16.8 C
Chandigarh

TODAY NOW NEWS

Friday, March 20, 2026
HomeBREAKING NEWSਫ਼ਿਰੋਜ਼ਪੁਰ ਕੇਂਦਰੀ ਜੇਲ ਵਿੱਚ ਹੋਈ ਝੜਪ ਨੂੰ ਲੈਕੇ ਡੀ ਆਈ ਜੀ ਜੇਲ...

ਫ਼ਿਰੋਜ਼ਪੁਰ ਕੇਂਦਰੀ ਜੇਲ ਵਿੱਚ ਹੋਈ ਝੜਪ ਨੂੰ ਲੈਕੇ ਡੀ ਆਈ ਜੀ ਜੇਲ ਨੇ ਦੱਸਿਆ ਮਾਮੂਲੀ ਝੜਪ।

ਫਿਰੋਜ਼ਪੁਰ 2 ਜੂਨ (ਪਰਮਜੀਤ ਸਖਾਣਾ) ਫ਼ਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਕਿਸੇ ਨਾ ਕਿਸੇ ਮਾਮਲੇ ਨੂੰ ਲੈਕੇ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੀ ਹੈ। ਇਸੇ ਤਰ੍ਹਾਂ ਬੀਤੇ ਦਿਨੀਂ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੇ ਹੋਏ ਕਤਲ ਤੋਂ ਬਾਅਦ ਨਿਊਜ਼ 18 ਦੇ ਹਵਾਲੇ ਤੋਂ ਖਬਰ ਸਾਹਮਣੇ ਆਈ ਸੀ ਕਿ ਮੰਗਲਵਾਰ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਗੈਂਗਸਟਰਾ ਦੀ ਆਪਸੀ ਝੜਪ ਹੋ ਗਈ ਹੈ। ਅਤੇ ਕੁੱਝ ਕੈਦੀਆਂ ਦੇ ਸੱਟਾਂ ਵੀ ਲੱਗੀਆਂ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਜਦੋਂ ਇਸ ਸਬੰਧੀ ਡੀ ਆਈ ਜੀ ਜੇਲ੍ਹ ਤਜਿੰਦਰ ਸਿੰਘ ਮੋੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋ ਹਵਾਲਾਤੀਆਂ ਦਾ ਆਪਸ ਵਿੱਚ ਮਾਮੂਲੀ ਝਗੜਾ ਹੋਇਆ ਸੀ ਜਿਸ ਦੌਰਾਨ ਦੋਨਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ।ਜਿਸ ਤੋਂ ਬਾਅਦ ਜੇਲ੍ਹ ਸਟਾਫ ਨੇ ਉਨ੍ਹਾਂ ਨੂੰ ਅਲੱਗ ਅਲੱਗ ਬੈਰਕਾਂ ਵਿੱਚ ਬੰਦ ਕਰ ਦਿੱਤਾ ਸੀ। ਡੀਆਈਜੀ ਜੇਲ੍ਹ ਨੂੰ ਜਦੋਂ ਜੇਲ੍ਹ ਵਿਚੋਂ ਫੋਨ ਮਿਲਣ ਬਾਰੇ ਪੁਛਿਆ ਗਿਆ ਤਾਂ ਉਨ੍ਹਾਂ ਕਿਹਾ ਕੀ ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਆਸ ਪਾਸ ਬਹੁਤ ਆਬਾਦੀ ਹੈ। ਅਤੇ ਜੇਲ੍ਹ ਦੇ ਬਾਹਰ ਤੋਂ ਹੀ ਫ਼ੋਨ ਅੰਦਰ ਸੁੱਟੇ ਜਾਂਦੇ ਹਨ। ਜਿਸਨੂੰ ਲੈਕੇ ਪੁਲਿਸ ਨੇ ਜੇਲ੍ਹ ਦੇ ਬਾਹਰ ਆਪਣੀ ਗਸਤ ਵਧਾ ਦਿੱਤੀ ਹੈ। ਜਿਸ ਨਾਲ ਹੁਣ ਜੇਲ੍ਹ ਦੇ ਅੰਦਰ ਫ਼ੋਨ ਮਿਲਨੇ ਥੋੜੇ ਘੱਟ ਹੋ ਗਏ ਹਨ।

Today Now News

RELATED ARTICLES
- Advertisment -

POPULAR POSTS