17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੋਗਾ ਦੇ ਪਿੰਡ ਬੁੱਕਣ ਵਾਲਾ ਵਿਖੇ ਗੁਰਦੁਆਰਾ ਸਾਹਿਬ ਵਿੱਚ ਰੱਖੇ ਗਏ...

ਮੋਗਾ ਦੇ ਪਿੰਡ ਬੁੱਕਣ ਵਾਲਾ ਵਿਖੇ ਗੁਰਦੁਆਰਾ ਸਾਹਿਬ ਵਿੱਚ ਰੱਖੇ ਗਏ ਇਕੱਠ ਨੂੰ ਦੀਪ ਸਿੱਧੂ ਨੇ ਕੀਤਾ ਸੰਬੋਧਿਤ

ਪੰਜਾਬ ਦਾ ਕਿਸਾਨ ਆਪਣੇ ਭਵਿੱਖ ਤੇ ਹੋਂਦ ਦੀ ਲੜਾਈ ਲੜ ਰਿਹਾ ਹੈ, ਕਿਸਾਨ ਆਗੂਆਂ ਨੇ ਦਿਸ਼ਾਹੀਣ ਕਰ ਦਿੱਤਾ

ਮੋਗਾ (ਹੈਪੀ – ਹਰਪਾਲ) : ਤਿੰਨੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਪੰਜਾਬ ਦਾ ਭਵਿੱਖ ਤੈਅ ਕਰਨ ਲਈ ਲਈ ਦਿੱਲੀ ਦੇ ਵੱਖ ਵੱਖ ਬਾਰਡਰਾਂ ਤੇ ਕਿਸਾਨਾਂ ਵੱਲੋਂ ਵਿੱਢੇ ਗਏ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਤਹਿਤ ਅੱਜ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਕਣ ਵਾਲਾ ਵਿਖੇ ਗੁਰਦੁਆਰਾ ਸਾਹਿਬ ਵਿਚ ਰੱਖੇ ਗਏ ਇਕੱਠ ਨੂੰ ਸੰਬੋਧਨ ਕਰਦਿਆਂ ਦੀਪ ਸਿੱਧੂ ਨੇ ਕਿਹਾ ਕਿ ਪੰਜਾਬ ਦਾ ਕਿਸਾਨ ਆਪਣੇ ਭਵਿੱਖ ਤੇ ਹੋਂਦ ਦੀ ਲੜਾਈ ਲੜ ਰਿਹਾ ਹੈ ਜਿਹੜਾ ਸੰਘਰਸ਼ ਅਸੀਂ ਦੋ ਤਿੰਨ ਦਿਨਾਂ ਵਿੱਚ ਜਿੱਤ ਸਕਦੇ ਸੀ ਇਸ ਸੰਘਰਸ਼ ਨੂੰ ਸਾਡੇ ਕਿਸਾਨ ਆਗੂਆਂ ਨੇ ਦਿਸ਼ਾਹੀਣ ਕਰ ਦਿੱਤਾ 26 ਜਨਵਰੀ ਨੂੰ ਲੋਕਾਂ ਦੇ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਿਸ ਕਾਰਨ ਕਿਸਾਨ ਆਗੂਆਂ ਦਾ ਏਕਾ ਖੇਰੂੰ ਖੇਰੂੰ ਹੋ ਗਿਆ ਤੇ ਕਿਸਾਨ ਆਗੂਆਂ ਨੇ ਮੇਰੇ ਤੇ ਲੱਖੇ ਸਧਾਣੇ ਦੇ ਮਾਮਲੇ ਵਿਚ ਪੱਲਾ ਝਾੜਦਿਆਂ ਸੰਘਰਸ਼ ਦੇ ਗ਼ੱਦਾਰ ਦਾ ਤਗਮਾ ਸਾਡੇ ਗਲੀ ਪਾ ਦਿੱਤਾ ਪਰ ਮੈਂ ਅੱਜ ਵੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਹਾਂ ਤੇ ਇਸ ਖੱਪੇ ਨੂੰ ਪੂਰਨ ਲਈ ਮੈਂ ਸਮੁੱਚੇ ਪੰਜਾਬ ਦੇ ਘਰ ਘਰ ਜਾ ਕੇ ਲੋਕਾਂ ਨੂੰ ਲਾਮਬੰਦ ਕਰਕੇ ਸੰਘਰਸ਼ ਨਾਲ ਜੋਡ਼ਾਂਗਾ ਤੇ ਅਸੀਂ ਜਿੱਤ ਪ੍ਰਾਪਤ ਕਰਕੇ ਹੀ ਘਰੀਂ ਪਰਤਾਂਗੇ, ਸਮਾਗਮ ਦੇ ਅੰਤ ਵਿਚ ਪਿੰਡ ਬੁੱਕਣਵਾਲਾ ਦੇ ਪ੍ਰਬੰਧਕਾਂ, ਗੁਰੂ ਘਰ ਦੇ ਗ੍ਰੰਥੀ ਸਿੰਘ ਅਤੇ ਪਿੰਡ ਦੁਨੇਕੇ ਦੀ ਸੰਗਤ ਵੱਲੋਂ ਦੀਪ ਸਿੱਧੂ ਦਾ ਸਿਰੋਪਾ ਪਾ ਕੇ ਸਨਮਾਨ ਕੀਤਾ ਗਿਆ

Today Now News

RELATED ARTICLES
- Advertisment -

POPULAR POSTS