17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਫਾਈ ਸੇਵਕਾਂ ਦੀ ਹੜਤਾਲ ਦੇ ਚਲਦਿਆ ਵਿਧਾਇਕ ਵੜਿੰਗ ਨੇ ਕਾਂਗਰਸੀ ਕੌਂਸਲਰਾਂ ਨਾਲ...

ਸਫਾਈ ਸੇਵਕਾਂ ਦੀ ਹੜਤਾਲ ਦੇ ਚਲਦਿਆ ਵਿਧਾਇਕ ਵੜਿੰਗ ਨੇ ਕਾਂਗਰਸੀ ਕੌਂਸਲਰਾਂ ਨਾਲ ਖੁਦ ਕੀਤੀ ਸਫਾਈ

ਸਫਾਈ ਵਾਲੀ ਥਾਂ ਤੇ ਪਹੁੰਚ ਸਫਾਈ ਸੇਵਕਾਂ ਨੇ ਰਾਜਾ ਵੜਿੰਗ ਦੇ ਅਭਿਆਨ ਦਾ ਕੀਤਾ ਪੂਰਾ ਵਿਰੋਧ ਲਾਏ ਨਾਅਰੇ

ਸ੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਸ੍ਰੀ ਮੁਕਤਸਰ ਸਾਹਿਬ ਵਿਖੇ ਸਫਾਈ ਸੇਵਕਾਂ ਦੀ ਹੜਤਾਲ ਦੇ ਚਲਦਿਆ ਅਜ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਾਂਗਰਸੀ ਕੌਂਸਲਰਾਂ ਨੂੰ ਨਾਲ ਲੈ ਖੁਦ ਸਫਾਈ ਕੀਤੀ। ਇਸਦਾ ਸਫਾਈ ਸੇਵਕਾਂ ਨੇ ਜੋਰਦਾਰ ਵਿਰੋਧ ਕੀਤਾ। ਇਸ ਉਪਰੰਤ ਜਦ ਰਾਜਾ ਵੜਿੰਗ ਨੇ ਸਫਾਈ ਸੇਵਕਾਂ ਨੂੰ ਵਿਸਵਾਸ ਦਿਵਾਇਆ ਕਿ ਉਹ ਉਹਨਾਂ ਦੀਆਂ ਮੰਗਾਂ ਨਾਲ ਸਹਿਮਤ ਹਨ ਤੇ ਸਫਾਈ ਸੇਵਕਾਂ ਦੇ ਧਰਨੇ ਚ ਹਿਸਾ ਲਿਆ ਤਾਂ ਮਾਮਲਾ ਸ਼ਾਂਤ ਹੋਇਆ।

ਸਫਾਈ ਸੇਵਕਾਂ ਦੀ ਪੂਰੇ ਪੰਜਾਬ ਚ ਹੜਤਾਲ ਚਲ ਰਹੀ ਹੈ। ਇਸ ਸਬੰਧੀ ਸ੍ਰੀ ਮੁਕਤਸਰ ਸਾਹਿਬ ਦੇ ਸਫਾਈ ਸੇਵਕ ਵੀ ਹੜਤਾਲ ਤੇ ਹਨ। ਸ਼ਹਿਰ ਦੀਆਂ ਕਈ ਸੜਕਾਂ ਤੇ ਕੂੜੇ ਦੇ ਢੇਰ ਨਜਰ ਆਉਣ ਲੱਗੇ ਹਨ। ਅਜਿਹੇ ਹੀ ਢੇਰ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ ਸਾਹਮਣੇ ਵੀ ਹਨ । ਇਹਨਾਂ ਕੂੜੇ ਦੇ ਢੇਰਾਂ ਨੂੰ ਸੜਕ ਤੋਂ ਹਟਾਉਣ ਲਈ ਅਜ ਗਿੱਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਚ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸ਼ੰਮੀ ਤੇਰ੍ਹੀਆ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ ਮਿੰਟੂ ਕੰਗ ਨੇ ਨਗਰ ਕੌਂਸਲ ਦੇ ਸਾਹਮਣੇ ਖੁਦ ਸਫਾਈ ਕੀਤੀ। ਇਸ ਦੌਰਾਨ ਵਿਧਾਇਕ ਰਾਜਾ ਵੜਿੰਗ ਨੇ ਖੁਦ ਟਰੈਕਟਰ ਚਲਾ ਕੇ ਕੂੜੇ ਦੇ ਢੇਰ ਸੜਕ ਤੋਂ ਪਾਸੇ ਕੀਤੇ। ਇਕ ਵਾਰ ਸਫਾਈ ਸੇਵਕ ਯੂਨੀਅਨ ਨੇ ਇਸਦਾ ਵਿਰੋਧ ਕਰਦਿਆ ਨਾਅਰੇਬਾਜੀ ਕੀਤੀ ਪਰ ਵਿਧਾਇਕ ਰਾਜਾ ਵੜਿੰਗ ਨੇ ਕਿਹਾ ਕਿ ਸਫਾਈ ਸੇਵਕਾਂ ਦੀਆਂ ਬਹੁਤੀਆਂ ਮੰਗਾਂ ਜਾਇਜ ਹਨ ਅਤੇ ਉਹ ਸਫਾਈ ਸੇਵਕਾਂ ਦੇ ਨਾਲ ਹਨ। ਉਹਨਾਂ ਸਫਾਈ ਸੇਵਕਾਂ ਨੂੰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਨਾਲ ਮੀਟਿੰਗ ਦਾ ਭਰੋਸਾ ਦਿਵਾਇਆ ਅਤੇ ਵਿਸਵਾਸ ਦਿਵਾਇਆ ਕਿ ਉਹਨਾਂ ਦੀਆਂ ਮੰਗਾਂ ਮੰਨ ਲੲਈਆ ਜਾਣਗੀਆ। ਉਹਨਾਂ ਸਫਾਈ ਸੇਵਕਾਂ ਦੇ ਧਰਨੇ ਚ ਵੀ ਹਿੱਸਾ ਲਿਆ। ਸਫਾਈ ਸੇਵਕ ਯੂਨੀਅਨ ਦੇ ਅਹੁਦੇਦਾਰ ਪੱਪੂ ਪ੍ਰਧਾਨ, ਮੰਗਤ ਰਾਮ ਨੇ ਕਿਹਾ ਕਿ ਹੜਤਾਲ ਦਾ ਫੈਸਲਾ ਪੰਜਾਬ ਪਧਰ ਹੈ ਅਤੇ ਹੜਤਾਲ ਜਾਰੀ ਰਹੇਗੀ । ਉਹਨਾਂ ਕਿਹਾ ਕਿ ਵਿਧਾਇਕ ਰਾਜਾ ਵੜਿੰਗ ਨੇ ਵਿਸਵਾਸ ਦਿਵਾਇਆ ਕਿ ਉਹ ਸਫਾਈ ਸੇਵਕਾਂ ਦੇ ਨਾਲ ਹਨ ਅਤੇ ਉਹਨਾਂ ਧਰਨੇ ਚ ਵੀ ਹਿੱਸਾ ਲਿਆ ਉਹਨਾਂ ਨੂੰ ਆਸ ਹੈ ਕਿ ਉਹਨਾਂ ਦੀਆਂ ਮੰਗਾਂ ਸਰਕਾਰ ਤਕ ਪਹੁੰਚਾਉਣਗੇ।

Today Now News

RELATED ARTICLES
- Advertisment -

POPULAR POSTS