16.6 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅਮਰੀਕਾ ਵਿਚ ਕਰੋੜਾਂ ਲੋਕਾਂ ਨੂੰ ਜਬਰਦਸਤ ਤੂਫਾਨ ਦਾ ਸਾਹਮਣਾ, ਮੌਸਮ ਵਿਚ ਆਈ...

ਅਮਰੀਕਾ ਵਿਚ ਕਰੋੜਾਂ ਲੋਕਾਂ ਨੂੰ ਜਬਰਦਸਤ ਤੂਫਾਨ ਦਾ ਸਾਹਮਣਾ, ਮੌਸਮ ਵਿਚ ਆਈ ਭਿਆਨਕ ਤਬਦੀਲੀ

ਸੈਕਰਾਮੈਂਟੋ 8 ਮਾਰਚ (ਹੁਸਨ ਲੜੋਆ ਬੰਗਾ)- ਲੋਵਾ ਵਿਚ ਤੂਫਾਨ ਦੀ ਲਪੇਟ ਵਿਚ ਆ ਕੇ 7 ਵਿਅਕਤੀਆਂ ਦੇ ਮਾਰੇ ਜਾਣ ਉਪਰੰਤ ਤੂਫਾਨ ਨੇ ਭਿਆਨਕ ਰੂਪ ਅਖਤਿਆਰ ਕਰ ਲਿਆ ਹੈ। ਇਕ ਰਿਪੋਰਟ ਅਨੁਸਾਰ ਐਟਲਾਂਟਾ ਤੋਂ ਫਿਲਾਡੈਲਫੀਆ ਤੱਕ 7.5 ਕਰੋੜ ਲੋਕਾਂ ਨੂੰ ਭਿਆਨਕ ਤੂਫਾਨ ਦੀ ਚਿਤਾਵਨੀ ਦਿੱਤੀ ਗਈ ਹੈ ਜਦ ਕਿ ਵਾਸ਼ਿੰਗਟਨ, ਡੀ ਸੀ ਤੇ ਬਾਲਟੀ ਮੋਰ ਸਮੇਤ ਹੋਰ ਸ਼ਹਿਰਾਂ ਵਿਚ ਮੌਸਮ ਵਿਚ ਗੰਭੀਰ ਬਦਲਾਅ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌੌਸਮ ਵਿਗਿਆਨੀ ਹੇਲੇ ਬਰਿੰਕ ਨੇ ਕਿਹਾ ਹੈ ਕਿ ਮੁੱਖ ਖਤਰਾ ਕੁਝ ਥਾਵਾਂ ‘ਤੇ ਤੂਫਾਨ ਆਉਣ ਤੇ ਖਤਰਨਾਕ ਹਵਾਵਾਂ ਚੱਲਣ ਦਾ ਹੈ। ਉਨਾਂ ਕਿਹਾ ਹੈ ਕਿ ਵਿਸ਼ੇਸ਼ ਤੌਰ ‘ਤੇ ਓਹੀਓ ਰਿਵਰ ਵੈਲੀ ਵਿਚ ਤੂਫਾਨ ਦੇ ਨਾਲ ਭਾਰੀ ਬਾਰਿਸ਼ ਪਵੇਗੀ। ਇਹ ਬਾਰਿਸ਼ ਪ੍ਰਤੀ ਘੰਟਾ ਇਕ ਤੋਂ 2 ਇੰਚ ਤੱਕ ਪੈ ਸਕਦੀ ਹੈ। ਓਹੀਓ,ਇੰਡਿਆਨਾ ਤੇ ਪੱਛਮੀ ਵਿਰਜੀਨੀਆ ਵਿਚ ਹੜ ਉਪਰ ਨਿਗਰਾਨੀ ਰਖਣ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

Today Now News

RELATED ARTICLES
- Advertisment -

POPULAR POSTS