਨ ਮੋਦੀ ਦੀ ਤਰੀਫ । ਜੇਕਰ ਸੁਪਰੀਮ ਕੋਰਟ ਨੇ 20 ਅਗਸਤ ਨੂੰ ਸੁਪਰੀਮ ਕੋਰਟ ਦੇ ਸੀਨੀਅਰ ਐਡਵੋਕੇਟ ਪ੍ਰਸ਼ਾਂਤ ਭੂਸ਼ਨ ਨੂੰ ਕੋਈ ਸਜ਼ਾ ਸੁਣਾਈ ਤਾਂ ਇਹ ਦਿਨ ਦੇਸ਼ ਦੀ ਜੁਡੀਸ਼ਰੀ ਲਈ ਇਤਿਹਾਸਕ ਕਾਲੇ ਦਿਨ ਵਜੋ ਇਤਿਹਾਸ ਵਿੱਚ ਲਿਖਿਆ ਜਾਵੇਗਾ, ਇਹਨਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਏਕਤਾ ਪਾਰਟੀ ਦੇ ਜਿਲ੍ਹਾ ਮਾਨਸਾ ਪ੍ਰਧਾਨ ਭਰਭੂਰ ਸਿੰਘ ਨੇ ਪ੍ਰੈੱਸ ਨੋਟ ਜਾਰੀ ਕਰਦਿਆਂ ਕੀਤਾ, ਕਿ ਬੜੀ ਹੀ ਹੈਰਾਨੀ ਦੀ ਗੱਲ ਹੈ ਕਿ ਪ੍ਰਸ਼ਾਂਤ ਭੂਸ਼ਨ ਜਿਹੇ ਐਡਵੋਕੇਟ ਦੇ ਇੱਕ ਕਹੇ ਗਏ ਸੱਚ ਦਾ ਸੁਪਰੀਮ ਕੋਰਟ ਦੇ ਜਸਟਿਸ ਨੇ 180 ਸਫਿਆਂ ਵਿੱਚ ਜੁਆਬ ਦਿੱਤਾ । ਇੱਥੋ ਸਿੱਧ ਹੁੰਦਾ ਹੈ ਕਿ ਜੋ ਭੂਸ਼ਨ ਨੇ ਕਿਹਾ ਸੀ ਉਹ ਬਿੱਲਕੁੱਲ ਸੱਚ ਕਿਹਾ ਸੀ । ਉਹਨਾਂ ਨੇ ਸਾਰੇ ਦੇਸ਼ ਦੇ ਵਕੀਲਾਂ ਨੂੰ ਕਿਹਾ ਕੇ ਆਪਣੇ ਸਾਰੇ ਕੰਮ ਛੱਡ ਕਿ ਪ੍ਰਸ਼ਾਂਤ ਭੂਸ਼ਨ ਦਾ ਸਾਥ ਦਿੱਤਾ ਜਾਵੇ ਤਾਂ ਜੋ ਭਾਰਤੀ ਜਾਨਤਾ ਪਾਰਟੀ ਦੇ ਦੁਆਰਾ ਕਤਲ ਹੋ ਰਹੇ ਲੋਕਤੰਤਰ ਨੂੰ ਬਚਾਇਆ ਜਾ ਸਕੇ ।






