16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮੋਗਾ ਦਾ ਸਿਵਲ ਹਸਪਤਾਲ ਪਹਿਲਾਂ ਵਾਂਗ ਇੱਕ ਵਾਰ ਫਿਰ ਸੁਰਖੀਆਂ ਵਿੱਚ ।  

ਮੋਗਾ ਦਾ ਸਿਵਲ ਹਸਪਤਾਲ ਪਹਿਲਾਂ ਵਾਂਗ ਇੱਕ ਵਾਰ ਫਿਰ ਸੁਰਖੀਆਂ ਵਿੱਚ ।  

ਇੱਕ ਗਰਭਵਤੀ ਮਹਿਲਾ ਨੇ ਹਸਪਤਾਲ ਦੀ ਪਾਰਕਿੰਗ ‘ਚ ਹੀ, ਫਰਸ਼ ਉੱਤੇ ਬੱਚੀ ਨੂੰ ਦਿੱਤਾ ਜਨਮ । 

ਜਾਣਕਾਰੀ ਦਿੰਦੇ ਹੋਏ ਮਹਿਲਾ ਦੇ ਪਰਿਜਨ ਅਤੇ ਫ਼ਰਸ਼ ਦੇ ਡੁੱਲਿਆ ਖੂਨ ਚੱਟਦਾ ਇੱਕ ਅਵਾਰਾ ਕੁੱਤਾ

ਮੋਗਾ (ਹਰਪਾਲ ਸਹਾਰਨ) : ਸਾਡੇ ਸਰਕਾਰੀ ਹਸਪਤਾਲ ਦੇ ਪ੍ਰਬੰਧ ਅਤੇ ਹਰ ਚੀਜ਼ ਦੀ ਦੁਰੁਸਤਗੀ ਦੇ ਦਾਅਵੇ ਕਰਦਾ ਪ੍ਰਸ਼ਾਸਨ ਥੱਕਦਾ ਨਹੀਂ ਹੈ । ਪਰ ਲੋੜ ਪੈਣ ‘ਤੇ ਇਹੀ ਪ੍ਰਸ਼ਾਸਨ ਨੂੰ ਸਵਾਲਾਂ ਦੇ ਜਵਾਬ ਨਹੀਂ ਔੜਦੇ । ਦਰਅਸਲ ਇਹ ਸਵਾਲ ਮੋਗਾ ਦੇ ਸਿਵਲ ਹਸਪਤਾਲ ‘ਤੇ ਉੱਠੇ । ਹਸਪਤਾਲ ਉਸ ਵੇਲੇ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਿਆ ਜਦੋਂ ਇੱਕ ਗਰਭਵਤੀ ਮਹਿਲਾ ਨੇ ਹਸਪਤਾਲ ਦੀ ਪਾਰਕਿੰਗ ‘ਚ ਹੀ, ਫਰਸ਼ ਉੱਤੇ ਬੱਚੀ ਨੂੰ ਜਨਮ ਦੇ ਦਿੱਤਾ ।  

ਜਾਣਕਾਰੀ ਦਿੰਦੇ ਹੋਏ ਗਰਭਵਤੀ ਔਰਤ ਦੇ ਭਰਾ ਅਤੇ ਪਤੀ ਨੇ ਦੱਸਿਆ ਕਿ ਇੱਕ ਪਾਸੇ ਤਾਂ ਜਿੱਥੇ ਪੰਜਾਬ ਸਰਕਾਰ ਵੱਡੇ-ਵੱਡੇ ਨਾਅਰੇ ਦਿੰਦੀ ਹੈ ਤਾਂ ਉੱਥੇ ਹੀ ਦੂਜੇ ਪਾਸੇ ਇੱਕ ਦਲਿਤ ਪਰਿਵਾਰ ਨਾਲ ਸਬੰਧਿਤ ਗਰਭਵਤੀ ਨੂੰ ਹਸਪਤਾਲ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਮਦਦ ਨਹੀਂ ਕੀਤੀ ਗਈ।  ਪਰਿਵਾਰ ਮੁਤਾਬਕ ਸਵੇਰੇ 5:00 ਵਜੇ  ਦੇ ਕਰੀਬ ਉਹ ਹਸਪਤਾਲ ਪਹੁੰਚੇ ਪਰ ਡਾਕਟਰਾਂ ਨੇ ਕਿਹਾ ਕਿ ਉਕਤ ਮਹਿਲਾ ਵਿਚ ਖੂਨ ਦੀ ਕਮੀ ਹੈ ਜਿਸ ਕਰਕੇ ਉਸਦੀ ਪ੍ਰਸੂਤੀ ਮੋਗਾ ਹਸਪਤਾਲ ਵਿੱਚ ਨਹੀਂ ਹੋ ਸਕਦੀ ਇਸਦੇ ਚਲਦਿਆਂ ਮਰੀਜ਼ ਨੂੰ ਫਰੀਦਕੋਟ ਰੈਫ਼ਰ ਕਰ ਦਿੱਤਾ । ਪਰ ਹਾਲਾਤ ਖ਼ਰਾਬ ਹੋਣ ਕਰਕੇ ਮਹਿਲਾ ਨੇ ਹਸਪਤਾਲ ਦੀ ਪਾਰਕਿੰਗ ‘ਚ ਹੀ, ਫਰਸ਼ ਉੱਤੇ ਬੱਚੀ ਨੂੰ ਜਨਮ ਦੇ ਦਿੱਤਾ । ਉਨ੍ਹਾਂ ਨੇ ਕਿਹਾ ਕਿ ਫਰਸ਼ ਉੱਤੇ ਡਿੱਗਿਆ ਲਹੂ ਵੀ ਉੱਥੇ ਮੌਜੂਦ ਕੁੱਤਿਆਂ ਨੇ ਚੱਟ ਦਿੱਤਾ।  

Today Now News

RELATED ARTICLES
- Advertisment -

POPULAR POSTS