17.4 C
Chandigarh

TODAY NOW NEWS

Friday, March 20, 2026
HomeBREAKING NEWSਦਰਿੰਦਗੀ: ਪੁੱਤ ਨਾ ਹੋਣ ਕਾਰਨ ਗੁੱਸੇ 'ਚ ਆਈ ਮਾਂ ਨੇ ਗਲਾ ਘੁੱਟ...

ਦਰਿੰਦਗੀ: ਪੁੱਤ ਨਾ ਹੋਣ ਕਾਰਨ ਗੁੱਸੇ ‘ਚ ਆਈ ਮਾਂ ਨੇ ਗਲਾ ਘੁੱਟ ਕੇ ਓਵਨ ‘ਚ ਪਾਈ ਦੋ ਮਹੀਨੇ ਦੀ ਧੀ

ਨਵੀਂ ਦਿੱਲੀ: ਦੱਖਣੀ ਦਿੱਲੀ ਦੇ ਮਾਲਵੀਆ ਨਗਰ ਇਲਾਕੇ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਇਕ ਮਾਂ ਨੇ ਕਥਿਤ ਤੌਰ ‘ਤੇ ਆਪਣੀ ਦੋ ਮਹੀਨੇ ਦੀ ਧੀ ਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਘਟਨਾ ਮਾਲਵੀਆ ਨਗਰ ਥਾਣਾ ਖੇਤਰ ਦੇ ਚਿਰਾਗ ਦਿੱਲੀ ਪਿੰਡ ਦੀ ਹੈ। ਗੁਆਂਢੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਲੜਕੀ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ। ਲੜਕੀ ਦੀ ਮਾਂ ਨੇ ਘਰ ਨੂੰ ਤਾਲਾ ਲਾਇਆ ਹੋਇਆ ਸੀ। ਲੋਕ ਉਸ ਦੇ ਘਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰ ਰਹੇ ਸਨ। ਜਿਸ ਦੀ ਕਾਫੀ ਦੇਰ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਕਾਫੀ ਪੁੱਛਗਿੱਛ ਤੋਂ ਬਾਅਦ ਵੀ ਲੜਕੀ ਨਹੀਂ ਮਿਲੀ। ਇੱਥੋਂ ਤੱਕ ਘਰ ਦੀ ਪਾਣੀ ਵਾਲੀ ਟੈਂਕੀ ‘ਚ ਵੀ ਬੱਚੀ ਨੂੰ ਲੱਭਿਆ ਗਿਆ। ਇਸ ਤੋਂ ਬਾਅਦ ਘਰ ਦੇ ਅੰਦਰ ਤਲਾਸ਼ੀ ਲਈ ਗਈ ਤਾਂ ਬੱਚੀ ਦੀ ਲਾਸ਼ ਤੰਦੂਰ ‘ਚੋਂ ਮਿਲੀ।ਗੁਆਂਢੀਆਂ ਨੇ ਦੱਸਿਆ ਕਿ ਲੜਕੀ ਦੀ ਮਾਂ ਇਸ ਗੱਲ ਨੂੰ ਲੈ ਕੇ ਗੁੱਸੇ ‘ਚ ਸੀ ਕਿ ਉਸਨੂੰ ਲੜਕੀ ਕਿਉਂ ਹੋਈ ਹੈ। ਉਨ੍ਹਾਂ ਕਿਹਾ ਕਿ ਉਸ ਨੂੰ ਇੱਕ ਪੁੱਤਰ ਹੋਣਾ ਚਾਹੀਦਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਬੱਚੀ ਨੂੰ ਦੁੱਧ ਵੀ ਨਹੀਂ ਪਿਲਾਉਂਦੀ ਸੀ। ਫਿਲਹਾਲ ਪੁਲਿਸ ਨੇ ਇਸ ਸਬੰਧੀ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਟਨਾ ਨਾਲ ਇਲਾਕੇ ‘ਚ ਸਨਸਨੀ ਫੈਲ ਗਈ ਹੈ।

Today Now News

RELATED ARTICLES
- Advertisment -

POPULAR POSTS