17.1 C
Chandigarh

TODAY NOW NEWS

Friday, March 20, 2026
HomeBREAKING NEWSਹਿਮਾਚਲ ਦੇ ਕਿੰਨੌਰ 'ਚ ਵੱਡਾ ਹਾਦਸਾ, ਅਚਾਨਕ ਹੋਈ ਲੈਂਡਸਲਾਈਡ, ਵੱਡੇ ਜਾਨੀ ਨੁਕਸਾਨ...

ਹਿਮਾਚਲ ਦੇ ਕਿੰਨੌਰ ‘ਚ ਵੱਡਾ ਹਾਦਸਾ, ਅਚਾਨਕ ਹੋਈ ਲੈਂਡਸਲਾਈਡ, ਵੱਡੇ ਜਾਨੀ ਨੁਕਸਾਨ ਦਾ ਖਦਸ਼ਾ

ਹਿਮਾਚਲ ਪ੍ਰਦੇਸ਼ ਦੇ ਕਿੰਨੌਰ ਵਿੱਚ ਬੁੱਧਵਾਰ ਦੁਪਹਿਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਜ਼ਮੀਨ ਖਿਸਕਣ ਕਾਰਨ ਯਾਤਰੀਆਂ ਨਾਲ ਭਰੀ ਬੱਸ ਮਲਬੇ ਵਿੱਚ ਦੱਬੀ ਗਈ। ਬੱਸ ਤੋਂ ਇਲਾਵਾ ਦੋ ਕਾਰਾਂ ਵੀ ਮਲਬੇ ਹੇਠ ਦੱਬ ਗਈਆਂ ਹਨ।

kinnaur bus car accident

ਇਹ ਹਾਦਸਾ ਕਿੰਨੌਰ ਜ਼ਿਲ੍ਹੇ ਦੇ ਚੌਰਾ ਵਿੱਚ ਮੌਜੂਦ ਰਾਸ਼ਟਰੀ ਰਾਜ ਮਾਰਗ ਉੱਤੇ ਵਾਪਰਿਆ ਹੈ, ਜਿੱਥੇ ਪਹਾੜ ਤੋਂ ਚੱਟਾਨਾਂ ਡਿੱਗ ਗਈਆਂ ਹਨ। ਜਾਣਕਾਰੀ ਅਨੁਸਾਰ ਮਲਬੇ ਹੇਠ 40 ਤੋਂ ਵੱਧ ਲੋਕਾਂ ਦੇ ਫਸੇ ਹੋਣ ਦਾ ਖਦਸ਼ਾ ਹੈ। ਪ੍ਰਸ਼ਾਸਨ ਵੱਲੋਂ ਹੁਣ ਭਾਰਤੀ ਫੌਜ ਅਤੇ ਐਨਡੀਆਰਐਫ ਦੀ ਮਦਦ ਲਈ ਜਾ ਰਹੀ ਹੈ। ਸਥਾਨਕ ਅਧਿਕਾਰੀਆਂ ਅਨੁਸਾਰ ਜੋ ਬੱਸ ਫਸੀ ਹੋਈ ਹੈ ਉਹ ਹਿਮਾਚਲ ਰੋਡਵੇਜ਼ ਦੀ ਹੈ। ਜਿਸ ਵਿੱਚ 40 ਤੋਂ ਵੱਧ ਯਾਤਰੀ ਸਵਾਰ ਹਨ।

kinnaur bus car accident

ਇਹ ਬੱਸ ਕਿੰਨੌਰ ਤੋਂ ਸ਼ਿਮਲਾ ਜਾ ਰਹੀ ਸੀ। ਘਟਨਾ ਤੋਂ ਬਾਅਦ ਅਜੇ ਵੀ ਪਹਾੜ ਤੋਂ ਕੁੱਝ ਪੱਥਰ ਡਿੱਗ ਰਹੇ ਹਨ, ਜਿਸ ਕਾਰਨ ਬਚਾਅ ਕਾਰਜ ਵਿੱਚ ਕੁੱਝ ਮਸੁਕਿਲ ਆ ਰਹੀ ਹੈ। ਬੱਸ ਦੇ ਡ੍ਰਾਈਵਰ ਅਤੇ ਕੰਡਕਟਰ ਨੂੰ ਵੀ ਸੱਟਾਂ ਲੱਗੀਆਂ ਹਨ। ਘਟਨਾ ਵਾਲੀ ਥਾਂ ਤੋਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਉਹ ਕਾਫੀ ਖਤਰਨਾਕ ਹਨ। ਜਾਣਕਾਰੀ ਅਨੁਸਾਰ ਕੁੱਝ ਮਲਬਾ ਪਹਾੜ ਤੋਂ ਡਿੱਗ ਗਿਆ ਸੀ, ਜਿਸ ਤੋਂ ਬਾਅਦ ਉੱਥੋਂ ਲੰਘ ਰਹੇ ਵਾਹਨ ਇਸ ਨਾਲ ਟਕਰਾ ਗਏ। ਇੱਕ ਯਾਤਰੀ ਬੱਸ ਅਤੇ ਕੁੱਝ ਹੋਰ ਵਾਹਨ ਮਲਬੇ ਦੇ ਵਿਚਕਾਰ ਆ ਗਏ ਹਨ।

Today Now News

RELATED ARTICLES
- Advertisment -

POPULAR POSTS