17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਹੈਪੀ ਢੰਡ,,,,,ਵੀਰਵਾਰ ਨੂੰ ਮਿਉਂਸੀਪਲ ਇੰਪਲਾਈਜ ਫੈਡਰੇਸ਼ਨ, ਸਫਾਈ ਸੇਵਕ ਯੂਨੀਅਨ ਅਤੇ ਸੀਵਰੇਜ਼ ਕਰਮਚਾਰੀ

ਹੈਪੀ ਢੰਡ,,,,,ਵੀਰਵਾਰ ਨੂੰ ਮਿਉਂਸੀਪਲ ਇੰਪਲਾਈਜ ਫੈਡਰੇਸ਼ਨ, ਸਫਾਈ ਸੇਵਕ ਯੂਨੀਅਨ ਅਤੇ ਸੀਵਰੇਜ਼ ਕਰਮਚਾਰੀ

ਯੂਨੀਅਨ ਵੱਲੋਂ ਸਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦਾ 131 ਵਾਂ ਜਨਮ ਦਿਨ ਨਗਰ ਨਿਗਮ ਮੋਗਾ ਵਿਖੇ ਬੜੀ ਸ਼ਰਧਾ ਅਤੇ ਧੁਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਤੇ ਹਲਕਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੌੜਾ ਅਤੇ ਮੇਅਰ ਨਗਰ ਨਿਗਮ ਮੋਗਾ ਮੈਡਮ ਨੀਤਿਕਾ ਭੱਲਾ ਜੀ ਵੱਲੋਂ ਜੋਤੀ ਪ੍ਰਚੰਡ ਕੀਤੀ ਗਈ।
ਇਸ ਮੌਕੇ ਤੇ ਹਲਕਾ ਵਿਧਾਇਕ ਡਾਕਟਰ ਅਮਨਦੀਪ ਕੌਰ ਅਰੌੜਾ ਜੀ ਅਤੇ ਮੇਅਰ ਨਗਰ ਨਿਗਮ ਮੋਗਾ ਮੈਡਮ ਨੀਤਿਕਾ ਭੱਲਾ ਜੀ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ ਜੀਵਨ ਸ਼ੈਲੀ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਨੇ ਭਾਰਤੀ ਸੰਵਿਧਾਨ ਦੀ ਰਚਨਾ ਕੀਤੀ ਸੀ ਜੋ ਕਿ ਬਹੁਤ ਵੱਡੀ ਦੇਣ ਹੈ ਅੱਜ ਦੇ ਦੌਰ ਵਿੱਚ ਸਾਨੂੰ ਸਭ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਵਿਖਾਏ ਗਏ ਮਾਰਗ ਤੇ ਚੱਲਣ ਦੀ ਲੋੜ ਹੈ।
ਇਸ ਮੌਕੇ ਤੇ ਮਿਉਂਸੀਪਲ ਇੰਪਲਾਈਜ ਫੈਡਰੇਸ਼ਨ ਦੇ ਪ੍ਰਧਾਨ ਸੇਵਕ ਰਾਮ ਫੋਜ਼ੀ ਅਤੇ ਜਨਰਲ ਸਕੱਤਰ ਰਵੀ ਸਾਰਵਾਨ ਵੱਲੋਂ ਕਿਹਾ ਗਿਆ ਕਿ ਅੱਜ ਦੇ ਇਸ ਯੁੱਗ ਸਿਖਿਆ ਬਹੁਤ ਹੀ ਜ਼ਰੂਰੀ ਹੈ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਪ੍ਰਾਪਤ ਕਰਵਾ ਕੇ ਬਾਬਾ ਸਾਹਿਬ ਜੀ ਦੇ ਵਿਖਾਏ ਮਾਰਗ ਤੇ ਅਤੇ ਭਾਰਤ ਦੇਸ਼ ਦੀ ਤਰੱਕੀ ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਦੀ ਦੇ ਲੋੜ ਹੈ।
ਇਸ ਮੌਕੇ ਤੇ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸੁਖਪਾਲ ਸੋਦਾ, ਸੀਵਰੇਜ਼ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸਤਪਾਲ ਅੰਨਜਾਨ, ਸਫਾਈ ਸੇਵਕ ਯੂਨੀਅਨ ਦੇ ਸ੍ਰਪਰਸਤ ਸਤਪਾਲ ਚਾਂਵਰੀਆ, ਸਫਾਈ ਸੇਵਕ ਯੂਨੀਅਨ ਦੇ ਚੇਅਰਮੈਨ ਆਸ਼ਾ ਡੁੱਲਗਚ , ਕੈਸ਼ੀਅਰ ਲਾਲ ਚੰਦ ਡੁੱਲਗਚ, ਫੈਡਰੇਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਸੁਰਜੀਤ ਸਿੰਘ ਆਹਲੂਵਾਲੀਆ, ਆਫਿਸਰ ਇੰਪਲਾਈਜ ਯੂਨੀਅਨ ਦੇ ਜਨਰਲ ਸਕੱਤਰ ਰਵੀ ਚਾਂਵਰੀਆ, ਸਫਾਈ ਸੇਵਕ ਯੂਨੀਅਨ ਦੇ ਚੀਫ ਸੱਕਤਰ ਵਿੱਕੀ ਬੋਹਤ,ਜਨਰਲ ਸਕੱਤਰ ਰਾਹੁਲ ਮੇਹਲਾਂਦੀਆ, ਸੀਨੀਅਰ ਵਾਈਸ ਪ੍ਰਧਾਨ ਸਫਾਈ ਸੇਵਕ ਯੂਨੀਅਨ ਰਾਹੁਲ ਉਜੀਨਵਾਲ, ਰਿੰਪੀ ਰਾਜਪੂਤ ਵਾਈਸ ਪ੍ਰਧਾਨ, ਵਾਈਸ ਪ੍ਰਧਾਨ ਰਾਕੇਸ਼ ਲਾਹੋਰਾ,ਰਾਜੂ ਖੈਰਾਲੀਆ, ਅਤੇ
ਸਤਿਸੰਗ ਮੰਡਲੀ ਵੱਲੋਂ ਰਾਜੇਸ਼ ਕੁਮਾਰ,ਵਿਦਿਆ ਰਾਣੀ, ਭਾਗਵੰਤੀ , ਵਿਜੇ ਕੁਮਾਰੀ ਜੀ ਇਸ ਮੌਕੇ ਤੇ ਭਗਵਾਨ ਵਾਲਮੀਕ ਜੀ ਮਹਾਰਾਜ ਦੀ ਸਤਿਸੰਗ ਵਿਚ ਭਜਨ ਬੰਦਗੀ ਕੀਤੀ ਗਈ।

Today Now News

RELATED ARTICLES
- Advertisment -

POPULAR POSTS