ਆਕਸੀਜਨ ਸਿਲੰਡਰ ਚੈੱਕ ਕਰਨ ਲੱਗੇ ਵਾਪਰਿਆ ਹਾਦਸਾ, ਹਾਦਸੇ ਵਿੱਚ ਕੋਲ ਖੜੇ ਦੋ ਹੋਰ ਵੀ ਗੰਭੀਰ ਜ਼ਖਮੀ

ਮੋਗਾ (ਹੈਪੀ-ਹਰਪਾਲ ) : ਮੋਗਾ ਦੇ ਪਿੰਡ ਕੋਕਰੀ ਬੇਨੀਹਾਲ ਵਿਚ ਇਕ ਨਿੱਜੀ ਐਂਬੂਲੈਂਸ ਚਲਾਕ ਕੋਰੋਨਾ ਮਰੀਜ਼ ਨੂੰ ਉਸ ਦੇ ਘਰ ਛੱਡਣ ਗਿਆ ਤਾਂ ਪਰਿਵਾਰ ਵਾਲਿਆਂ ਨੇ ਆਕਸੀਜਨ ਸਿਲੰਡਰ ਚੈੱਕ ਕਰਨ ਲਈ ਕਿਹਾ। ਇਸ ਦੌਰਾਨ ਆਕਸੀਜਨ ਸਿਲੰਡਰ ਫੱਟ ਗਿਆ ਅਤੇ ਐਂਬੂਲੈਂਸ ਡਰਾਈਵਰ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਹਸਪਤਾਲ ’ਚ ਇਲਾਜ ਦੌਰਾਨ ਡਰਾਈਵਰ ਦੀ ਮੌਤ ਹੋ ਗਈ। ਜਦ ਕਿ ਬਾਕੀ ਦੋ ਗੰਭੀਰ ਜ਼ਖ਼ਮੀ ਅਤੇ ਜੇਰੇ ਇਲਾਜ ਹਨ। ਸੂਚਨਾ ਮਿਲਣ ’ਤੇ ਮੌਕੇ ’ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਉਸ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜਿਆ।






