16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਦਿਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਸਾਬਕਾ ਫੌਜੀਆ ਦਾ ਮਹਿਗਾਈ ਭੱਤਾ ਬਹਾਲ ਕਰੇ...

ਦਿਵਾਲੀ ਤੋਂ ਪਹਿਲਾਂ ਮੋਦੀ ਸਰਕਾਰ ਸਾਬਕਾ ਫੌਜੀਆ ਦਾ ਮਹਿਗਾਈ ਭੱਤਾ ਬਹਾਲ ਕਰੇ : ਇੰਜ ਸਿੱਧੂ

ਇਕ ਜੁਲਾਈ 19 ਤੋ ਦੇਣ ਵਾਲੇ ਮਹਿਗਾਈ ਭੱਤੇ ਨੂੰ ਮਾਰਚ ਵਿਚ ਦੇਣਾ ਸੀ ਜਿਸ ਨੂੰ 30 ਜੂਨ 21 ਤਕ ਮੁਲਤਵੀ ਕਰ ਦਿੱਤਾ ਸੀ

ਬਰਨਾਲਾ (ਕਰਨਪਰੀਤ ਧੰਦਰਾਲ) : ਕੋਵਿੱਡ ਮਹਾਂਮਾਰੀ ਸੁਰੂ ਹੋਣ ਕਰਕੇ ਕੇਂਦਰ ਸਰਕਾਰ ਨੇ ਇਕ ਜੁਲਾਈ 19 ਤੋ ਦੇਣ ਵਾਲੇ ਮਹਿਗਾਈ ਭੱਤੇ ਨੂੰ ਮਾਰਚ ਵਿਚ ਦੇਣਾ ਸੀ ਜਿਸ ਨੂੰ 30 ਜੂਨ 21 ਤਕ ਮੁਲਤਵੀ ਕਰ ਦਿੱਤਾ ਸੀ ਪਰੰਤੂ ਹੁਣ ਮਹਾਂਮਾਰੀ ਮੁਕੰਮਲ ਕਾਬੂ ਹੇਠ ਹੈ ਤੇ ਸਾਰੇ ਕੰਮ ਕਾਰ ਤੇ ਜਨਜੀਵਨ ਭੀ ਆਮ ਵਾਂਗ ਚੱਲਣ ਲੱਗ ਪਿਆ ਹੈ। ਇਸ ਲਈ ਕੇਂਦਰ ਸਰਕਾਰ ਇਸ ਮਹਿਗਾਈ ਭੱਤੇ ਨੂੰ ਮੁਲਤਵੀ ਕਰਨ ਦੇ ਫੈਂਸਲੇ ਨੂੰ ਤੁਰੰਤ ਰੱਦ ਕਰਕੇ ਦੀਵਾਲੀ ਤੋ ਪਹਿਲਾ ਪਹਿਲਾ ਮਹਿਗਾਈ ਭੱਤੇ ਨੂੰ ਤੁਰੰਤ ਲਾਗੂ ਕਰੇ ਇਹ ਮੰਗ ਇਕ ਪ੍ਰੈਸ ਨੋਟ ਜਾਰੀ ਕਰਕੇ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ ਗੁਰਜਿੰਦਰ ਸਿੰਘ ਸਿੱਧੂ ਨੇ ਕੀਤੀ ਇੰਜ ਸਿੱਧੂ ਨੇ ਕਿਹਾ ਆਜ਼ਾਦੀ ਉਪਰੰਤ ਭਾਰਤ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿਸੇ ਸਰਕਾਰ ਨੇ ਭਾਰਤੀਯ ਫੌਜ ਦੇ ਭੱਤੇ ਆਦਿ ਨਾਲ ਛੇੜ ਛਾੜ ਕੀਤੀ ਹੈ ਸਿੱਧੂ ਨੇ ਕਿਹਾ ਕਿ ਸੀ ਐੱਸ ਡੀ ਕੈਂਟੀਨਾ ਵਿੱਚੋ ਵਿਦੇਸ਼ੀ ਸਮਾਨ ਅਤੇ ਵਿਦੇਸ਼ੀ ਸਰਾਬ ਦੀ ਵਿਕਰੀ ਤੇ ਰੋਕ ਲਾਉਣ ਦੀ ਅਸੀ ਸਾਰੇ ਸਾਬਕਾ ਫੋਜੀ ਵਿਰੋਧ ਕਰਦੇ ਹਾਂ ਅਸੀ ਭਾਰਤ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕੀ ਫੌਜੀਆ ਦਾ ਦਿਲ ਨਹੀਂ ਕਰਦਾ ਵਿਦੇਸੀ ਸਮਾਨ ਵਰਤਨ ਨੂੰ ਕੀ ਫੋਜੀ ਜਿਹੜੇ ਹਰ ਦੁੱਖ ਤਕਲੀਫ ਵਿਚ ਦੇਸ਼ ਨਾਲ ਖੜਦੇ ਹਨ ਦੇਸ਼ ਦੇ ਨਾਗਰਿਕ ਨਹੀਂ।ਇੰਜ ਸਿੱਧੂ ਨੋ ਕੇਂਦਰ ਸਰਕਾਰ ਤੋ ਪੁਰਜੋਰ ਮੰਗ ਕੀਤੀ ਕੇ ਸਾਡਾ ਮਹਿਗਾਈ ਭੱਤਾ ਤੁਰੰਤ ਲਾਗੂ ਕੀਤਾ ਜਾਵੇ ਅਤੇ ਕੰਟੀਨ ਵਿਚ ਵਿਦੇਸ਼ੀ ਸਮਾਨ ਤੇ ਰੋਕ ਤੁਰੰਤ ਖਤਮ ਕੀਤੀ ਜਾਵੇ।ਇਸ ਮੌਕੇ ਸਿੱਧੂ ਤੋ ਇਲਾਵਾ ਸੂਬੇਦਾਰ ਸਰਬਜੀਤ ਸਿੰਘ ਕੈਪਟਨ ਗੁਰਮੀਤ ਸਿੰਘ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਲੈਫ,ਭੋਲਾ ਸਿੰਘ ਸਿੱਧੂ ਹੌਲਦਾਰ ਦੀਵਾਨ ਸਿੰਘ ਗੁਲਾਬ ਸਿੰਘ ਪਰਗਟ ਸਿੰਘ ਬੀਬੀ ਸੁਨੀਤਾ ਰਾਣੀ ਅਜਾਇਬ ਕੌਰ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS