
ਮੋਗਾ ਜ਼ਿਲ੍ਹੇ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸੇਖਾ ਕਲਾਂ ਵਿਚ ਗਲਤ ਅਨਸਰ ਛੁਪੇ ਹੋਣ ਦੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੂਚਨਾ ਮਿਲਣ ਤੇ ਜ਼ਿਲ੍ਹਾ ਪੁਲੀਸ ਮੁਖੀ ਹਰਮਨਬੀਰ ਸਿੰਘ ਗਿੱਲ ਦੀ ਅਗਵਾਈ ਵਿੱਚ ਜ਼ਿਲ੍ਹੇ ਦੀ ਸਮੁੱਚੀ ਪੁਲਸ ਫੋਰਸ ਨੇ ਪਿੰਡ ਸੇਖਾ ਕਲਾਂ ਨੂੰ ਅਚਨਚੇਤ ਸੀਲ ਕਰਦਿਆਂ ਪੂਰੇ ਪਿੰਡ ਵਿਚ ਸਰਚ ਅਭਿਆਨ ਚਲਾਇਆ । ਪਿੰਡ ਦੇ ਵੱਖ ਵੱਖ ਰਸਤਿਆਂ ਤੇ ਲੱਗੀ ਭਾਰੀ ਪੁਲੀਸ ਫੋਰਸ ਨੇ ਸਾਰੇ ਰਸਤੇ ਸੀਲ ਕਰਕੇ ਕਿਸੇ ਵਿਅਕਤੀ ਦਾ ਵੀ ਪਿੰਡ ਵਿਚ ਆਉਣਾ ਅਤੇ ਜਾਣਾ ਬੰਦ ਕਰਕੇ ਪੁਲਸ ਪਾਰਟੀਆਂ ਵੱਡੀ ਗਿਣਤੀ ਵਿੱਚ ਸੇਖਾ ਕਲਾਂ ਚ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀਆਂ ਸਨ ਪੁਲਿਸ ਨੇ ਮੀਡੀਆ ਨੂੰ ਕਿਸੇ ਕਿਸਮ ਦੀ ਜਾਣਕਾਰੀ ਦੇਣ ਤੋਂ ਇਨਕਾਰ ਕੀਤਾ ਹੈ।ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਪੁੱਤਰ ਲਛਮਣ ਸਿੰਘ ਨਿਵਾਸੀ ਸੇਖਾ ਕਲਾਂ ਜੋ ਕਿ ਆਪਣੇ ਘਰ ਵਿੱਚ ਮਜ਼ਦੂਰਾਂ ਅਤੇ ਮਿਸਤਰੀ ਨਾਲ ਇਮਾਰਤ ਉਸਾਰੀ ਦਾ ਕੰਮ ਕਰ ਰਹੇ ਸਨ ਤਾਂ ਅਚਾਨਕ ਪੁਲਸ ਨੇ ਸ਼ੱਕ ਦੇ ਆਧਾਰ ਤੇ ਘਰ ਦੀ ਘੇਰਾਬੰਦੀ ਕੀਤੀਅਤੇ ਉਸਾਰੀ ਦਾ ਕੰਮ ਕਰ ਰਹੇ ਰਾਜ ਮਿਸਤਰੀ ਮਜ਼ਦੂਰ ਘਰ ਦੇ ਮਾਲਕ ਗਗਨਦੀਪ ਸਿੰਘ ਦੇ ਪਿਤਾ ਲਛਮਣ ਸਿੰਘ ਨੂੰ ਪੁੱਛ ਪਡ਼ਤਾਲ ਲਈ ਆਪਣੇ ਨਾਲ ਲੈ ਗਏ । ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਸਰਚ ਆਪ੍ਰੇਸ਼ਨ ਚੰਡੀਗਡ਼੍ਹ ਪੁਲਸ ਦੀ ਸਪੈਸ਼ਲ ਟੀਮ ਅਤੇ ਜ਼ਿਲ੍ਹਾ ਮੋਗਾ ਦੀ ਪੁਲਸ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ



