ਪ੍ਰਾਰਥੀਆਂ ਦੀ ਰੁਚੀ ਮੁਤਾਬਿਕ ਅਤੇ ਸਿੱਖਿਆ ਦੇ ਅਧਾਰ ਤੇ ਕਰਵਾਏ ਜਾਣਗੇ ਸਕਿੱਲ ਡਿਵੈਲਪਮੈਂਟ ਕੋਰਸ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਨਸ਼ਾ ਛੱਡ ਚੁਕੇ ਜਾਂ ਇਲਾਜ ਅਧੀਨ ਬੇਰੋਜ਼ਗਾਰ ਵਿਅਕਤੀਆਂ ਦੇ ਆਰਥਿਕ ਮੁੜ ਵਸੇਬੇ ਲਈ ਮਿਸ਼ਨ ਰੈੱਡ ਸਕਾਈ ਦੀ ਸੁਰੂਆਤ ਕੀਤੀ ਗਈ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਰੈਡ ਸਕਾਈ ਦੇ ਪਹਿਲੇ ਚਰਣ ਅਧੀਨ ਜ਼ਿਲ੍ਹਾ ਮਾਨਸਾ ਨਾਲ ਸਬੰਧਿਤ 500 ਵਿਅਕਤੀਆਂ ਦੇ ਆਰਥਿਕ ਮੁੜ ਵਸੇਬੇ ਦਾ ਪ੍ਰਾਵਧਾਨ ਹੈ।ਉਨ੍ਹਾਂ ਦੱਸਿਆ ਕਿ ਮਿਸ਼ਨ ਰੈੱਡ ਸਕਾਈ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਮਨੋਚਿਕਿਤਸਤ ਮਾਹਿਰ ਨੂੰ ਨੋਡਲ ਅਫ਼ਸਰ ਅਤੇ ਵੱਖ—ਵੱਖ ਵਿਭਾਗਾਂ ਦੇ 50 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮਿਸ਼ਨ ਰੈੱਡ ਸਕਾਈ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਸ਼੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਇਸ ਮਿਸ਼ਨ ਅਧੀਨ ਪ੍ਰਾਰਥੀਆਂ ਦੀ ਰੁਚੀ ਮੁਤਾਬਿਕ ਅਤੇ ਸਿੱਖਿਆ ਦੇ ਅਧਾਰ *ਤੇ ਸਕਿੱਲ ਡਿਵੈਲਪਮੈਂਟ ਕੋਰਸ ਕਰਵਾਏ ਜਾਣੇ ਹਨ।ਇਸ ਤੋਂ ਇਲਾਵਾ ਸਵੈ—ਰੋਜ਼ਗਾਰ ਦੇ ਚਾਹਵਾਨ ਵਿਅਕਤੀਆ ਨੂੰ ਕੇਂਦਰ ਅਤੇ ਰਾਜ ਸਰਕਾਰ ਦੀਆਂ ਵੱਖ—ਵੱਖ ਸਕੀਮਾਂ ਅਧੀਨ ਸਵੈ—ਰੋਜ਼ਗਾਰ ਸੁਰੂ ਕਰਨ ਟਰੇਨਿੰਗ ਅਤੇ ਲੋਨ ਆਦਿ ਵੀ ਮੁਹੱਈਆ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਮਿਸ਼ਨ ਨਸ਼ਾ ਮੁਕਤ ਹੋ ਚੁੱਕੇ ਵਿਅਕਤੀਆਂ ਨੂੰ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਲਈ ਵਰਦਾਨ ਸਾਬਿਤ ਹੋਵੇਗਾ।






