16 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਇਮਰਾਨ ਸਰਕਾਰ ਵਿੱਚ ਮੰਤਰੀ ਫਵਾਦ ਚੌਧਰੀ ਨੇ ਸੰਸਦ ਵਿੱਚ ਲਈ "ਪੁਲਵਾਮਾ" ਹਮਲੇ...

ਇਮਰਾਨ ਸਰਕਾਰ ਵਿੱਚ ਮੰਤਰੀ ਫਵਾਦ ਚੌਧਰੀ ਨੇ ਸੰਸਦ ਵਿੱਚ ਲਈ “ਪੁਲਵਾਮਾ” ਹਮਲੇ ਦੀ ਜਿੰਮੇਦਾਰੀ ।

ਹਮਲੇ ਨੂੰ ਇਮਰਾਨ ਖਾਨ ਸਰਕਾਰ ਦੀ ਵੱਡੀ ਕਾਮਯਾਬੀ ਦੱਸਿਆ ।
ਇਸ ਬਿਆਨ ਤੋਂ ਬਾਅਦ ਸ਼ਹੀਦ ਦੇ ਪਰਵਾਰ ਨੇ ਆਪਣੇ ਪੁੱਤਰ ਦੀ ਕਮੀ ਮੁੜ ਮਹਿਸੂਸ ਹੋਣ ਲੱਗੀ ਹੈ।

ਮੋਗਾ (ਹਰਪਾਲ ਸਹਾਰਨ) : 14 ਫਰਵਰੀ 2019 ਦਾ ਉਹ ਦਿਨ ਜਦ ਪੁਲਵਾਮਾ ਵਿੱਚ ਪਾਕਿਸਤਾਨੀ ਅੱਤਵਾਦੀਆਂ ਦੁਆਰਾ ਭਾਰਤ ਦੇ ਕਰੀਬ 40 ਸੀ.ਆਰ.ਪੀ.ਐਫ. ਜਵਾਨ ਸ਼ਹੀਦ ਕਰ ਦਿੱਤੇ ਗਏ ਸਨ ਜਿਸ ਵਿੱਚ ਮੋਗਾ ਦਾ ਇੱਕ ਬਹਾਦਰ ਜਵਾਨ ਸ਼ਹੀਦ ਜੈਮਲ ਸਿੰਘ ਵੀ ਸ਼ਾਮਲ ਸੀ। ਹਜੇ ਤੱਕ ਪਾਕਿਸਤਾਨ ਇਸ ਹਮਲੇ ਤੋਂ ਪੱਲਾ ਝਾੜਦਾ ਆ ਰਿਹਾ ਸੀ ਪਰ 20 ਮਹੀਨੇ ਬਾਅਦ ਆਖ਼ਰਕਾਰ ਪਾਕਿਸਤਾਨ ਨੇ ਆਪਣਾ ਗੁਨਾਹ ਕਬੂਲ ਕਰ ਹੀ ਲਿਆ । ਪਾਕਿਸਤਾਨੀ ਮੰਤਰੀ ਫਵਾਦ ਚੌਧਰੀ ਪੁਲਵਾਮਾ ਹਮਲੇ ‘ਤੇ ਦਿੱਤੇ ਆਪਣੇ ਬਿਆਨ ਨਾਲ ਇੱਕ ਵਾਰ ਫਿਰ ਚਰਚੇ ਵਿੱਚ ਹਨ। ਇਮਰਾਨ ਸਰਕਾਰ ਵਿੱਚ ਮੰਤਰੀ ਫਵਾਦ ਚੌਧਰੀ ਨੇ ਵੀਰਵਾਰ ਨੂੰ ਸੰਸਦ ਵਿੱਚ ਕਈ ਬਿਆਨ ਦਿੱਤੇ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਪੁਲਵਾਮਾ ਹਮਲਾ ਇਮਰਾਨ ਸਰਕਾਰ ਦੀ ਵੱਡੀ ਕਾਮਯਾਬੀ ਸੀ। ਇਸ ਤੋਂ ਇਲਾਵਾ ਪੁਲਵਾਮਾ ਵਿੱਚ CRPF  ਦੇ ਕਾਫਲੇ ‘ਤੇ ਹੋਏ ਹਮਲੇ ਵਿੱਚ ਪਾਕਿਸਤਾਨ ਦਾ ਹੱਥ ਸੀ ।

ਇਸ ਬਿਆਨ ਤੋਂ ਬਾਅਦ ਸ਼ਹੀਦ ਦੇ ਪਰਵਾਰ ਦੇ ਜ਼ਖਮ ਫਿਰ ਤੋਂ ਤਾਜ਼ਾ ਹੋ ਗਏ ਨੇ । ਮੋਗਾ ਦੇ ਸ਼ਹੀਦ ਦੀ ਮਾਤਾ ਸੁਖਜਿੰਦਰ ਕੌਰ ਦਾ ਕਹਿਣਾ ਹੈ ਕਿ ਅਸੀਂ ਤਾਂ ਪੁਲਵਾਮਾ ਹਮਲੇ ਵਿੱਚ ਆਪਣਾ ਪੁੱਤਰ ਖੋ ਦਿੱਤਾ । ਸ਼ਹੀਦ ਦੀ ਮਾਤਾ ਨੇ ਕਿਹਾ ਕਿ ਪੁੱਤਰ ਨਹੀਂ ਹੈ ਉਸਦੀ ਕਮੀ ਇੱਕ ਮਾਂ ਨੂੰ ਹੀ ਪਤਾ ਹੁੰਦੀ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕੀ ਉਸ ਸਮੇਂ ਤਾਂ ਪਾਕਿਸਤਾਨ ਨੇ ਕਬੂਲ ਨਹੀਂ ਕੀਤਾ ਸੀ, ਪਰ ਅੱਜ ਕਬੂਲ ਕੀਤਾ ਹੈ ਤਾਂ ਸਾਡੀ ਸਰਕਾਰ ਨੂੰ ਵੀ ਕੁਝ ਕਰਨਾ ਚਾਹੀਦਾ ਹੈ।

Today Now News

RELATED ARTICLES
- Advertisment -

POPULAR POSTS