17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਲੋਕਤੰਤਰ ਵਿੱਚ ਮੋਦੀ ਹਕੂਮਤ ਦਾ ਰਤੀ ਭਰ ਵੀ ਵਿਸਵਾਸ਼ ਨਹੀਂ : ਸੰਯੁਕਤ...

ਲੋਕਤੰਤਰ ਵਿੱਚ ਮੋਦੀ ਹਕੂਮਤ ਦਾ ਰਤੀ ਭਰ ਵੀ ਵਿਸਵਾਸ਼ ਨਹੀਂ : ਸੰਯੁਕਤ ਕਿਸਾਨ ਮੋਰਚਾ

ਕਾਲੇ ਕਾਨੂੰਨਾਂ ਦੇ ਖਿਲਾਫ ਰੇਲਵੇ ਸਟੇਸ਼ਨ ਤੇ ਲੱਗਾ ਕਿਸਾਨ ਮੋਰਚਾ ਅੱਜ 148 ਦਿਨ ਵੀ ਜਾਰੀ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ ਰੇਲਵੇ ਸਟੇਸ਼ਨ ਤੇ ਲੱਗਾ ਕਿਸਾਨ ਮੋਰਚਾ ਅੱਜ 148 ਵੇ ਦਿਨ ਵਿੱਚ ਦਾਖਲ ਹੋ ਗਿਆ, ਅੱਜ ਦੇ ਮੋਰਚੇ ਵਿੱਚ ਕਿਸਾਨਾਂ, ਮਜਦੂਰਾਂ ਨੇ ਨਾਅਰੇਬਾਜੀ ਕਰਦਿਆਂ ਮੰਗ ਕੀਤੀ ਕਿ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇ , ਐਮ. ਐੱਸ. ਪੀ. ਤੇ ਦੇਸ਼ ਵਿਆਪੀ ਕਾਨੂੰਨ ਬਣਾਇਆ ਜਾਵੇ , ਜੇਲ੍ਹ ਵਿੱਚ ਬੰਦ ਕਿਸਾਨਾਂ ਨੂੰ ਰਿਹਾਅ ਕੀਤਾ ਜਾਵੇ ਤੇ ਝੂਠੇ ਪੁਲਿਸ ਕੇਸ ਵਾਪਸ ਲਏ ਜਾਣ। ਇਸ ਮੌਕੇ ਤੇ ਸੰਬੋਧਨ ਕਰਦਿਆਂ ਐਡਵੋਕੇਟ ਕੁਲਵਿੰਦਰ ਉੱਡਤ , ਬਲਵਿੰਦਰ ਖਿਆਲਾ , ਤੇਜ ਸਿੰਘ ਚਕੇਰੀਆਂ , ਬਾਬਾ ਬੋਹੜ ਸਿੰਘ , ਭਜਨ ਸਿੰਘ ਘੁੰਮਣ , ਮੇਜਰ ਸਿੰਘ ਦੂਲੋਵਾਲ ਤੇ ਨਿੱਕਾ ਸਿੰਘ ਬਹਾਦਰਪੁਰ ਨੇ ਕਿਹਾ ਕਿ ਭਾਰਤ ਦੇਸ਼ ਅਨੇਕਤਾ ਵਿੱਚ ਏਕਤਾ ਦੀ ਵਡਮੁੱਲੀ ਵੰਨਗੀ ਹੈ , ਇਥੇ ਵੱਖ – ਵੱਖ ਧਰਮਾਂ , ਵੱਖ -ਵੱਖ ਭਾਸਾਵਾ ਬੋਲਣ ਵਾਲੇ ਲੋਕ ਸਦੀਆ ਤੋ ਵੜੇ ਪਿਆਰ ਤੇ ਸਤਿਕਾਰ ਨਾਲ ਰਹਿ ਰਹੇ ਹਨ , ਅਜਿਹੀਆਂ ਪਰਪਰਾਵਾ ਦੁਨੀਆ ਵਿੱਚ ਬਹੁਤ ਘੱਟ ਮਿਲਦੀਆਂ ਹਨ । ਉਹਨਾਂ ਕਿਹਾ ਕਿ ਮੋਦੀ ਹਕੂਮਤ ਨੂੰ ਲੋਕਤੰਤਰ ਵਿੱਚ ਵਿਸਵਾਸ਼ ਨਹੀਂ ਹੈ , ਮੋਦੀ ਸਰਕਾਰ ਭਾਰਤੀ ਸੰਵਿਧਾਨ , ਸੰਵਿਧਾਨਿਕ ਸੰਸਥਾਵਾਂ ਤੇ ਅਨੇਕਤਾ ਵਿੱਚ ਏਕਤਾ ਦੀਆ ਗੌਰਵਸਾਲੀ ਪ੍ਰਪਰਾਵਾ ਨੂੰ ਤਹਿਸ ਨਹਿਸ ਕਰਨਾ ਚਾਹੁੰਦੀ ਹੈ , ਜੋਂ ਨਿੰਦਣ ਜੋਗ ਹੈ । ਉਹਨਾਂ ਕਿਹਾ ਕਿ ਮੋਦੀ ਸਰਕਾਰ ਦਾ ਸੱਤਾ ਵਿੱਚ ਰਹਿਣਾ ਦੇਸ਼ , ਦੇਸ਼ ਦੀ ਅਵਾਮ ਲਈ ਘਾਤਕ ਹੈ ।

Today Now News

RELATED ARTICLES
- Advertisment -

POPULAR POSTS