16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਗੁੰਮ ਹੋਈ ਬੱਚੀ ਬਾਲ ਭਲਾਈ ਕਮੇਟੀ ਨੇ ਮਾਪਿਆਂ ਨੂੰ ਕੀਤੀ ਸਪੁਰਦ

ਗੁੰਮ ਹੋਈ ਬੱਚੀ ਬਾਲ ਭਲਾਈ ਕਮੇਟੀ ਨੇ ਮਾਪਿਆਂ ਨੂੰ ਕੀਤੀ ਸਪੁਰਦ

ਖਰੀਦਾਰੀ ਕਰਦੇ ਸਮੇਂ ਮਾਤਾ ਪਿਤਾ ਆਪਣੇ ਬੱਚਿਆਂ ਦਾ ਧਿਆਨ ਜਰੂਰ ਰੱਖਣ : ਬਲਦੇਵ ਰਾਜ ਕੱਕੜ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਬਾਲ ਭਲਾਈ ਕਮੇਟੀ ਮੈਂਬਰ ਸ਼੍ਰੀ ਬਲਦੇਵ ਰਾਜ ਕੱਕੜ ਨੇ ਦੱਸਿਆ ਕਿ ਬੁਢਲਾਡਾ ਬਜ਼ਾਰ ਵਿੱਚ ਖਰੀਦਾਰੀ ਕਰਦੇ ਹੋਏ ਮਾਤਾ-ਪਿਤਾ ਕੋਲੋਂ ਇੱਕ 4 ਸਾਲ ਦੀ ਬੱਚੀ ਗੁੱਮ ਹੋ ਗਈ ।ਉਨ੍ਹਾਂ ਦੱਸਿਆ ਕਿ ਨੇੜੇ ਦੇ ਇਕ ਪਿੰਡ ਵਿੱਚੋਂ ਇਕ ਪਰਿਵਾਰ ਆਪਣੇ 2 ਬੱਚਿਆਂ ਸਮੇਤ ਬੁਢਲਾਡਾ ਸ਼ਹਿਰ ਵਿਚ ਖਰੀਦਾਰੀ ਕਰਨ ਆਇਆ। ਆਪਣੇ ਇੱਕ ਰਿਸ਼ਤੇਦਾਰ ਦੇ ਘਰ ਬੱਚਿਆਂ ਦਾ ਪਿਤਾ ਆਪਣੇ ਲੜਕੇ ਨਾਲ ਹੀ ਰੁਕ ਗਿਆ ਅਤੇ ਉਸ ਪਰਿਵਾਰ ਦੀਆਂ ਦੋ ਔਰਤਾਂ ਬਾਜ਼ਾਰ ਵਿੱਚ ਖਰੀਦਾਰੀ ਕਰਨ ਚਲੀਆਂ ਗਈਆਂ। ਉਨ੍ਹਾਂ ਦੱਸਿਆ ਕਿ ਉਹ ਇਕ ਦੁਕਾਨ ’ਤੇ ਸਾਮਾਨ ਦੇਖ ਰਹੀਆਂ ਸਨ ਕਿ ਉਹਨਾਂ ਦੇ ਨਾਲ ਜੋ 4 ਸਾਲ ਦੀ ਬੱਚੀ ਸੀ ਉਹ ਦੁਕਾਨ ਤੋਂ ਉੱਠ ਕੇ ਆਪਣੇ ਆਪ ਹੀ ਕਿਧਰੇ ਚਲੀ ਗਈ।
ਸ਼੍ਰੀ ਬਲਦੇਵ ਕੱਕੜ ਨੇ ਦੱਸਿਆ ਕਿ ਦੋਵੇਂ ਔਰਤਾਂ ਨੂੰ ਇਸ ਸਬੰਧੀ ਕੁਛ ਵੀ ਪਤਾ ਨਹੀਂ ਚੱਲਿਆ ਅਤੇ ਉਹ ਛੋਟੀ ਬੱਚੀ ਸ਼ਹਿਰ ਦੇ ਵਿਚਕਾਰ ਰੋਂਦੀ ਹੋਈ ਇਕੱਲੀ ਹੀ ਘੁੰਮਣ ਲੱਗੀ। ਉਨ੍ਹਾਂ ਦੱਸਿਆ ਕਿ ਬੁਢਲਾਡਾ ਦੀ ਨੇਕੀ ਫਾਊਂਡੇਸ਼ਨ ਦੇ ਇੱਕ ਮੈਂਬਰ ਦੀ ਨਜ਼ਰ ਉਸ ਬੱਚੀ ’ਤੇ ਪੈ ਗਈ। ਪੁੱਛਣ ’ਤੇ ਬੱਚੀ ਆਪਣੇ ਬਾਰੇ ਵਿੱਚ ਕੁਝ ਵੀ ਨਾ ਦੱਸ ਸਕੀ ਤਾਂ ਨੇਕੀ ਫਾਊਂਡੇਸ਼ਨ ਨੇ ਬਾਲ ਭਲਾਈ ਕਮੇਟੀ ਮਾਨਸਾ ਦੇ ਮੇਂਬਰ ਬਲਦੇਵ ਰਾਜ ਕੱਕੜ ਨਾਲ ਸੰਪਰਕ ਕੀਤਾ ਤੇ ਬੱਚੀ ਬਾਲ ਭਲਾਈ ਕਮੇਟੀ ਦੇ ਮੈਂਬਰ ਕੋਲ ਲੈ ਆਏ।
ਇਸ ਦੌਰਾਨ ਮਾਤਾ ਗੁਜਰੀ ਜੀ ਭਲਾਈ ਕੇਂਦਰ ਅਤੇ ਚਾਈਲਡ ਲਾਈਨ ਦੇ ਮੁਖੀ ਵੀ ਮੌਜੂਦ ਸਨ।ਇਸ ਉਪਰੰਤ ਬੱਚੀ ਦੇ ਮਾਤਾ-ਪਿਤਾ ਦਾ ਪਤਾ ਕੀਤਾ ਗਿਆ। ਇਕ ਵਿਅਕਤੀ ਦੁਆਰਾ ਬੱਚੀ ਨੂੰ ਪਹਿਚਾਣਿਆ ਗਿਆ ਅਤੇ ਉਸਦੇ ਪਿਤਾ ਨੂੰ ਫੋਨ ਕੀਤਾ ਗਿਆ ਜੋ ਪਹਿਲਾਂ ਹੀ ਆਪਣੀ ਬੱਚੀ ਦੀ ਭਾਲ ਕਰ ਰਹੇ ਸਨ। ਇਸ ਉਪਰੰਤ ਉਨ੍ਹਾਂ ਨੂੰ ਬਾਲ ਭਲਾਈ ਕਮੇਟੀ ਦੇ ਮੈਂਬਰ ਦੇ ਘਰ ਬੁਲਾਇਆ ਗਿਆ।ਕਮੇਟੀ ਵੱਲੋਂ ਮਾਤਾ-ਪਿਤਾ ਤੋਂ ਪੁੱਛਿਆ ਗਿਆ ਕਿ ਕਿਤੇ ਉਹਨਾਂ ਨੇ ਜਾਣਬੁੱਝ ਕੇ ਤਾਂ ਬੱਚੀ ਨੂੰ ਨਹੀਂ ਛੱਡਿਆ। ਇਸ ਮੌਕੇ ਮਾਤਾ-ਪਿਤਾ ਜੋ ਕਿ ਕਾਫੀ ਪ੍ਰੇਸ਼ਾਨ ਦਿਖ ਰਹੇ ਸੀ ਆਪਣੀ ਬੱਚੀ ਨੂੰ ਮਿਲ ਕੇ ਬਹੁਤ ਖੁਸ਼ ਹੋਏ ਤੇ ਕਿਹਾ ਕਿ ਉਹ ਆਪਣੀ ਬੱਚੀ ਨਾਲ ਬਹੁਤ ਪਿਆਰ ਕਰਦੇ ਹਨ ਤੇ ਉਸਨੂੰ ਛੱਡਣ ਦਾ ਤਾਂ ਸੋਚ ਵੀ ਨਹੀਂ ਸਕਦੇ।
ਪੁੱਛਗਿੱਛ ਤੋਂ ਬਾਅਦ ਸਾਰੀ ਕਾਗਜ਼ੀ ਕਾਰਵਾਈ ਪੂਰੀ ਕਰਕੇ ਬੱਚੀ ਨੂੰ ਉਸਦੇ ਮਾਤਾ-ਪਿਤਾ ਦੇ ਹਵਾਲੇ ਕਰ ਦਿੱਤਾ। ਬੱਚੀ ਦੇ ਮਾਤਾ-ਪਿਤਾ ਨੇ ਨੇਕੀ ਫਾਊਂਡੇਸ਼ਨ ਦਾ ਧੰਨਵਾਦ ਕੀਤਾ।
ਇਸ ਮੌਕੇ ਚਾਈਲਡ ਲਾਈਨ ਦੇ ਜ਼ਿਲ੍ਹਾ ਇੰਚਾਰਜ ਕਮਲਦੀਪ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਤੋਂ ਰਾਜਿੰਦਰ ਕੁਮਾਰ, ਨੇਕੀ ਫਾਊਂਡੇਸ਼ਨ ਤੋਂ ਮਨਦੀਪ ਸ਼ਰਮਾ ਅਤੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਤੋਂ ਨੱਥਾ ਸਿੰਘ ਮੌਜੂਦ ਸਨ।

Today Now News

RELATED ARTICLES
- Advertisment -

POPULAR POSTS