17.1 C
Chandigarh

TODAY NOW NEWS

Thursday, March 19, 2026
HomeBREAKING NEWSਕਰੰਟ ਲੱਗਣ ਨਾਲ ਅੱਧੀ ਦਰਜਨ ਤੋਂ ਵੱਧ ਗਾਵਾਂ ਦੀ ਮੌਤ

ਕਰੰਟ ਲੱਗਣ ਨਾਲ ਅੱਧੀ ਦਰਜਨ ਤੋਂ ਵੱਧ ਗਾਵਾਂ ਦੀ ਮੌਤ

ਹਿੰਦੂ ਸ਼ਕਤੀ ਸੰਗਠਨ ਨੇ ਕੀਤੀ ਕਾਰਵਾਈ ਦੀ ਮੰਗ

ਡੇਰਾਬੱਸੀ : ਡੇਰਾਬੱਸੀ ਦੇ ਨਜ਼ਦੀਕੀ ਪਿੰਡ ਜਵਾਹਰਪੁਰ ਵਿਖੇ ਕਰੰਟ ਲੱਗਣ ਨਾਲ ਅੱਧੀ ਦਰਜਨ ਤੋਂ ਵੱਧ ਗਾਵਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਗਾਵਾਂ ਪਿੰਡ ਦੇ ਮੱਕੀ ਦੇ ਖੇਤਾਂ ਤੋਂ ਕੁਝ ਦੂਰ ਨਾਲ ਲੱਗਦੀ ਨਦੀ ਵਿਚ ਮਰੀਆਂ ਹੋਈਆਂ ਮਿਲੀਆਂ ਹਨ ਜਿਨ੍ਹਾਂ ਨੂੰ ਟਰੈਕਟਰ ਦੇ ਟੋਚਨ ਪਾ ਕੇ ਨਦੀ ‘ਚ ਸੁੱਟਿਆ ਜਾਪਦਾ ਹੈ। ਮ੍ਰਿਤਕ ਮਿਲੀਆਂ ਗਾਵਾਂ ਦੀ ਸੂਚਨਾ ਘੋਲੂ ਮਾਜਰਾ ਦੇ ਵਸਨੀਕ ਰਾਮ ਕਰਨ ਨੇ ਸਮਾਜ ਸੇਵੀ ਸੰਗਠਨਾਂ ਨੂੰ ਦਿੱਤੀ ਜਿਨ੍ਹਾਂ ਪੁਲਿਸ ਨੂੰ ਕਾਰਵਾਈ ਕਰਨ ਲਈ ਸ਼ਿਕਾਇਤ ਦਿੱਤੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਹਿੰਦੂ ਸ਼ਕਤੀ ਸੰਗਠਨ ਦੇ ਪ੍ਰਧਾਨ ਰਵਿੰਦਰ ਵੈਸ਼ਨਵ, ਸ਼ਾਮ ਕੁਮਾਰ ਸਮਾਜ ਸੇਵੀ ਨੇ ਦੱਸਿਆ ਕਿ ਰਾਮ ਕਰਨ ਚੌਧਰੀ ਦੀ ਪਿੰਡ ਜਵਾਹਰਪੁਰ ਨੇੜੇ ਜ਼ਮੀਨ ਪੈਂਦੀ ਹੈ ਜਿੱਥੇ ਉਹ ਆਪਣੀ ਜ਼ਮੀਨ ਵਿੱਚ ਚਾਰਾ ਲੈਣ ਲਈ ਗਿਆ ਸੀ। ਅਚਾਨਕ ਉਸ ਨੂੰ ਗਲੇ-ਸੜੇ ਮਾਸ ਦੀ ਬਦਬੂ ਆਉਣ ਲੱਗੀ। ਉਸ ਨੇ ਅੱਗੇ ਜਾ ਕੇ ਦੇਖਿਆ ਤਾਂ ਤਿੰਨ ਗਾਵਾਂ ਤੇ ਦੋ ਬੱਚੇ ਮਰੇ ਹੋਏ ਪਏ ਸਨ। ਉਨ੍ਹਾਂ ਲੋਕਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਖ਼ਦਸ਼ਾ ਜ਼ਾਹਿਰ ਕੀਤਾ ਕਿ ਕਿ ਮੱਕੀ ਦੇ ਖੇਤ ‘ਚ ਲਗਾਏ ਕਰੰਟ ਨਾਲ ਉਕਤ ਗਾਵਾਂ ਦੀ ਮੌਤ ਹੋਈ ਹੈ ਜਿਨ੍ਹਾਂ ਨੂੰ ਟਰੈਕਟਰ ਦਾ ਟੋਚਨ ਪਾ ਕੇ ਨਦੀ ‘ਚ ਸੁੱਟ ਦਿੱਤਾ ਗਿਆ ਹੈ। ਗਾਵਾਂ ਦੀ ਮੌਤ ਕੁਝ ਦਿਨ ਪਹਿਲਾਂ ਹੋਈ ਜਾਪਦੀ ਹੈ। ਉਨ੍ਹਾਂ ਇਸ ਦੀ ਸ਼ਿਕਾਇਤ ਡੇਰਾਬੱਸੀ ਪੁਲਿਸ ਥਾਣੇ ਵਿਚ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਬੇਜ਼ੁਬਾਨ ਗਾਵਾਂ ਨੂੰ ਕਰੰਟ ਨਾਲ ਮਾਰਨ ਵਾਲੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਬੰਧੀ ਡੇਰਾਬਸੀ ਥਾਣਾ ਮੁਖੀ ਸਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸੂਚਨਾ ਮਿਲਣ ਤੇ ਮੌਕੇ ਦਾ ਦੌਰਾ ਕੀਤਾ ਤਾਂ ਵੇਖਿਆ ਕਿ ਮ੍ਰਿਤਕ ਗਾਵਾਂ ਪਿੰਡ ਨੇੜੇ ਲੰਘਦੀ ਨਦੀ ‘ਚ ਮਰੀਆਂ ਮਿਲੀਆਂ ਹਨ। ਗਾਵਾਂ ਦੀ ਮੌਤ ਕਈ ਦਿਨ ਪਹਿਲਾਂ ਹੋਈ ਹੋਣ ਕਾਰਨ ਉਨ੍ਹਾਂ ਦੇ ਸਰੀਰ ‘ਤੇ ਕੀੜੇ ਚੱਲ ਰਹੇ ਸਨ। ਉਨ੍ਹਾਂ ਕਿਹਾ ਕਿ ਗਾਵਾਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰਨ ਲਈ ਫਿਲਹਾਲ ਪੋਸਟਮਾਰਟਮ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਿਸ ਦੀ ਰਿਪੋਰਟ ਆਉਣ ਮਗਰੋਂ ਅਗਲੀ ਕਾਰਵਾਈ ਕੀਤੀ ਜਾਵੇਗੀ।

Today Now News

RELATED ARTICLES
- Advertisment -

POPULAR POSTS