16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੋਗਾ ਪੁਲਿਸ ਨੇ ਸਬਜ਼ੀ ਵਿਕਰੇਤਾ ਦੇ ਕਤਲ ਦਾ ਮਾਮਲਾ 48 ਘੰਟਿਆਂ ਵਿੱਚ...

ਮੋਗਾ ਪੁਲਿਸ ਨੇ ਸਬਜ਼ੀ ਵਿਕਰੇਤਾ ਦੇ ਕਤਲ ਦਾ ਮਾਮਲਾ 48 ਘੰਟਿਆਂ ਵਿੱਚ ਸੁਲਝਾਇਆ

ਮੋਗਾ, 25 ਜੁਲਾਈ (ਹੈੱਪੀ ਢੰਡ) ਸ਼ਹਿਰ ਮੋਗਾ ਵਿੱਚ ਸਬਜ਼ੀ ਵਿਕਰੇਤਾ ਦੇ ਕਤਲ ਦੀ ਹੌਲਨਾਕ ਘਟਨਾ ਦੇ ਮਾਮਲੇ ਨੂੰ ਜ਼ਿਲ੍ਹਾ ਮੋਗਾ ਪੁਲਿਸ ਨੇ 48 ਘੰਟਿਆਂ ਵਿੱਚ ਹੱਲ ਕਰ ਲਿਆ ਹੈ। ਘਟਨਾ ਦੇ ਦੋਸ਼ੀਆਂ ਨੂੰ ਇਸ ਵਾਰਦਾਤ ਵਿਚ ਵਰਤੇ ਗਏ ਹਥਿਆਰ ਅਤੇ ਵਾਹਨ ਸਮੇਤ ਕਾਬੂ ਕੀਤਾ ਗਿਆ ਹੈ।

ਸ੍ਰੀ ਹਰਮਨਬੀਰ ਸਿੰਘ ਗਿੱਲ ਸੀਨੀਅਰ ਪੁਲਿਸ ਕਪਤਾਨ ਨੇ ਦੱਸਿਆ ਕਿ ਮੋਗਾ ਪੁਲਿਸ (ਪੀ ਐਸ ਸਿਟੀ ਸਾਊਥ ਮੋਗਾ) ਨੂੰ ਸੂਚਨਾ ਮਿਲੀ ਸੀ ਕਿ ਇੱਕ ਸਬਜ਼ੀ ਵਿਕਰੇਤਾ ਸੁਖਵਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਗਲੀ ਨੰ 15, ਪ੍ਰੀਤ ਨਗਰ ਮੋਗਾ ਦੀ ਹੱਤਿਆ ਉਸ ਸਮੇਂ ਕੀਤੀ ਗਈ ਜਦੋਂ ਉਹ ਆਪਣੀ ਪਤਨੀ ਅਤੇ ਬੱਚਿਆਂ ਸਮੇਤ ਆਪਣੇ ਘਰ ਸੁੱਤਾ ਪਿਆ ਸੀ। ਇਸ ਸੰਬੰਧੀ ਐਫਆਈਆਰ ਨੰਬਰ 0168 ਡੀ 23/07/2021 ਅ / ਧ 302, 34 ਆਈ ਪੀ ਸੀ ਪੀ ਐਸ. ਸਿਟੀ ਸਾਊਥ ਮੋਗਾ ਵਿਖੇ ਮ੍ਰਿਤਕ ਵਿਅਕਤੀ ਦੇ ਭਰਾ ਭੁਪਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਦੇ ਬਿਆਨ ‘ਤੇ ਦਰਜ ਕੀਤੀ ਗਈ ਸੀ।

ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਹੱਲ ਕਰਨ ਲਈ ਸਾਊਥ ਥਾਣਾ ਸਿਟੀ, ਸੀਆਈਏ ਮੋਗਾ ਅਤੇ ਸਾਈਬਰ ਸੈੱਲ ਮੋਗਾ ਦੀਆਂ ਟੀਮਾਂ ਨੂੰ ਸ਼ਾਮਲ ਕਰਕੇ ਇਕ ਸੰਯੁਕਤ ਜਾਂਚ ਟੀਮ ਬਣਾਈ ਗਈ ਸੀ। ਕੇਸ ਦੀ ਜਾਂਚ ਲਈ ਫੋਰੈਂਸਿਕ ਅਤੇ ਡਿਜੀਟਲ ਸਾਧਨ ਵੀ ਵਰਤੇ ਗਏ ਸਨ। ਜਾਂਚ ਪੜਤਾਲ ਦੌਰਾਨ ਜਾਂਚ ਟੀਮ ਨੇ ਮ੍ਰਿਤਕ ਅਮਨਦੀਪ ਕੌਰ ਦੀ ਪਤਨੀ ਦੁਆਰਾ ਦੱਸੀ ਗਈ ਕਹਾਣੀ ਅਤੇ ਅਪਰਾਧ ਦੇ ਸਥਾਨ’ ਤੇ ਵੇਖੇ ਹਾਲਾਤਾਂ ਵਿਚ ਬਹੁਤ ਸਾਰੇ ਅੰਤਰ ਦੇਖਿਆ।

ਹੱਤਿਆ ਵੇਲੇ ਪਤੀ ਦੇ ਕੋਲ ਸੌਣ ਦੇ ਬਾਵਜੂਦ ਪਤਨੀ ਨੇ ਕਿਹਾ ਕਿ ਉਸਨੂੰ ਘਟਨਾ ਬਾਰੇ ਕੋਈ ਵੀ ਪਤਾ ਨਹੀਂ ਲੱਗਾ ਅਤੇ ਹੋਰ ਕਈ ਪੱਖਾਂ ਨੇ ਪਤਨੀ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਆਂਦਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਵੀ ਪਤਨੀ ਵੱਲ ਹੀ ਇਸ਼ਾਰਾ ਕੀਤਾ ਸੀ। ਪੁੱਛਗਿੱਛ ਕਰਨ ‘ਤੇ ਪਤਨੀ ਨੇ ਆਖਰਕਾਰ ਆਪਣੇ ਜੁਰਮ ਨੂੰ ਮੰਨ ਲਿਆ ਅਤੇ ਅਪਰਾਧ ਵਿੱਚ ਆਪਣੇ ਭਾਈਵਾਲਾਂ ਬਾਰੇ ਵੇਰਵਾ ਦਿੱਤਾ। ਇਸ ਮਾਮਲੇ ਨੂੰ ਸੁਲਝਾਉਣ ਲਈ ਸੀ ਡੀ ਆਰ, ਆਈ ਪੀ ਡੀ ਆਰ ਅਤੇ ਸੀ ਸੀ ਟੀ ਵੀ ਫੁਟੇਜ ਦਾ ਵੀ ਸਹਾਰਾ ਲਿਆ ਗਿਆ।

ਜਾਂਚ ਦੌਰਾਨ ਅਮਨਦੀਪ ਕੌਰ ਨੇ ਖੁਲਾਸਾ ਕੀਤਾ ਕਿ ਉਹ ਸੰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਨੂੰ ਕਰੀਬ 8-9 ਮਹੀਨੇ ਪਹਿਲਾਂ ‘ਓਲਾ ਪਾਰਟੀ’ ਨਾਮਕ ਸੋਸ਼ਲ ਮੀਡੀਆ ਐਪ ਰਾਹੀਂ ਮਿਲੀ ਸੀ। ਜਿਸ ਦੌਰਾਨ ਉਹਨਾਂ ਵਿੱਚ ਪਿਆਰ ਪੈ ਗਿਆ ਅਤੇ ਕਦੇ ਕਦੇ ਮਿਲਣ ਲੱਗੇ। ਲਗਭਗ 2 ਮਹੀਨੇ ਪਹਿਲਾਂ ਉਸਨੇ ਸੰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਅਤੇ ਜਸਬੀਰ ਸਿੰਘ ਪੁੱਤਰ ਗੁਰਮੇਲ ਸਿੰਘ ਨਾਲ ਮਿਲ ਕੇ ਆਪਣੇ ਪਤੀ ਨੂੰ ਖਤਮ ਕਰਨ ਦੀ ਸਾਜਿਸ਼ ਰਚੀ ਸੀ ਤਾਂ ਜੋ ਉਹ ਸੰਦੀਪ ਸਿੰਘ ਨਾਲ ਵਿਆਹ ਕਰਵਾ ਸਕੇ। ਕਤਲ ਦੀ ਰਾਤ ਨੂੰ ਉਸਨੇ ਸੰਦੀਪ ਲਈ ਦਰਵਾਜ਼ਾ ਖੋਲ੍ਹਿਆ ਜਦੋਂਕਿ ਜਸਬੀਰ ਬਾਹਰ ਮੋਟਰਸਾਈਕਲ ‘ਤੇ ਉਡੀਕ ਰਿਹਾ ਸੀ। ਸੰਦੀਪ ਅਤੇ ਅਮਨਦੀਪ ਨੇ ਕੁਹਾੜੀ ਨਾਲ ਉਸਦਾ ਗਲਾ ਵੱਢ ਕੇ ਸੁਖਵਿੰਦਰ ਸਿੰਘ ਦਾ ਕਤਲ ਕਰ ਦਿੱਤਾ। ਸੰਦੀਪ ਅਤੇ ਜਸਬੀਰ ਉਸ ਤੋਂ ਬਾਅਦ ਆਪਣੇ ਮੋਟਰਸਾਈਕਲ ‘ਤੇ ਚਲੇ ਗਏ। ਕੁਝ ਸਮੇਂ ਬਾਅਦ, ਅਮਨਦੀਪ ਕੌਰ ਨੇ ਸ਼ੱਕ ਤੋਂ ਬਚਣ ਲਈ ਇੱਕ ਡਰਾਮਾ ਰਚਣਾ ਸ਼ੁਰੂ ਕੀਤਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਇਸ ਕਤਲ ਬਾਰੇ ਦੱਸਿਆ।

ਪੁਲਿਸ ਨੇ ਕਤਲ ਲਈ ਵਰਤਿਆ ਹਥਿਆਰ (ਕੁਹਾੜੀ), ਵਰਤੇ ਗਏ ਇੱਕ ਬਜਾਜ ਪਲੈਟੀਨਾ ਮੋਟਰਸਾਈਕਲ ਨੰ. ਪੀ ਬੀ 30 ਜੇ 2311 ਅਤੇ ਸਬੂਤ ਵਜੋਂ ਖੂਨ ਦੇ ਦਾਗ਼ ਵਾਲੇ ਕੱਪੜੇ ਬਰਾਮਦ ਕਰ ਲਏ ਹਨ। ਇਸ ਮਾਮਲੇ ਵਿੱਚ ਪੁਲਿਸ ਨੇ ਅਮਨਦੀਪ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਗਲੀ ਨੰਬਰ 15, ਪ੍ਰੀਤ ਨਗਰ ਮੋਗਾ, ਸੰਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਮਿੱਧਾ, ਪੀ.ਐੱਸ. ਕਬਰਵਾਲਾ ਜ਼ਿਲ੍ਹਾ ਮੁਕਤਸਰ, ਜਸਬੀਰ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਮਿੱਧਾ, ਪੀ.ਐੱਸ. ਕਬਰਵਾਲਾ ਜ਼ਿਲ੍ਹਾ ਮੁਕਤਸਰ ਨੂੰ ਗ੍ਰਿਫਤਾਰ ਕਰ ਲਿਆ ਹੈ।

Today Now News

RELATED ARTICLES
- Advertisment -

POPULAR POSTS