ਖੰਨਾ, 30 ਦਸੰਬਰ (ਪਰਮਜੀਤ ਸਿੰਘ ਧੀਮਾਨ) – ਕੈਬਨਿਟ ਮੰਤਰੀ ਗੁੁਰਕੀਰਤ ਸਿੰਘ ਕੋਟਲੀ ਨੇ ਫੋਕਲ ਪੁਆਇੰਟ ਵਿਖੇ ਬਨਣ ਵਾਲੇ ਰੇਲਵੇ ਪੁੱਲ ਦਾ ਨੀਂਹ ਪੱਥਰ ਰੱਖਿਆ, ਜੋ 36.95 ਕਰੋੜ ਦੀ ਲਾਗਤ ਨਾਲ ਤਿਆਰ ਹੋਵੇਗਾ। ਕੋਟਲੀ ਨੇ ਕਿਹਾ ਕਿ ਰੇਲਵੇ ਕਰਾਸਿੰਗ ਤੇ ਟੈ੍ਰਫ਼ਿਕ ਜਾਮ ਨਾਲ ਸ਼ਹਿਰ ਵਾਸੀਆਂ ਲਈ ਇਕ ਵੱਡੀ ਸਮੱਸਿਆ ਸੀ, ਪਰ ਇਸ ਰੇਲਵੇ ਪੁੱਲ ਕਰਾਸਿੰਗ ਦੇ ਮੁਕੰਮਲ ਹੋਣ ਨਾਲ ਨਾ ਸਿਰਫ਼ ਲੋਕਾਂ ਨੂੰ ਬਲਕਿ ਫੋਕਲ ਪੁਆਇੰਟ ਨਾਲ ਲੱਗਦੀਆਂ ਸੜਕਾਂ ਦੀ ਵਰਤੋਂ ਕਰਨ ਵਾਲੇ ਤੇ ਲਾਈਨਾਂ ਤੋਂ ਪਾਰ ਵਾਲੇ ਪਿੰਡਾਂ ਨੂੰ ਵੀ ਇਸ ਪੁੱਲ ਨਾਲ ਬਹੁਤ ਅਸਾਨੀ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਇਕ-ਇਕ ਕਰਕੇ ਪੂਰੇ ਕਰ ਰਹੀ ਹੈ ਅਤੇ ਅੱਗੇ ਵੀ ਵਿਕਾਸ ਕਾਰਜ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਨਿਰਪਾਲ ਸਿੰਘ, ਚਰਨਜੀਤ ਸਿੰਘ, ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ, ਡਾ. ਗੁਰਮੁੱਖ ਸਿੰਘ ਚਾਹਲ, ਤੇਜਿੰਦਰ ਸ਼ਰਮਾ, ਅਵਿਨਾਸ਼ ਸਿੰਗਲਾ, ਅਨਿਲ ਗੁਪਤਾ, ਤਰਸੇਮ ਸਿੰਗਲਾ, ਪਰਮਿੰਦਰ ਸਿੰਘ ਚੀਮਾ, ਰਣਬੀਰ ਖੰਨਾ, ਹਰੀਸ਼ ਬਾਂਸਲ, ਨਰੇਸ਼ ਸਿੰਘੀ ਆਦਿ ਹਾਜ਼ਰ ਸਨ





