16.8 C
Chandigarh

TODAY NOW NEWS

Friday, March 20, 2026
HomeBREAKING NEWSਕੀ ਖਣਨ ਅਤੇ ਜੇਲ੍ਹ ਵਿਭਾਗ ਦੀ ਤਰ੍ਹਾਂ ਸਿੱਖਿਆ ਮਹਿਕਮੇ ਚ ਵੱਡੇ ਸੁਧਾਰ...

ਕੀ ਖਣਨ ਅਤੇ ਜੇਲ੍ਹ ਵਿਭਾਗ ਦੀ ਤਰ੍ਹਾਂ ਸਿੱਖਿਆ ਮਹਿਕਮੇ ਚ ਵੱਡੇ ਸੁਧਾਰ ਕਰ ਸਕਣਗੇ ਮੰਤਰੀ ਹਰਜੋਤ ਬੈਂਸ ? ਬਰਨਾਲਾ 13

ਜੁਲਾੲੀ(ਹਰਮਨ) ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜ ਨਵੇਂ ਕੈਬਨਿਟ ਮੰਤਰੀ ਬਣਾਏ ਜਾਣ ਅਤੇ ਸਿੱਖਿਆ ਮਹਿਕਮੇ ਨੂੰ ਗੁਰਮੀਤ ਸਿੰਘ ਹੇਅਰ ਤੋਂ ਵਾਪਸ ਲੈ ਕੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਦੇਣ ਦੀ ਚਰਚਾ ਅੱਜਕੱਲ੍ਹ ਸੁਰਖੀਆਂ ਬਟੋਰ ਰਹੀ ਹੈ। ਇਹ ਗੱਲ ਸੱਤਾ ਦੇ ਗਲਿਆਰਿਆਂ ਵਿੱਚ ਆਮ ਚੱਲ ਰਹੀ ਹੈ ਕਿ ਭਾਵੇਂ ਸਿਆਸਤਦਾਨਾਂ ਅਤੇ ਅਫ਼ਸਰਸ਼ਾਹੀ ਦੀ ਕਥਿਤ ਮਿਲੀਭੁਗਤ ਕਾਰਨ ਅਰਬਾਂ ਖਰਬਾਂ ਰੁਪਏ ਦਾ ਨਾਜਾਇਜ਼ ਖਣਨ ਪਿਛਲੇ ਕੁਝ ਸਾਲਾਂ ਵਿੱਚ ਪੰਜਾਬ ਦੇ ਵੱਖ ਵੱਖ ਪਹਾੜੀ ਇਲਾਕਿਆਂ ਅਤੇ ਦਰਿਆਵਾਂ ਦੇ ਕੰਢਿਆਂ ਤੋਂ ਕੀਤਾ ਜਾ ਚੁੱਕਾ ਹੈ ਪਰ ਮਾਈਨਿੰਗ ਤੋਂ ਦੁਖੀ ਆਮ ਲੋਕਾਂ ਵੱਲੋਂ ਧਰਨੇ ਮੁਜ਼ਾਹਰੇ ਲਾਉਣ ਦੇ ਬਾਵਜੂਦ ਵੀ ਅੱਜ ਤੱਕ ਸਰਕਾਰਾਂ ਵੱਲੋਂ ਕਿਸੇ ਵੱਡੇ ਮਗਰਮੱਛ ਨੂੰ ਹੱਥ ਨਹੀਂ ਪਾਇਆ ਗਿਆ ਸੀ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਪਿਛਲੀ ਸਰਕਾਰ ਸਮੇਂ ਇੱਕ ਕਥਿਤ ਨਾਜਾਇਜ਼ ਚੱਲਦੀ ਖੱਡ ਉੱਪਰ ਛਾਪਾ ਮਾਰਨ ਸਮੇਂ ਗੰਨਮੈਨਾਂ ਸਮੇਤ ਕੁੱਟਮਾਰ ਦੀ ਘਟਨਾ ਵੀ ਉਸ ਸਮੇਂ ਵੀਡੀਓ ਵਾਇਰਲ ਹੋਣ ਕਾਰਨ ਚਰਚਾ ਵਿੱਚ ਰਹੀ ਸੀ। ਆਮ ਲੋਕਾਂ ਨੂੰ ਇਹ ਲੱਗਣ ਲੱਗ ਪਿਆ ਸੀ ਕਿ ਨਾਜਾਇਜ਼ ਖਣਨ ਨੂੰ ਰੋਕਣਾ ਸਰਕਾਰਾਂ ਦੇ ਵੱਸ ਨਹੀਂ ਜਾਂ ਸਰਕਾਰਾਂ ਜਾਣ ਬੁੱਝ ਕੇ ਨਾਜਾਇਜ਼ ਖਣਨ ਰੋਕਣਾ ਨਹੀਂ ਚਾਹੁੰਦੀਆਂ ਪਰ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੋਂਦ ਵਿੱਚ ਆਈ ਤਾਂ ਸ੍ਰੀ ਆਨੰਦਪੁਰ ਸਾਹਿਬ ਸੀਟ ਤੋਂ ਜਿੱਤੇ ਨੌਜਵਾਨ ਵਿਧਾੲਿਕ ਹਰਜੋਤ ਸਿੰਘ ਬੈਂਸ ਨੂੰ ਖਣਨ ਅਤੇ ਜੇਲ੍ਹ ਮੰਤਰੀ ਬਣਾੲਿਅਾ ਗਿਅਾ ਜਿਨ੍ਹਾਂ ਨੇ ਕਿ ਵੱਡੇ ਮਗਰਮੱਛਾਂ ਨੂੰ ਹੱਥ ਪਾਉਣ ਦੀ ਹਿੰਮਤ ਵਿਖਾਈ ਅਤੇ ਕਈ ਵੱਡੇ ਵੱਡੇ ਨੇਤਾਵਾਂ ਜਿਵੇਂ ਕਿ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰਪਾਲ ਭੋਅਾ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਅਤਿ ਨਜ਼ਦੀਕੀਆਂ ਨੂੰ ਕਥਿਤ ਨਾਜਾਇਜ਼ ਮਾਈਨਿੰਗ ਦੇ ਦੋਸ਼ਾਂ ਤਹਿਤ ਪਰਚੇ ਦਰਜ ਕਰਕੇ ੳੁਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸਦੇ ਨਾਲ ਹੀ ਉਨ੍ਹਾਂ ਨੇ ਜੇਲ੍ਹ ਵਿਭਾਗ ਅੰਦਰ ਵੀ ਕਾਫੀ ਵੱਡੇ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਗੈਂਗਸਟਰਾਂ ਵੱਲੋਂ ਜੇਲ੍ਹ ਅੰਦਰੋਂ ਵਰਤੇ ਜਾਂਦੇ ਮੋਬਾਈਲ ਫੋਨਾਂ ਉੱਪਰ ਸਖ਼ਤੀ ਵਰਤਦਿਆਂ ਜੇਲ੍ਹ ਵਿਭਾਗ ਦੇ ਕੲੀ ਅਫਸਰਾਂ ਨੂੰ ਵੀ ਸਸਪੈਂਡ ਕਰਨ ਦੀ ਹਿੰਮਤ ਵਿਖਾੳੁਣ ਦੇ ਨਾਲ ਹੀ ਉਨ੍ਹਾਂ ਨੇ ਖੁਦ ਜੇਲ੍ਹਾਂ ਦਾ ਦੌਰਾ ਕਰਕੇ ਕੈਦੀਅਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਅਤੇ ਇਨ੍ਹਾਂ ਨੂੰ ਹੱਲ ਕਰਨ ਦੇ ਯਤਨ ਵੀ ਕੀਤੇ । ਉਨ੍ਹਾਂ ਦੀ ਇਸੇ ਕਾਰਜ ਸ਼ੈਲੀ ਤੋਂ ਪ੍ਰਭਾਵਤ ਹੋ ਕੇ “ਆਪ” ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੇ ਆਦੇਸ਼ ਤੇ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਉਨ੍ਹਾਂ ਨੂੰ ਸਿੱਖਿਆ ਵਿਭਾਗ ਦਾ ਚਾਰਜ ਦਿੱਤਾ ਗਿਆ ਅਤੇ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਇਤਿਹਾਸ ਵਿਚ ਸ਼ਾਇਦ ਪਹਿਲੀ ਵਾਰ ਕਿਸੇ ਮੰਤਰੀ ਨੂੰ ਜੇਲ੍ਹਾਂ ,ਖਣਨ ਅਤੇ ਸਿੱਖਿਆ ਜਿਹੇ ਤਿੰਨ ਵੱਡੇ ਮਹਿਕਮੇ ਦਿੱਤੇ ਗਏ ਹਨ । ਹੁਣ ਦੇਖਣਾ ਹੋਵੇਗਾ ਕਿ , ਕੀ ਸਿੱਖਿਆ ਮਹਿਕਮੇ ਵਿੱਚ ਜੋ ਬੀ.ਐੱਮ (ਬਲਾਕ ਮੈਂਟਰ) ਅਤੇ ਜ਼ਿਲ੍ਹਾ ਮੈਂਟਰ (ਡੀ.ਐੱਮ) ਦੇ ਨਾਮ ਤੇ ਸਮੁੱਚੇ ਪੰਜਾਬ ਦੇ ਸਕੂਲਾਂ ਵਿੱਚੋਂ ਜੋ ਤਕਰੀਬਨ 3500 ਅਧਿਆਪਕ ਬਾਹਰ ਕੱਢ ਕੇ ਉਨ੍ਹਾਂ ਨੂੰ ਦਫ਼ਤਰੀ ਬਾਬੂ ਬਣਾ ਕੇ ਸਿਰਫ ਡਾਟਾ ਇਕੱਠਾ ਕਰਨ ਅਤੇ ਸਕੂਲਾਂ ਵਿੱਚ ਛਾਪੇ ਦੌਰਾਨ ਕਥਿਤ ਤੌਰ ‘ਤੇ ਸਾਥੀ ਅਧਿਆਪਕਾਂ ਉਪਰ ਰੋਅਬ ਮਾਰਨ ਲਈ ਜੋ ਅਣ ਅਧਿਕਾਰਤ ਕਥਿੱਤ ਤਾਕਤਾਂ ਦਿੱਤੀਆਂ ਗਈਆਂ ਹਨ ,ਕੀ ਉਨ੍ਹਾਂ ਨੂੰ ਵਾਪਸ ਸਕੂਲਾਂ ਵਿਚ ਭੇਜ ਕੇ ਸਕੂਲਾਂ ਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਦਾ ਭਲਾ ਕਰਨ ਬਾਰੇ ਕੁੱਝ ਸੋਚਿਅਾ ਜਾਵੇਗਾ ? ਕੀ ਅਧਿਆਪਕਾਂ ਦੇ ਸੈਮੀਨਾਰ ਕਰਵਾਉਣ ਦੇ ਨਾਮ ਤੇ ਹੋ ਰਹੀ ਸਰਕਾਰੀ ਖ਼ਜ਼ਾਨੇ ਦੀ ਲੁੱਟ ਨੂੰ ਰੋਕ ਕੇ ਹਰ ਸਕੂਲ ਵਿਚ ਮੌਜੂਦ ਐਜੂਸੈੱਟ ਪ੍ਰਣਾਲੀ ਰਾਹੀਂ ਆਨਲਾਈਨ ਸੈਮੀਨਾਰ ਕਰਵਾ ਕੇ ਸਰਕਾਰੀ ਖ਼ਜ਼ਾਨੇ ਅਤੇ ਸਮੇਂ ਦੀ ਬੱਚਤ ਕਰਨ ਵੱਲ ਕੋਈ ਧਿਆਨ ਦਿੱਤਾ ਜਾਵੇਗਾ? ਇਸ ਤੋਂ ਇਲਾਵਾ ਹੋਰ ਵੀ ਬਹੁਤ ਵੱਡੇ ਵੱਡੇ ਸੁਧਾਰ ਸਿੱਖਿਆ ਮਹਿਕਮੇ ਵਿੱਚ ਹੋਣੇ ਬਾਕੀ ਹਨ ਜਿਨ੍ਹਾਂ ਦੀ ਕਿ ਆਸ ਸਮੁੱਚਾ ਅਧਿਆਪਕ ਵਰਗ,ਸਕੂਲੀ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਨਵੇਂ ਬਣੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਲਗਾ ਕੇ ਬੈਠੇ ਹਨ ਅਤੇ ਹੁਣ ਦੇਖਣਾ ਹੋਵੇਗਾ ਕਿ ਕਿੰਨੀ ਜਲਦੀ ਸਿੱਖਿਆ ਮਹਿਕਮੇ ਦੀ ਗੱਡੀ ਲੀਹ ਤੇ ਚੜ੍ਹਨ ਲਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਆਪਣੇ ਯਤਨ ਆਰੰਭ ਕਰਦੇ ਹਨ ।

Today Now News

RELATED ARTICLES
- Advertisment -

POPULAR POSTS