ਬੁਜੁਰਗ ਵਿਅਕਤੀ ਦੀ ਲੱਤ ‘ਤੇ ਕਈ ਦਿਨਾਂ ਤੋਂ ਨਹੀਂ ਕੀਤੀ ਗਈ ਪੱਟੀ ਅਤੇ ਜਖਮਾਂ ਉੱਤੇ ਚੱਲ ਰਹੇ ਸਨ ਕੀੜੇ ।

ਮੋਗਾ (ਹਰਪਾਲ ਸਹਾਰਨ) : ਪੰਜਾਬ ਸਰਕਾਰ ਵੱਲੋਂ ਕੀਤੇ ਜਾਂਦੇ ਵੱਡੇ-ਵੱਡੇ ਦਾਅਵਿਆਂ ਦੀ ਅੱਜ ਉਸ ਸਮੇਂ ਫੂਕ ਨਿਕਲਦੀ ਨਜ਼ਰ ਆਈ, ਜਦੋ ਸਾਡੀ ਟੀਮ ਨੇ ਮੋਗਾ ਦੇ ਸਰਕਾਰੀ ਹਸਪਤਾਲ ਦਾ ਜਾਇਜ਼ਾ ਲਿਆ। ਡੇਂਗੂ ਵਾਰਡ ‘ਚ ਦਾਖਲ ਇੱਕ ਮਰੀਜ਼ ਨੇ ਦੱਸਿਆ ਕਿ ਇਥੇ ਕਿਸੇ ਤਰਾਂ ਦਾ ਕੋਈ ਪ੍ਰਬੰਧ ਨਹੀਂ ਹੈ ਤੇ ਸਫਾਈ ਦਾ ਵੀ ਬਿਲਕੁਲ ਧਿਆਨ ਨਹੀਂ ਰੱਖਿਆ ਜਾਂਦਾ। ਉਹਨਾਂ ਇਹ ਵੀ ਕਿਹਾ ਸਾਨੂੰ ਪਾਣੀ ਪੀਣ ਲਈ ਘਰ ਤੋਂ ਲਿਆਉਣਾ ਪੈਂਦਾ ਹੈ।
ਸਭ ਤੋਂ ਹੈਰਾਨੀ ਦੀ ਗੱਲ ਜਦੋ ਸਾੜੀ ਟੀਮ ਨੇ ਆਪਣੇ ਕੈਮਰੇ ‘ਚ ਕੈਦ ਕੀਤੀ , ਜਦੋ ਅਰਥੋਂ ਵਾਰਡ ‘ਚ ਇੱਕ ਕਮਰੇ ‘ਚ ਦੋ ਮਰੀਜ਼ ਦਾਖਲ ਹਨ। ਜਿਨ੍ਹਾਂ ਦੇ ਹਾਲਾਤ ਬੇਹੱਦ ਹੀ ਦਰਦਨਾਕ ਨਜ਼ਰ ਆਏ। ਦੋ ਮਰੀਜ਼ ਵਿੱਚ ਇਕੋ ਬੈੱਡ ਹੇਠ ਪਏ ਨਜ਼ਰ ਆਏ, ਜਿਨ੍ਹਾਂ ਦੇ ਜਖ਼ਮਾਂ ‘ਤੇ ਕੀੜੇ ਤੁਰਦੇ ਨਜ਼ਰ ਆਏ। ਜਦਕਿ ਦੂਜਾ ਮਰੀਜ਼ ਦਾ ਵੀ ਬਗੈਰ ਕੱਪੜਾ ਉੱਤੇਰੇ ਬੈੱਡ ‘ਤੇ ਪਿਆ ਜਿੱਥੇ ਕੋਈ ਸਫਾਈ ਨਜ਼ਰ ਨਹੀ ਆਈ।
ਉਧਰ ਜਦੋਂ ਮੋਗਾ ਦੇ ਐਸ.ਐਮ.ਓ. ਤੋਂ ਇਸ ਬਾਰੇ ਵਿੱਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਦੋਵੇਂ ਮਰੀਜ਼ਾਂ ਦਾ ਕੋਈ ਕਾਂਟੇਕਟ ਨਹੀਂ ਹੈ। ਅਸੀਂ ਪੁਲਿਸ ਸਮਾਜ ਸੇਵੀ ਸੰਸਥਾ ਨੂੰ ਵੀ ਜਾਣਕਾਰੀ ਦਿੱਤੀ ਹੈ ਤੇ ਉਹਨਾਂ ਦਾ ਖਿਆਲ ਰੱਖਿਆ ਜਾ ਰਿਹਾ ਹੈ। ਉਥੇ ਹੀ ਦੂਜੇ ਪਾਸੇ ਜਿਸ ਵਿਅਕਤੀ ਦੇ ਲੱਤ ਉੱਤੇ ਕੀੜੇ ਚੱਲ ਰਹੇ ਸਨ ਉਸਦੇ ਬਾਰੇ ਵਿੱਚ ਪੁੱਛਿਆ ਗਿਆ ਤਾਂ ਐਸ.ਐਮ.ਓ. ਨੇ ਇਹ ਕਹਿ ਦਿੱਤਾ ਕਿ ਬੁਜੁਰਗ ਵਿਅਕਤੀ ਦਾ ਕੋਈ ਵੀ ਵਾਰਿਸ ਨਹੀਂ ਹੈ ਅਤੇ ਇੱਥੇ ਤੱਕ ਕਿ ਉਸਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਜਿਸਦੇ ਕਾਰਨ ਉਹ ਆਪਣੇ ਆਪ ਹੇਠਾਂ ਆ ਕੇ ਬੈਠ ਜਾਂਦਾ ਹੈ ।




