17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਫ਼ੌਜ ਦੀ ਟ੍ਰੇਨਿੰਗ ਚਲਦਿਆਂ ਤਲਾਬ 'ਚ ਡੁੱਬਣ ਨਾਲ ਹੋਈ ਮੋਗਾ ਦੇ ਨੌਜਵਾਨ...

ਫ਼ੌਜ ਦੀ ਟ੍ਰੇਨਿੰਗ ਚਲਦਿਆਂ ਤਲਾਬ ‘ਚ ਡੁੱਬਣ ਨਾਲ ਹੋਈ ਮੋਗਾ ਦੇ ਨੌਜਵਾਨ ਦੀ ਮੌਤ ।

ਪਰਮਿੰਦਰ ਸਿੰਘ ਦੇ ਪਰਿਵਾਰ ਨੂੰ ਅਜਿਹੀ ਘਟਨਾ ਬਾਰੇ ਅਜੇ ਕੋਈ ਗੱਲ ਨਹੀਂ ਦੱਸੀ ਗਈ ।

ਮੋਗਾ/ਧਰਮਕੋਟ (ਹਰਪਾਲ ਸਹਾਰਨ) : ਧਰਮਕੋਟ ਹਲਕੇ ਦੇ ਅਧੀਨ ਪੈਂਦੇ ਪਿੰਡ ਮਹਿਰੋ ਦੇ ਪਰਮਿੰਦਰ ਸਿੰਘ ਦੀ ਝਾਰਖੰਡ ਦੇ ਰਾਮਗੜ੍ਹ ਜ਼ਿਲ੍ਹੇ ਦੇ ਫ਼ੌਜੀ ਸਿਖਲਾਈ ਕੇਂਦਰ ‘ਚ ਸਿੱਖ ਰੈਜੀਮੈਂਟਲ ਸੈਂਟਰ (ਐੱਸਆਰਸੀ) ‘ਚ ਸਿਖਲਾਈ ਦੌਰਾਨ ਤਲਾਬ ‘ਚ ਡੁੱਬਣ ਨਾਲ ਮਾਰਨ ਦੀ ਅਣਸੁਖਾਵੀਂ ਖ਼ਬਰ ਸਾਹਮਣੇ ਆਈ ਹੈ । ਪਰਮਿੰਦਰ ਸਿੰਘ ਪੁੱਤਰ ਗੁਰਸੇਵਕ ਸਿੰਘ 22 ਸਾਲ ਪਿਛਲੇ 4 ਸਾਲ ਪਹਿਲਾਂ ਫੌਜ ‘ਚ ਭਰਤੀ ਹੋਇਆ ਸੀ ਤੇ ਬਾਕਸਿੰਗ ਦਾ ਚੰਗਾ ਖਿਡਾਰੀ ਸੀ। ਇਸ ਸਬੰਧੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਰਮਿੰਦਰ ਸਿੰਘ ਦੇ ਨਾਲ ਤਰਨਤਾਰਨ ਜ਼ਿਲ੍ਹੇ ਦੇ ਕੁੱਲਾ ਪਿੰਡ ਦੇ ਰਹਿਣ ਵਾਲੇ ਜ਼ੋਰਾਵਰ ਸਿੰਘ ਦੀ ਵੀ ਇਸ ਸਿਖਲਾਈ ਦੌਰਾਨ ਮੌਤ ਹੋਈ ਹੈ। ਇਨ੍ਹਾਂ ਦੋਵਾਂ ਨੌਜਵਾਨਾਂ ਦੀ ਹੀ ਉਮਰ 22 ਸਾਲ ਸੀ ਤੇ ਇਹ ਜਵਾਨ ਐੱਸਆਰਸੀ ਸਿੱਖ ਮਿਊਜ਼ੀਅਮ ਨੇੜੇ ਮਾਥੁਰ ਤਲਾਬ ‘ਚ ਸਿਖਲਾਈ ਲੈ ਰਹੇ ਸਨ। ਇਸ ਦੌਰਾਨ ਡੂੰਘੇ ਪਾਣੀ ਤੇ ਦਲਦਲ ‘ਚ ਦੋਵੇਂ ਜਵਾਨ ਬੁਰੀ ਤਰ੍ਹਾਂ ਫਸ ਕੇ ਡੁੱਬ ਗਏ ਸਨ। ਬਾਅਦ ਵਿੱਚ ਦੋਵਾਂ ਦੀਆਂ ਲਾਸ਼ਾਂ ਕੱਢ ਕੇ ਫ਼ੌਜੀ ਹਸਪਤਾਲ ‘ਚ ਲਿਜਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਦੱਸਿਆ ਗਿਆ ਹੈ ਕਿ 9 ਮਹੀਨਿਆਂ ਦੀ ਸਿਖਲਾਈ ਦੌਰਾਨ ਦੋਵੇਂ ਜਵਾਨ ਬਾਕਸਿੰਗ ਤੇ ਤੈਰਾਕੀ ਦੀ ਸਿਖਲਾਈ ਲੈ ਰਹੇ ਸਨ।

ਪਰਮਿੰਦਰ ਸਿੰਘ ਦੇ ਪਰਿਵਾਰ ਨੂੰ ਅਜਿਹੀ ਘਟਨਾ ਬਾਰੇ ਅਜੇ ਕੋਈ ਗੱਲ ਨਹੀਂ ਦੱਸੀ ਗਈ ਪਰ ਉਨ੍ਹਾਂ ਦੇ ਘਰ ਦੇ ਨੇੜੇ ਰਹਿੰਦੇ ਲੋਕਾਂ ਨੂੰ ਸਾਰੀ ਘਟਨਾ ਦਾ ਪਤਾ ਲੱਗ ਗਿਆ ਹੈ ਅਤੇ ਉਨ੍ਹਾਂ ਦੇ ਘਰ ਪਤਾ ਲੈਣ ਵਾਲੇ ਲੋਕਾਂ ਨੂੰ ਰਸਤੇ ‘ਚੋਂ ਹੀ ਮੋੜ ਦਿੱਤਾ ਜਾਂਦਾ ਹੈ। ਮ੍ਰਿਤ ਪਰਮਿੰਦਰ ਸਿੰਘ ਦੀ ਲਾਸ਼ ਕੱਲ੍ਹ ਨੂੰ ਪਿੰਡ ਮਹਿਰੋ ਪਹੁੰਚੇਗੀ । ਘਟਨਾ ਦੀ ਸੂਚਨਾ ਮਿਲਦੇ ਹੀ ਸਾਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ

Today Now News

RELATED ARTICLES
- Advertisment -

POPULAR POSTS