16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੋਗਾ : ਕਿਸਾਨ ਰੋਸ ਪ੍ਰਦਰਸ਼ਨ ਦਿਵਸ ਦੀ ਹਮਾਇਤ ਵਿੱਚ ਜਨਤਕ ਜੱਥੇਬੰਦੀਆਂ ਵੱਲੋਂ...

ਮੋਗਾ : ਕਿਸਾਨ ਰੋਸ ਪ੍ਰਦਰਸ਼ਨ ਦਿਵਸ ਦੀ ਹਮਾਇਤ ਵਿੱਚ ਜਨਤਕ ਜੱਥੇਬੰਦੀਆਂ ਵੱਲੋਂ ਸ਼ਹਿਰ ਚ ਭਰਵੀਂ ਰੈਲੀ

ਕੇਂਦਰ ਸਰਕਾਰ ਦਾ ਪੁਤਲਾ ਫੂਕਿਆ: ਮੁਲਾਜ਼ਮ, ਪੈਨਸ਼ਨਰ ਅਤੇ ਸਮਾਜਿਕ ਸੰਸਥਾਵਾਂ ਨੇ ਕੀਤੀ ਸ਼ਮੂਲੀਅਤ

ਮੋਗਾ (ਹੈਪੀ-ਹਰਪਾਲ) : ਸੰਯੁਕਤ ਕਿਸਾਨ ਮੋਰਚੇ ਵੱਲੋਂ ਮੁਲਕ ਪੱਧਰ ਤੇ ਮਨਾਏ ਜਾ ਰਹੇ ਕਿਸਾਨ ਰੋਸ ਪ੍ਰਦਰਸ਼ਨ ਦਿਵਸ ਦੀ ਡਟਵੀਂ ਹਮਾਇਤ ਕਰਦੇ ਹੋਏ, ਕੇਂਦਰ ਦੀ ਭਾਜਪਾ ਹਕੂਮਤ ਵੱਲੋਂ ਕਿਸਾਨਾਂ ਦੀਆਂ ਹੱਕੀ ਮੰਗਾਂ ਪ੍ਰਤੀ ਧਾਰਨ ਕੀਤੇ ਅੜੀਅਲ ਰਵੱਈਏ ਖਿਲਾਫ ਅੱਜ ਨੇਚਰ ਪਾਰਕ ਮੋਗਾ ਵਿਖੇ ਸ਼ਹਿਰ ਦੀਆਂ ਵੱਖ ਵੱਖ ਜਨਤਕ ਜੱਥੇਬਦੀਆਂ ਜਿਵੇਂ ਕਿਸਾਨ ਸਹਾਇਤਾ ਸੰਘਰਸ਼ ਕਮੇਟੀ, ਪੰਜਾਬ ਅਤੇ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ, ਡੀ.ਟੀ.ਐਫ., ਰਿਟਾਇਰਡ ਪੰਜਾਬ ਪੁਲਿਸ ਮੁਲਾਜ਼ਮ ਵੈਲਫੇਅਰ ਐਸੋਸੀਏਸ਼ਨ, ਰਿਟਾਇਰਡ ਰੈਵੇਨਿਊ ਪਟਵਾਰੀ ਅਤੇ ਕਾਨੂੰਗੋ ਵੈਲਫੇਅਰ ਐਸੋਸੀਏਸ਼ਨ, ਦਸ਼ਮੇਸ਼ ਪਾਰਕ ਕਲੱਬ ਅਤੇ ਹੋਰ ਸਮਾਜਿਕ ਸੰਸਥਾਵਾਂ ਨੇ ਕਾਲੇ ਝੰਡਿਆਂ ਸਮੇਤ ਭਰਵੀਂ ਰੋਸ ਰੇਲੀ ਕੀਤੀ । ਇਸ ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਜਨਤਕ ਜੱਥੇਬਦੀਆਂ ਦੇ ਆਗੂਆਂ ਸੁਰਿੰਦਰ ਸਿੰਘ ਮੋਗਾ, ਜਗਦੀਸ਼ ਸਿੰਘ ਚਾਹਲ, ਐਡਵੋਕੇਟ ਹਰਜੀਤ ਸਿੰਘ ਨਿਧਾਂਵਾਲਾ, ਮਹਿੰਦਰ ਪਾਲ ਲੂੰਬਾ, ਕੁਲਬੀਰ ਸਿੰਘ ਢਿੱਲੋਂ, ਪ੍ਰੇਮ ਕੁਮਾਰ, ਦਿਗਵਿਜੇ ਪਾਲ ਸ਼ਰਮਾ, ਬਲਵਿੰਦਰ ਸਿੰਘ ਰੋਡੇ, ਸੁਖਦੇਵ ਸਿੰਘ ਬਰਾੜ, ਰਾਜਿੰਦਰ ਸਿੰਘ ਰਿਆੜ, ਜੰਗੀਰ ਸਿੰਘ ਖੋਖਰ, ਸਰਬਜੀਤ ਸਿੰਘ, ਭਵਨਦੀਪ ਪੁਰਬਾ, ਕੇਵਲ ਸਿੰਘ, ਸੁਖਮੰਦਰ ਸਿੰਘ ਗੱਜਣਵਾਲਾ ਨੇ ਕਿਹਾ ਕਿ ਤਿੰਨੋਂ ਕਾਲੇ ਖੇਤੀ ਕਨੂੰਨਾਂ ਨੂੰ ਰੱਦ ਕਰਨ, 23 ਪ੍ਰਮੁੱਖ ਫਸਲਾਂ ਤੇ ਐਮ.ਐਸ.ਪੀ. ਦੀ ਗਰੰਟੀ ਦੇਣ, ਨਵੀਂ ਸਿੱਖਿਆ ਨੀਤੀ 2020 ਅਤੇ ਬਿਜ਼ਲੀ ਸੋਧ ਬਿੱਲ 2020 ਰੱਦ ਕਰਵਾਉਣ ਲਈ ਕਿਸਾਨ ਪਿਛਲੇ ਛੇ ਮਹੀਨੇ ਤੋਂ ਦਿੱਲੀ ਬਾਰਡਰ ਤੇ ਅੱਤ ਦੀ ਸਰਦੀ ਅਤੇ ਗਰਮੀ, ਮੀਂਹ, ਝੱਖੜ ਅਤੇ ਤੂਫਾਨਾਂ ਦਾ ਦਲੇਰੀ ਨਾਲ ਮੁਕਾਬਲਾ ਕਰਦੇ ਹੋਏ ਸੰਘਰਸ਼ ਦੇ ਰਾਹ ਤੇ ਅਡੋਲ ਡਟੇ ਹੋਏ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ, ਜੋ ਪਹਿਲਾਂ ਕਿਸਾਨਾਂ ਤੋਂ ਇੱਕ ਫੋਨ ਕਾਲ ਦੀ ਦੂਰੀ ਤੇ ਹੋਣ ਦਾ ਭਰਮ ਪੈਦਾ ਕਰ ਰਹੇ ਸਨ, ਹੁਣ ਕਿਸਾਨਾਂ ਵੱਲੋਂ ਗੱਲਬਾਤ ਦਾ ਸੱਦਾ ਦੇਣ ਦੇ ਬਾਵਜੂਦ ਸਾਜ਼ਿਸ਼ੀ ਚੁੱਪ ਧਾਰੀ ਬੈਠੇ ਹਨ, ਅਤੇ ਇਹ ਚੁੱਪ ਲੋਕ ਮਨਾਂ ਵਿੱਚ ਸਰਕਾਰਾਂ ਪ੍ਰਤੀ ਰੋਹ ਪੈਦਾ ਕਰ ਰਹੀ ਹੈ। ਜਨਤਕ ਜੱਥੇਬੰਦੀਆਂ ਦੇ ਉਕਤ ਆਗੂਆਂ ਨੇ ਭਵਿੱਖ ਵਿੱਚ ਵੀ ਮੰਗਾ ਮੰਨੇ ਜਾਣ ਤੱਕ ਮੌਜੂਦਾ ਕਿਸਾਨ ਸੰਘਰਸ਼ ਦੀ ਡਟਵੀਂ ਹਮਾਇਤ ਜਾਰੀ ਰੱਖਣ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਲੜਾਈ ਹਰ ਉਸ ਇਨਸਾਨ ਦੀ ਹੈ, ਜਿਸ ਨੂੰ ਪੇਟ ਲੱਗਾ ਹੈ ਤੇ ਉਸ ਨੂੰ ਦੋਨੋਂ ਵੇਲੇ ਭੁੱਖ ਲੱਗਦੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਅੱਜ ਮਹਾਂਮਾਰੀ ਦੇ ਦੌਰ ਵਿੱਚ ਜੋ ਵਸਤਾਂ ਕਾਰਪੋਰੇਟ ਘਰਾਣਿਆਂ ਦੇ ਹੱਥਾਂ ਵਿੱਚ ਹਨ, ਉਹਨਾਂ ਦੀ ਕਾਲਾ ਬਜਾਰੀ ਹੋ ਰਹੀ ਹੈ, ਉਸੇ ਤਰ੍ਹਾਂ ਜੇ ਅੰਨ ਜੇਕਰ ਇਹਨਾਂ ਹੱਥਾਂ ਵਿੱਚ ਚਲਾ ਗਿਆ ਤਾਂ ਲੋਕ ਭੁੱਖ ਨਾਲ ਕਰਨਗੇ । Çਂੲਸ ਮੌਕੇ ਹਾਜਰ ਜੱਥੇਬਦੀਆਂ ਵੱਲੋਂ ਸਥਾਨਕ ਲੋਕ ਕਵੀ ਮਹਿੰਦਰ ਸਾਥੀ ਦੀ ਸਦੀਵੀ ਵਿਛੋੜੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਕੋਵਿਡ ਦੀ ਆੜ ਹੇਠ ਹੱਕਾਂ ਦੀ ਲੜਾਈ ਲੜ ਰਹੇ ਜੁਝਾਰੂ ਮਲਾਜ਼ਮ ਆਗੂ ਰਾਜਿੰਦਰ ਸਿੰਘ ਰਿਆੜ ਅਤੇ ਹੋਰਾਂ ਤੇ ਦਰਜ ਕੀਤੇ ਗਏ ਪਰਚਿਆਂ ਦੀ ਨਿਖੇਧੀ ਕਰਦਿਆਂ ਉਹਨਾ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਅਤੇ ਨਾ ਕਰਨ ਦੀ ਸੂਰਤ ਵਿੱਚ ਤਿੱਖਾ ਸੰਘਰਸ਼ ਵਿੱਢਣ ਦਾ ਐਲਾਨ ਕੀਤਾ । ਨੇਚਰ ਪਾਰਕ ਮੋਗਾ ਵਿੱਚ ਭਰਵੀਂ ਰੋਸ ਰੈਲੀ ਕਰਨ ਉਪਰੰਤ ਜੱਥੇਬੰਦੀਆ ਵੱਲੋਂ ਸ਼ਹਿਰ ਦੇ ਮੇਨ ਬਜਾਰ ਵਿੱਚ ਨਰਿੰਦਰ ਮੋਦੀ ਅਤੇ ਨਰਿੰਦਰ ਤੋਮਰ ਦੇ ਪੁਤਲੇ ਸਮੇਤ ਮਾਰਚ ਕੀਤਾ ਅਤੇ ਮੇਨ ਚੌਂਕ ਮੋਗਾ ਵਿਖੇ ਪਹੁੰਚ ਕੇ ਪੁਤਲਾ ਜਲਾਇਆ । ਇੱਥੈ ਪਹਿਲਾਂ ਹੀ ਮੇਨ ਚੌਂਕ ਕਿਸਾਨ ਸੰਘਰਸ਼ ਕਮੇਟੀ ਵੱਲੋਂ ਡਾ. ਕੁਲਦੀਪ ਸਿੰਘ ਗਿੱਲ ਦੀ ਅਗਵਾਈ ਵਿੱਚ ਕਾਲੇ ਝੰਡਿਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ, ਜਿਸ ਨੂੰ ਡਾ. ਕੁਲਦੀਪ ਸਿੰਘ ਗਿੱਲ, ਜਸਲੀਨ ਕੌਰ ਸੰਘਾ, ਰਾਜ ਸਿੰਘ ਸੰਘਾ, ਰਸ਼ਪਾਲ ਸਿੰਘ ਪਟਵਾਰੀ, ਰਿੰਪੀ ਗ੍ਰੇਵਾਲ, ਨਿਰਮਲਜੀਤ ਸਿੰਘ, ਗੁਲਜਾਰ ਸਿੰਘ ਘੱਲਕਲਾਂ, ਸੁਰਿੰਦਰ ਸਿੰਘ ਲਾਡੀ, ਕੁਲਦੀਪ ਸਿੰਘ ਮਾਣਕ, ਮਨਪ੍ਰੀਤ ਸਿੰਘ, ਨਰਜੀਤ ਕੌਰ ਅਤੇ ਜੋਗਿੰਦਰ ਸਿੰਘ ਸੰਘਾ ਆਦਿ ਨੇ ਸੰਬੋਧਨ ਕਰਦਿਆਂ ਕੇਂਦਰ ਸਰਕਾਰ ਨੂੰ ਰੱਜ ਕੇ ਲਤਾੜਿਆ ਅਤੇ ਅੰਤਿਮ ਦਮ ਤੱਕ ਕਿਸਾਨ ਸੰਘਰਸ਼ ਦਾ ਸਾਥ ਦੇਣ ਦਾ ਪ੍ਰਣ ਕੀਤਾ ।

Today Now News

RELATED ARTICLES
- Advertisment -

POPULAR POSTS